ਰਾਵੀ ਨਿਊਜ ਗੁਰਦਾਸਪੁਰ
ਬਟਾਲੇ ਵੱਲੋਂ ਏ.ਐਸ.ਆਈ.ਐਸ.ਸੀ ਜੋਨਲ ਲੈਵਲ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿੱਚ ਐੱਚ . ਆਰ . ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਜਿਸ ਵਿੱਚੋਂ ਅੰਡਰ 17 ਵਿੱਚੋਂ ਹਿਮਾਂਸ਼ੂ, ਜੋਬਨਪ੍ਰੀਤ ਸਿੰਘ, ਗਗਨਦੀਪ ਸਿੰਘ, ਰਿਤੇਸ਼, ਸਾਹਿਲ, ਦਿਲਜੋਤ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਸੋਨੇ ਦੇ ਮੈਡਲ, ਰਵਨੀਤ (ਅੰਡਰ 14), ਨਿਤਿਨ ਨੇ ਚਾਂਦੀ ਅਤੇ ਸਨਮ ਨੇ ਕਾਂਸੇ ਦੇ ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਆਪਣੇ ਮਾਤਾ – ਪਿਤਾ ਦਾ ਨਾਂ ਰੌਸ਼ਨ ਕੀਤਾ। ਵਿਦਿਆਰਥੀਆਂ ਦੀ ਇਸ ਮਹਾਨ ਪ੍ਰਾਪਤੀ ਤੋਂ ਖ਼ੁਸ਼ ਹੋ ਕੇ ਸਕੂਲ ਦੇ ਚੇਅਰਮੈਨ ਸ਼੍ਰੀਮਾਨ ਹੀਰਾਮਨੀ ਅਗਰਵਾਲ ਜੀ, ਸ੍ਰੀਮਾਨ ਸਤਿਆ ਸੇਨ ਅਗਰਵਾਲ ਜੀ, ਮੈਡਮ ਆਂਚਲ ਅਗਰਵਾਲ ਜੀ, ਮੈਡਮ ਨੀਲੋਫ਼ਰ ਜੀ ਅਤੇ ਪ੍ਰਿੰਸੀਪਲ ਮੈਡਮ ਸੁਮਨ ਸ਼ੁਕਲਾ ਜੀ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਰਮਨ ਸਰ ਨੂੰ ਬਹੁਤ -ਬਹੁਤ ਵਧਾਈ ਦਿੱਤੀ।