ਜ਼ਿਲ੍ਹਾ ਵਾਸੀ ਆਪਣੀ ਮੁਸ਼ਕਿਲ ਵਟਸਐਪ ਨੰਬਰ 62393-01830 ਤੋਂ ਇਲਾਵਾ ਈਮੇਲ ਆਈ.ਡੀ [email protected] ’ਤੇ ਭੇਜ ਸਕਦੇ ਹਨ

गुरदासपुर आसपास

ਗੁਰਦਾਸਪੁਰ, 12 ਮਈ ( ਆਨੰਦ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਤੇ ਹੱਲ ਕਰਨ ਲਈ ਵਟਸਐਪ ਨੰਬਰ 62393-01830 ਅਤੇ ਈਮੇਲ [email protected] ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਲੋਕ ਘਰ ਬੈਠਿਆਂ ਹੀ ਆਪਣੀ ਮੁਸ਼ਕਿਲ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਸਕਦੇ ਹਨ, ਜਿਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਲੋਕ ਆਪਣੀ ਮੁਸ਼ਕਿਲ ਦੱਸਣ ਲਈ ਦਫਤਰਾਂ ਵਿਚ ਆਉਂਦੇ ਹਨ ਤੇ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਹਨ। ਉਨਾਂ ਦੱਸਿਆ ਕਿ ਲੋਕਾਂ ਦੇ ਕੀਮਤੀ ਸਮੇਂ ਨੂੰ ਬਚਾਉਣ, ਜ਼ਿਲਾ ਪ੍ਰਸ਼ਾਸਨ ਤਕ ਲੋਕਾਂ ਦੀ ਸੁਖਾਲੀ ਪਹੁੰਚ ਕਰਨ ਅਤੇ ਮੁਸ਼ਕਿਲ ਨੂੰ ਹੱਲ ਕਰਨ ਦੇ ਮੰਤਵ ਨਾਲ ਵਟਸਐਪ ਨੰਬਰ 70099-89791 ਅਤੇ ਈਮੇਲ [email protected] ਜਾਰੀ ਕੀਤਾ ਗਈ ਹੈ।ਉਨ੍ਵ ਅੱਗੇ ਦੱਸਿਆ ਕਿ ਜਿਲੇ ਦਾ ਕੋਈ ਵੀ ਵਿਅਕਤੀ ਵਟਸਐਪ ਨੰਬਰ 62393-01830 ਅਤੇ ਈਮੇਲ ਆਈ.ਡੀ [email protected] ’ਤੇ ਸ਼ਿਕਾਇਤ ਭੇਜ ਸਕਦਾ ਹੈ। ਜਿਸ ਦਾ ਸਬੰਧਿਤ ਵਿਭਾਗ ਰਾਹੀ ਹੱਲ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।

Share and Enjoy !

Shares

Leave a Reply

Your email address will not be published.