ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਨੇ ਲਗਾਇਆ ਮੈਗਾ ਖ਼ੂਨਦਾਨ ਕੈਂਪ, ਭਾਰਤ ਦੇ ਕੋਨੇ ਕੋਨੇ ਵਿੱਚੋ ਪੁੱਜੇ ਖੂਨਦਾਨੀਆਂ 500 ਦੇ ਕਰੀਬ ਖ਼ੂਨਦਾਨੀਆਂ ਨੇ ਕੀਤਾ

गुरदासपुर आसपास बटाला राष्ट्रीय

ਰਾਵੀ ਨਿਊਜ ਗੁਰਦਾਸਪੁਰ

ਖ਼ੂਨਦਾਨ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵੱਲੋਂ ਥੈਲੇਸੀਮੀਆ ਅਤੇ ਕੈਂਸਰ ਦੇ ਮਰੀਜਾਂ ਨੂੰ ਸਮਰਪਿਤ ਇਕ ਮੈਗਾ ਖ਼ੂਨਦਾਨ ਕੈਂਪ ਅਤੇ ਰਾਸ਼ਟਰੀ ਸਨਮਾਨ ਸਮਾਰੋਹ ਕਰਵਾਇਆ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਬਾਰੇ ਗੱਲਬਾਤ ਕਰਦਿਆਂ ਟੀਮ ਦੇ ਸੰਸਥਾਪਕ ਰਾਜੇਸ਼ ਬੱਬੀ ਅਤੇ ਪ੍ਰਧਾਨ ਪ੍ਰੇਮ ਠਾਕੁਰ ਨੇ ਸਾਂਝੇ ਤੌਰ ਤੇ ਦੱਸਿਆ ਕੀ ਇਸ ਕੈਂਪ ਵਿੱਚ ਮੱਧ ਪ੍ਰਦੇਸ਼, ਮਹਾਰਾਸ਼ਟਰਾ, ਯੂਪੀ ਬਿਹਾਰ, ਚੰਡੀਗੜ੍ਹ ਹਰਿਆਣਾ, ਹਿਮਾਚਲ, ਅਤੇ ਰਾਜਸਥਾਨ ਤੋਂ 500 ਦੇ ਕਰੀਬ ਖੂਨਦਾਨੀ ਇਸ ਕੈਂਪ ਵਿੱਚ ਪਹੁੰਚੇ। ਇਸ ਮੌਕੇ ਤੇ ਭਲਾਈ ਸਾਖਾ ਸਿਵਲ ਹਸਪਤਾਲ ਦੇ ਚੇਅਰਪਰਸਨ ਮੈਡਮ ਸ਼ੈਲਾ ਕਾਦਰੀ, ਐੱਸ ਪੀ ਹੈਡੁਆਰਟਰ ਗੁਰਮੀਤ ਸਿੰਘ ਸੰਧੂ, ਜ਼ਿਲ੍ਹਾ ਰੋਜ਼ਗਾਰ ਅਫ਼ਸਰ,ਸ਼੍ਰੀ ਪ੍ਰਸੋਤਮ ਚਿੱਬ  ਕੇਪੀ ਨੇ ਉਚੇਚੇ ਤੌਰ ਤੇ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ।

ਇਸ ਮੌਕੇ ਤੇ ਕੇਪੀਐੱਸ ਬਾਜਵਾ ਸੋਨੂੰ ਮੁਨੀਮ ਮੋਨੂੰ ਵਨਡੇ ਅਭੇ ਮਹਾਜਨ, ਅਵਤਾਰ ਸਿੰਘ ਘੁੰਮਣ, ਦਵਿੰਦਰਜੀਤ ਸਿੰਘ, ਮੰਨੂੰ ਸ਼ਰਮਾ, ਐਡਵੋਕੇਟ ਮੁਨੀਸ਼ ਕੁਮਾਰ ਨਵੀਨ ਕੁਮਾਰ, ਨਿਸ਼ਚਿੰਤ ਕੁਮਾਰ ਰੋਹਿਤ ਮਹਾਜਨ, ਪਵਨ ਬਬੋਰੀਆ ਪਵਨ ਰਾਜਪੂਤ,  ਪਰਵੀਨ ਅੱਤਰੀ, ਸੁਨੀਲ ਕੁਮਾਰ  ਮੰਨੂੰ ਸ਼ਰਮਾ, ਮੋਨੂੰ ਵਨਡੇ,ਕਨੂੰ ਸੰਧੂ, ਅਤੇ ਕੇਪੀ ਬਾਜਵਾ, ਆਦਰਸ਼ ਕੁਮਾਰ, ਪੁਸ਼ਪਿੰਦਰ ਸਿੰਘ, ਰੋਹਿਤ ਵਰਮਾ, ਸੁਨੀਲ ਕੁਮਾਰ ਪਲਵਿੰਦਰ ਸਿੰਘ ਮਾਹਲ, ਸੈਂਪੀ ਸ਼ਰਮਾ, ਵਿਪਨ, ਮਨਜੋਤ,ਦੀਪਕ ਅੱਤਰੀ, ਹਰਦੀਪ ਸਿੰਘ ਕਾਹਲੋਂ ਕਨੂੰ ਸੰਧੂ, ਰਵਿੰਦਰ ਸਿੰਘ ਅਤੇ ਹੋਰ ਵਲੰਟੀਅਰ ਵੀ ਇਸ ਕੈਂਪ ਵਿੱਚ ਹਾਜ਼ਰ ਸਨ।

Share and Enjoy !

Shares

Leave a Reply

Your email address will not be published.