ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੇ ਕਰਵਾਇਆ ਸਾਲਾਨਾ 36ਵਾਂ ਸਾਵਣ ਮੇਲਾ

दुनिया

ਚੌਂਕ ਮਹਿਤਾ 25 ਜੁਲਾਈ (ਬਲਜਿੰਦਰ ਸਿੰਘ ਰੰਧਾਵਾ /ਸੰਦੀਪ ਸਿੰਘ ਸਹੋਤਾ)-ਪਿਛਲੇ 37 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਸੁਹਿਰਦਤਾ ਨਾਲ ਨਿਰੰਤਰ ਯਤਨਸ਼ੀਲ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ (ਸਬੰਧਿਤ ਕੇਂਦਰੀ ਪੰਜਾਬੀ ਲੇਖਕ ਸਭਾ) ਵੱਲੋਂ ਐਤਕੀਂ 36ਵਾਂ ਸਾਵਣ ਕਵੀ ਦਰਬਾਰ ਅੰਮ੍ਰਿਤ ਏ.ਸੀ. ਹਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ

ਗਿਆ, ਜੋ ਕਿ “ਸਾਵਣ ਮੇਲੇ” ਦਾ ਰੂਪ ਧਾਰਨ ਕਰ ਗਿਆ ਅਤੇ ਇਸ ਮੌਕੇ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਕਪੂਰਥਲਾ, ਜਲੰਧਰ ਅਤੇ ਦੁਆਬੇ ਤੋਂ ਪੁੁੱਜੇ ਸੈਂਕੜੇ ਸ਼ਾਇਰਾਂ ਨੇ ਆਪਣੇ ਆਪਣੇ ਰੰਗ ਰਾਹੀਂ ਸਵਾਣ ਨੂੰ ਣਾਦ ਕੀਤਾ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਦੀਪ ਦਵਿੰਦਰ ਸਿੰਘ ਸਕੱਤਰ ਕੇਂ.ਪੰ.ਲੇਖਕ ਸਭਾ, ਰਣਜੀਤ ਅਜ਼ਾਦ ਕਾਂਝਲਾ (ਸਾ: ਪ੍ਰਧਾਨ ਸਾਹਿਤ ਸਭਾ ਧੂਰੀ ਸੰਗਰੂਰ, ਸੁੱਚਾ ਸਿੰਘ ਰੰਧਾਵਾ (ਪ੍ਰਧਾਨ ਜਸਪਾਲ ਹੰਜਰਾਅ ਸਾਹਿਤ ਸੰਗਮ ਫਤਹਿਗੜ੍ਹ ਚੂੜੀਆਂ), ਡਾ: ਮੋਹਨ ਬੇਗੋਵਾਲ (ਪ੍ਰਧਾਨ ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ), ਐਡਵੋਕੇਟ ਸ਼ੁਕਰਗੁਜ਼ਾਰ ਸਿੰਘ (ਪ੍ਰਧਾਨ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ), ਜਸਵਿੰਦਰ ਸਿੰਘ ਢਿੱਲੋਂ (ਪ੍ਰਧਾਨ ਪੰਜਾਬੀ ਸਾਹਿਤ ਸਭਾ ਤਰਨ ਤਾਰਨ), ਪ੍ਰਗਟ ਸਿੰਘ ਰੰਧਾਵਾ (ਸਿਰਜਣਾ ਕੇਂਦਰ ਕਪੂਰਥਲਾ), ਮਾ: ਗੁਰਮੀਤ ਸਿੰਘ ਬਾਜਵਾ ਕਲਾਨੌਰ (ਬਟਾਲਾ), ਗਿ: ਗੁਲਜ਼ਾਰ ਸਿੰਘ ਖੇੜਾ (ਪ੍ਰਧਾਨ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ), ਦਵਿੰਦਰ ਸਿੰਘ ਭੋਲਾ (ਪ੍ਰਧਾਨ ਸਰਬ ਸੁੱਖ ਪੰਜਾਬੀ ਸਾਹਿਤਕ ਸੱਥ), ਵਿਸ਼ਾਲ (ਸੰਪਾਦਕ ਅੱਖਰ), ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਣਗੇ । ਇਸ ਮੌਕੇ ਦੁਆਬੇ ਦੇ ਨਾਮਵਰ ਕਵੀ ਜਿੰਦ ਬੈਂਸ “ਮਾਣਕ ਢੇਰੀ” ਦੀ ਕਾਵਿ ਪੁਸਤਕ “ਦਾਗੀ ਰੂਹਾਂ” ਸਮੁਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ । ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਟੇਜ ਸੰਚਾਲਨ ਦੇ ਫਰਜ਼ ਬਾਖੂਬੀ ਨਿਭਾਏ, ਪਿਛਲੀਆਂ ਸਰਗਰਮੀਆਂ ਤੇ ਝਾਤ ਪਾਉਂਦਿਆਂ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ ਸਾਫ ਸੁਥਰੀ ਗਾਇਕੀ ਨੂੰ ਸਮਰਪਿਤ ਗਾਇਕੀ ਦੇ ਚੱਲੇ ਦੌਰ ਵਿੱਚ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ, ਮਨਜੀਤ ਪੱਪੂ, ਮੱਖਣ ਭੈਣੀਵਾਲਾ, ਗੁਰਮੇਜ ਸਹੋਤਾ, ਜੋਬਨ ਰਿਆੜ, ਜਗਦੀਸ਼ ਸਿੰਘ ਸਹੋਤਾ, ਜਸਮੇਲ ਜੋਧੇ, ਗਿੱਲ ਕੁਲਵੰਤ, ਅਰਜਿੰਦਰ ਬੁਤਾਲਵੀ ਅਤੇ ਅਮਰਜੀਤ ਸਿੰਘ ਰਤਨਗੜ੍ਹ ਨੇ ਗਾਇਕੀ ਦੇ ਜੌਹਰ ਦਿਖਾਏ । ਇਸ ਮੌਕੇ ਸਾਵਣ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ (ਮਹਿਲਾ ਵਿੰਗ) ਦੀ ਪ੍ਰਧਾਨ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਜੀਤ ਕੌਰ ਢਿੱਲੋਂ, ਦਵਿੰਦਰ ਕੌਰ, ਜਤਿੰਦਰਪਾਲ ਕੌਰ ਉਦੋਕੇ, ਨਵਜੋਤ ਕੌਰ ਨਵੀ ਭੁੱਲਰ, ਮੱਖਣ ਸਿੰਘ ਧਾਲੀਵਾਲ, ਜਸਵੰਤ ਧਾਪ, ਸਤਰਾਜ ਜਲਾਲਾਂਬਾਦੀ, ਦਿਲਰਾਜ ਦਰਦੀ, ਜਸਪਾਲ ਸਿੰਘ ਧੂਲਕਾ, ਰਣਜੀਤ ਸਿੰਘ ਬਾਬੁਲ, ਬਲਬੀਰ ਸਿੰਘ ਬੋਲੇਵਾਲ, ਗੁਰਮੀਤ ਸਿੰਘ ਨੂਰਦੀ, ਅਵਤਾਰ ਸਿੰਘ ਗੋਇੰਦਵਾਲ, ਸਰਬਜੀਤ ਸਿੰਘ ਪੱਡਾ, ਸੁਰਜੀਤ ਸਿੰਘ ਫੇਰੂਮਾਨ, ਅਜੀਤ ਸਿੰਘ ਸਠਿਆਲਵੀ, ਸੁਖਦੇਵ ਸਿੰਘ ਗੰਢਵਾਂ, ਸੂਬਾ ਸਿੰਘ ਖਹਿਰਾ, ਹਰਭਜਨ ਸਿੰਘ ਭਗਰੱਥ, ਸੁਖਦੇਵ ਸਿੰਘ ਸਾਬੀ ਵਲਟੋਹਾ, ਹੈਰੀ ਵਲਟੋਹਾ,ਫ਼ਨਬਸਪ; ਮਨਿੰਦਰ ਸਿੰਘ ਵਿੱਕੀ, ਮੁਖਤਾਰ ਗਿੱਲ ਦਬੁਰਜੀ, ਜਗਦੀਸ਼ ਸਿੰਘ ਬਮਰਾਹ, ਰਾਜ ਦਵਿੰਦਰ ਸਿੰਘ ਵੜੈਚ, ਸਕੱਤਰ ਸਿੰਘ ਪੁਰੇਵਾਲ, ਦਲਜੀਤ ਸਿੰਘ ਮਹਿਤਾ, ਲਖਵਿੰਦਰ ਸਿੰਘ ਚੰਦਨ, ਅਮਰਜੀਤ ਸਿੰਘ ਘੁੱਕ, ਬਲਵਿੰਦਰ ਸਿੰਘ ਅਠੌਲਾ, ਅਜੈਬ ਸਿੰਘ ਬੋਦੇਵਾਲ, ਕੁਲਵੰਤ ਸਿੰਘ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ ।

Share and Enjoy !

Shares

Leave a Reply

Your email address will not be published.