ਰਾਵੀ ਨਿਊਜ ਗੁਰਦਾਸਪੁਰ
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਅੱਜ ਪੰਜਾਬ ਵਿੱਚ ਪਹਿਲੀ ਗਰੰਟੀ ਪੂਰੀ ਕਰਦਿਆਂ ਹਰ ਘਰ ਨੂੰ 300 ਯੂਨਿਟ ਬਿਜਲੀ ਹਰ ਮਹਿਨੇ 1 ਜੂਲਾਈ ਤੋਂ ਕਰਨ ਦਾ ਇਲਾਨ ਕਿਤਾ ਜੋ ਕੇ ਇਤਿਹਾਸਕ ਫੈਂਸਲਾ ਹੈ ਇਸ ਖੁਸ਼ੀ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸ ਕਸ਼ਮੀਰ ਸਿੰਘ ਵਾਹਲਾ ਵੱਲੋਂ ਜ਼ਿਲ੍ਹਾ ਮੁੱਖ ਦਫਤਰ ਗੁਰਦਾਸਪੁਰ ਵਿਖੇ ਵਰਕਰਾਂ ਅਤੇ ਉਹਦੇਦਾਰਾਂ ਨਾਲ ਮਿਲ ਕੇ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਖੁਸ਼ੀ ਸਾਂਝੀ ਕੀਤੀ। ਇਸ ਮੋਕੇ ਬਲਾਕ ਪ੍ਰਧਾਨ ਰਜੈਸ਼ ਭੰਗਵਾ, ਬਲਾਕ ਪ੍ਰਧਾਨ ਦਵਿੰਦਰ ਸਿੰਘ ਜੋੜਾ, ਐਸ ਸੀ ਵਿੰਗ ਚੋ ਕੁਲਵੰਤ ਸਿੰਘ, ਬੀ ਸੀ ਵਿੰਗ ਵਿਚੋਂ ਪਵਨ ਕੁਮਾਰ,ਐਨ ਆਰ ਆਈ ਗਰੁਪ ਵਿਚੋਂ ਨਰਿੰਦਰ ਸਿੰਘ ਅਤੇ ਪ੍ਰੀਤ ਸੰਤ ਨੰਗਰ, ਸ਼ਹਿਜਾਦਾ ਨਗਰ ਤੋਂ ਵਿਕਾਸ ਸਬਰਵਾਲ, ਹੋਰ ਸ਼ਹਿਰ ਵਿਚੋਂ ਵੱਖ ਵੱਖ ਵਿੰਗਾਂ ਤੋਂ ਪਵਨ ਕਨੋਜੀਆ,ਕੈਪਟਨ ਕੁਲਵੰਤ,ਜੱਗੀ,ਮਾਨ,ਤੈਜੀ,ਰਜਨੀਸ਼ ਬੈਂਸ,ਹਰਦਿਆਲ ਸਿੰਘ ਆਦਿ ਹਾਜਰ ਰਹੇ