ਭਾਰਤੀਆਂ ਪੋਸਟਲ ਕਰਮਚਾਰੀ ਫਡਰੇਸ਼ਨ, ਅੰਮ੍ਰਿਤਸਰ ਡਿਵੀਜਨ ਵਲੋਂ ਟਰੇਡ ਯੂਨੀਅਨਾਂ ਵੱਲੋਂ 28-29 ਮਾਰਚ ਨੂੰ ਦੇਸ਼ ਵਿਆਪੀ ਹੜਤਾਲ

पंजाब

ਰਾਵੀ ਨਿਊਜ ਅੰਮ੍ਰਿਤਸਰ
ਭਾਰਤੀਆਂ ਪੋਸਟਲ ਕਰਮਚਾਰੀ ਫਡਰੇਸ਼ਨ, ਅੰਮ੍ਰਿਤਸਰ ਡਿਵੀਜਨ ਵਲੋਂ ਟਰੇਡ ਯੂਨੀਅਨਾਂ ਵੱਲੋਂ 28-29 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦੇ ਸਬੰਧ ਵਿੱਚ ਇੱਕ ਹੰਗਾਮੀ ਮੀਟਿੰਗ ਕੀਤੀ ਗਈ | ਜਿਸ ਵਿੱਚ ਵਿੱਚ ਸ਼੍ਰੀ ਵਿਜੈ ਕੁਮਾਰ (ਸਰਕਲ ਸਕੱਤਰ),ਭਾਰਤੀਆਂ ਪੋਸਟਲ ਕਰਮਚਾਰੀ ਐਸੋਸੀਏਸ਼ਨ, ਗਰੁੱਪ‘C’, ਪੰਜਾਬ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਿਤੀ 28 ਅਤੇ 29 ਮਾਰਚ 2022 ਨੂੰ ਹੋਣ ਵਾਲੀ ਰਾਜਨੀਤੀ ਤੋਂ ਪ੍ਰੇਰਤ ਦੇਸ਼ਵਿਆਪੀ ਹੜਤਾਲ ਵਿੱਚ ਭਾਰਤੀਆਂ ਪੋਸਟਲ ਕਰਮਚਾਰੀ ਫਡਰੇਸ਼ਨ ਭਾਗ ਨਹੀਂ ਲਵੇਗੀ, ਅਤੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਇੱਹ ਵੀ ਕਿਹਾ ਕਿ ਜਿਨ੍ਹਾਂ ਡੀਵੀਜਨਾਂ ਵਿੱਚ ਭਾਰਤੀਆਂ ਪੋਸਟਲ ਕਰਮਚਾਰੀ ਫਡਰੇਸ਼ਨ ਦੇ ਮੈਬਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਜਲਦ ਹੀ ਉਹਨਾਂ ਡੀਵੀਜਨਾਂ ਵਿੱਚ ਧਰਨਾ ਪ੍ਰਦਸ਼ਨ ਕਰਨ ਸਬੰਧੀ ਪ੍ਰੋਗਰਾਮ ਉਲੀਕਆ ਜਾਵੇਗਾ | ਮੀਟਿੰਗ ਵਿੱਚ ਸ਼੍ਰੀ ਵਿਜੈ ਕੁਮਾਰ (ਸਰਕਲ ਸਕੱਤਰ), ਸ੍ਰੀ ਅਮਰਜੀਤ ਸਿੰਘ ਵੈਦ (ਡੀਵੀਜਨ ਸਕੱਤਰ), ਸ਼੍ਰੀ ਮਨਜੀਤ ਸਿੰਘ , ਸ਼੍ਰੀ ਗੁਰਪ੍ਰੀਤ ਸਿੰਘ ਭਾਟੀਆ, ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਗੁਰਮੀਤ ਸਿੰਘ, ਸ਼੍ਰੀ ਰਾਮ ਸਿੰਘ ਹਾਜ਼ਰ ਹੋਏ |

Share and Enjoy !

Shares

Leave a Reply

Your email address will not be published.