25 ਮਾਰਚ ਨੂੰ ਹੋਣ ਵਾਲੀ ਦਲਿਤ ਮਹਾਂ ਪੰਚਾਇਤ ਮੁਲਤਵੀ : ਸਿਆਲਕਾ, ਕਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਲਿਆ ਫੈਸਲਾ

ताज़ा

ਸੰਦੀਪ ਕੁਮਾਰ

ਗੁਰਦਾਸਪੁਰ। 25 ਮਾਰਚ 2021 ਨੂੰ ਕਿਸਾਨ-ਮਜ਼ਦੂਰ ਸੰਘਰਸ਼ ਦੀ ਹਮਾਇਤ ‘ਚ ਸ਼੍ਰੀ ਹਰਗੋਬਿੰਦਪੁਰ ਦੀ ਦਾਣਾ ਮੰਡੀ ਵਿਖੇ ਰੱਖੀ ਦਲਿਤ ਮਹਾਂ ਪੰਚਾਇਤ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਦਲਿਤ ਮਹਾਂ ਪੰਚਾਇਤ ਕਰਾਉਂਣ ਦੇ ਫੈਸਲੇ ਨੂੰ ਵਾਪਸ ਲੈਣ ਸਬੰਧੀ ਰਸਮੀਂ ਐਲਾਨ ਕਰਦੇ ਹੋਏ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਹੋਣ ਵਾਲੇ ਸਮਾਗਮ ਨੂੰ ਮੁਲਤਵੀ ਕਰਨ ਦੀ ਅਧਿਕਾਰਤ ਤੌਰ ‘ਤੇ ਅੱਜ ਇਥੇਂ ਪੁਸ਼ਟੀ ਕਰ ਦਿੱਤੀ ਹੈ।
ਇੱਕ ਸਵਾਲ ਦੇ ਜਵਾਬ ‘ਚ ਡਾ. ਸਿਆਲਕਾ ਨੇ ਦੱਸਿਆ ਕਿ ਕਰੋਨਾ ਪ੍ਰਕੋਪ ਦੇ ਦੂਸਰੇ ਪੜਾਅ ‘ਚ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੱਲੋਂ ਲਏ ਗਏ ਨੋਟਿਸ ਅਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲ੍ਹਣਾ ਕਰਦਿਆਂ ਦਲਿਤ ਮਹਾਂ ਪੰਚਾਇਤ (ਪ੍ਰੋਗਰਾਮ) ਕਰਵਾਉਂਣ ਲਈ ਤਿਆਰ ਕੀਤੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਅੱਜ ਪ੍ਰੋਗਰਾਮ ‘ਰੱਦ’ ਕਰਨ ਬਾਰੇ ਸਹਿਮਤੀ ਦੇ ਦਿਤੀ ਹੈ।
ਉਨਾਂ ਨੇ ਕਿਹਾ ਕਿ 25 ਮਾਰਚ 2021 ਨੂੰ ਹੋਣ ਵਾਲੀ ਦਲਿਤ ਮਹਾਂ ਪੰਚਾਇਤ ਦੇ ਰੱਦ ਹੋਣ ਨਾਲ ਜਿੰਨ੍ਹਾ ਲੋਕਾਂ ਨੂੰ ਪਤਾ ਨਹੀਂ ਲੱਗਾ ਉਨਾਂ ਲੋਕਾਂ ਨੂੰ ਸੂਚਿਤ ਕਰਨ ਅਤੇ ਹੋਣ ਵਾਲੀ ਖੱਜਲ ਖੁਆਰੀ ਨੂੰ ਰੋਕਣ ਲਈ ਪੱਤਰਕਾਰ ਸੰਮੇਲਨ ਸੱਦ ਕੇ ਸਮਾਗਮ ਦੇ ਰੱਦ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ।
ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ‘ਚ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚੋਂ ਦਲਿਤ ਪ੍ਰੀਵਾਰਾਂ ਨੇ ਵੱਡੀ ਗਿਣਤੀ ‘ਚ ਸ਼੍ਰੀ ਹਰਗੋਬਿੰਦਪੁਰ ਦੀ ਦਾਣਾ ਮੰਡੀ ਵਿਖੇ ਹੁੰਮ-ਹੁੰਮਾ ਕੇ ਪੁੱਜਣਾ ਸੀ। ਇਸ ਮੌਕੇ ਸ੍ਰ ਹੁਸਨਪ੍ਰੀਤ ਸਿੰਘ ਸਿਆਲਕਾ, ਕੋਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਸੁਪਰੀਮੋਂ ਸ੍ਰ ਸਤਨਾਮ ਸਿੰਘ ਗਿੱਲ, ਚੇਅਰਮੈਂਨ ਸ੍ਰ ਅਵਤਾਰ ਸਿੰਘ ਘਰਿੰਡਾ, ਚੇਅਰਮੈਨ ਅਵਤਾਰ ਸਿੰਘ, ਚੇਅਰਮੈਂਨ ਲਖਬੀਰ ਸਿੰਘ ਮਿਹੋਕਾ, ਸ੍ਰ ਹੁਸਨਪ੍ਰੀਤ ਸਿੰਘ ਸਿਆਲਕਾ, ਗੋਪੀ ਭੈਣੀ ਖਾਂ, ਅੰਕੁਸ਼ ਸ਼ਰਮਾ, ਸ੍ਰ ਲਖਵਿੰਦਰ ਸਿੰਘ ਰੋੜਾਵਾਲਾ ਕਲਾਂ ਆਦਿ ਹਾਜਰ ਸਨ।

Leave a Reply

Your email address will not be published. Required fields are marked *