ਸੰਦੀਪ ਕੁਮਾਰ
ਗੁਰਦਾਸਪੁਰ 16 ਜੂਨ। ਗੁਰਦਾਸਪੁਰ ਹਲਕਾ ਜਿਹੜਾ ਕੀ ਪਿਛਲੇ ਕਈ ਸਾਲਾਂ ਤੋ ਵਿਕਾਸ ਪਖੋਂ ਪਿਛੜਿਆ ਹਲਕਾ ਮਨਿਆ ਜਾਂਦਾ ਸੀ ਉਹ ਹਲਕਾ ਅੱਜ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਵਿਚ ਤਰੱਕੀ ਪਖੋਂ ਬੁਲੰਦੀਆ ਤੇ ਜਾ ਰਿਹਾ ਹੈ । ਇਹਨਾਂ ਗੱਲਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਗੁਰਦਾਸਪੁਰ ਦੇ ਸ਼ੋਸਲ ਮੀਡੀਆ ਇੰਚਾਰਜ ਸਾਗਰ ਸ਼ਰਮਾ ਨੇ ਕੀਤਾ । ਸਾਗਰ ਸ਼ਰਮਾ ਨੇ ਕਿਹਾ ਕਿ 2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਗੁਰਦਾਸਪੁਰ ਦੇ ਲੋਕਾਂ 29 ਹਜਾਰ ਦੀ ਭਾਰੀ ਲੀਡ ਨਾਲ ਬਰਿੰਦਰਮੀਤ ਸਿੰਘ ਪਾਹੜਾ ਨੂੰ ਜਿਤਾ ਕੇ ਵਿਧਾਨਸਭਾ ਵਿੱਚ ਭੇਜਿਆ ਸੀ, ਜਿਸਦਾ ਮੁੱਲ ਵਿਧਾਇਕ ਪਾਹੜਾ ਨੇ ਹਲਕੇ ਦਾ ਸਰਬਪੱਖੀ ਵਿਕਾਸ ਕਰਵਾ ਕੇ ਮੋੜਿਆ। ਉਹਨਾਂ ਨੇ ਕਿਹਾ ਕਿ ਹਲਕੇ ਵਿਚ ਹੋ ਰਹੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ 2022 ਵਿੱਚ ਇਕ ਵਾਰ ਫਿਰ ਤੋਂ ਬਰਿੰਦਰਮੀਤ ਸਿੰਘ ਪਾਹੜਾ ਵੱਡੀ ਜਿੱਤ ਹਾਸਿਲ ਕਰਨਗੇ ਅਤੇ ਜੋ ਵਾਅਦੇ ਵਿਧਾਇਕ ਨੇ 2017 ਵਿੱਚ ਕੀਤੇ ਸਨ ਉਹ ਪੂਰੇ ਹੁੰਦੇ ਨਜਰ ਆ ਰਹੇ ਨੇ ਇਸੇ ਦੀ ਤਰਜ ਤੇ ਨਵਾਂ ਬਸ ਸਟੈਂਡ,ਸਹਿਰਾਂ ਵਿੱਚ ਨਵੇਂ ਚੌਂਕਾ ਦਾ ਨਿਰਮਾਣ,ਗਲੀਆਂ,ਸੜਕਾ ਅਤੇ ਸਟ੍ਰੀਟ ਲਾਈਟਸ ਆਦਿ ਦਾ ਕੰਮ ਹੋ ਰਿਹਾ ਹੈ ਅਤੇ ਲੋਕ ਇਸ ਕੰਮ ਦੇ ਆਧਾਰ ਤੇ ਹੀ ਇਕ ਵਾਰ ਫਿਰ ਗੁਰਦਾਸਪੁਰ ਤੋਂ ਬਰਿੰਦਰਮੀਤ ਸਿੰਘ ਪਾਹੜਾ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਵਿਧਾਨਸਭਾ ਭੇਜਣਗੇ ।