ਮਾਮਲਾ ਬੱਚੀ ਨਾਲ ਬਲਾਤਕਾਰ ਦਾ – ਪੰਜਾਬ ਚ ਬੰਦ ਰਹੇ 1650 ਸਕੂਲ, ਐਸਐਸਪੀ ਨੂੰ ਦੀਤਾ ਮੰਗ ਪੱਤਰ, ਗਿਲ ਖਿਲਾਫ ਮਾਮਲਾ ਕੀਤਾ ਜਾਵੇ ਰਦ

Breaking News पंजाब

ਰਾਵੀ ਨਿਊਜ ਗੁਰਦਾਸਪੁਰ

ਪਿਛਲੇ ਦਿਨੀਂ ਗੁਰਦਾਸਪੁਰ ਦੇ ਇਕ ਨਿਜੀ ਸਕੂਲ ਵਿਚ 4 ਸਾਲਾ ਬੱਚੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਵਿਚ ਗੁਰਦਾਸਪੁਰ ਪੁਲਸ ਵੱਲੋਂ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਬੱਚੀ ਨਾਲ ਹੋਈ ਇਸ ਘਟਨਾ ਦੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਨਿੰਦਾ ਕੀਤੀ ਅਤੇ ਨਾਲ ਹੀ ਬਿਨਾਂ ਕਿਸੇ ਤੱਥਾਂ ਤੋਂ ਨਿਰਦੋਸ਼ ਸਕੂਲ ਪ੍ਰਬੰਧਕਾਂ ਤੇ ਪਰਚਾ ਦਰਜ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਵੀ ਨਿੰਦਾ ਕੀਤੀ ਇਸ ਮਾਮਲੇ ਵਿੱਚ ਅੱਜ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਸੱਦੇ ਤੇ ਸੂਬੇ ਦੀਆਂ ਸਾਰੀਆਂ ਸੰਸਥਾਵਾਂ ਨੇ ਪੰਜਾਬ ਭਰ ਵਿੱਚ ਪ੍ਰਾਈਵੇਟ ਸਕੂਲ ਅਤੇ ਕਾਲਜ ਨੂੰ ਅਜ ਬੰਦ ਕਰ ਦਿਤੇ ਹਨ ਅਤੇ ਮੰਗ ਕੀਤੀ ਕਿ ਜੋ ਸਕੂਲ ਪ੍ਰਬੰਧਕਾਂ ਦੇ ਉਪਰ ਮਾਮਲੇ ਦਰਜ ਕੀਤੇ ਹਨ ਉਹ ਰੱਦ ਕੀਤੇ ਜਾਣ ਅਤੇ ਅਸਲੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਨੇ ਅਹੁਦੇਦਾਰਾਂ ਨੇ ਐਸ ਐਸ ਪੀ ਗੁਰਦਾਸਪੁਰ ਨਾਲ ਵੀ ਮੁਲਾਕਾਤ ਕੀਤੀ ਇਸ ਮੌਕੇ ਨਿਜੀ ਸਕੂਲਾਂ ਦੀ ਯੂਨੀਅਨ ਦੇ ਪ੍ਰਧਾਨ ਮੋਹਿਤ ਮਹਾਜਨ ਅਤੇ ਸਿਮਰਨਜੀਤ ਸਿੰਘ ਹੁਰਾ ਨੇ ਦੱਸਿਆ ਕੇ ਪਿਸਲੇ ਦਿਨੀ ਜੋ ਇੱਕ ਨਿਜੀ ਸਕੂਲ ਵਿੱਚ   ਬਲਾਤਕਾਰ ਦੀ ਘਟਨਾ ਨੂੰ ਲੈਕੇ ਸਕੂਲ ਦੇ ਪ੍ਰਬੰਧਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਦੇ 1650 ਨਿਜੀ ਸਕੂਲ ਅਤੇ ਕਾਲਜ ਇਸ ਦੇ ਰੋਸ ਵਿੱਚ ਬੰਦ ਕਰਕੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਗੁਰਦਾਸਪੁਰ ਦੇ SSP ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕੇ ਪੁਲਿਸ ਜਲਦ ਤੋਂ ਜਲਦ ਸਹੀ ਜਾਂਚ ਕਰਕੇ ਅਸਲ ਦੋਸੀਆ ਨੂੰ ਗ੍ਰਿਫਤਾਰ ਕਰੇ  ਅਤੇ ਜੋ ਸਕੂਲ ਪ੍ਰਬੰਧਕਾਂ ਦੇ ਝੁਠਾ  ਮਾਮਲਾ ਦਰਜ ਕੀਤਾ ਹੈ ਉਸ  ਨੂੰ ਰੱਧ ਕੀਤਾ ਜਾਵੇ

Share and Enjoy !

Shares

Leave a Reply

Your email address will not be published.