ਐਜੂਕੇਸ਼ਨ ਵਰਲਡ ਵਿੱਚ +1, +2 ਕਾਮਰਸ ਦੀ ਕੋਚਿੰਗ ਦਾ ਬੈਚ ਸ਼ੁਰੂ ਹੋਇਆ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿੱਚ ਕਾਮਰਸ ਦੇ ਵਿਦਿਆਰਥੀਆਂ ਲਈ ਕੋਚਿੰਗ ਬੈਚ ਸ਼ੁਰੂ ਕੀਤੇ ਗਏ ਹਨ। ਸੰਸਥਾ ਦੀ ਮੈਨੇਜਿੰਗ ਪਾਰਟਨਰ ਸੀਮਾ ਮਹਾਜਨ ਨੇ ਦੱਸਿਆ ਕਿ ਸੰਸਥਾ ਵਿੱਚ ਸੀਬੀਐਸਈ, ਆਈਐਸਸੀ ਅਤੇ ਪੰਜਾਬ ਬੋਰਡ ਦੇ ਵਿਦਿਆਰਥੀਆਂ ਨੂੰ ਅਕਾਊਂਟਸ, ਬਿਜ਼ਨਸ ਸਟੱਡੀਜ਼ ਅਤੇ ਅਰਥ ਸ਼ਾਸਤਰ ਵਿਸ਼ਿਆਂ ਦੀ ਕੋਚਿੰਗ ਦਿੱਤੀ ਜਾਂਦੀ ਹੈ। ਬੋਰਡ ਪ੍ਰੀਖਿਆ ਦੇ ਪੈਟਰਨ ਅਨੁਸਾਰ ਵਿਸ਼ੇ ਤਿਆਰ ਕੀਤੇ ਜਾਂਦੇ ਹਨ ਅਤੇ ਨਾਲ ਹੀ ਬਹੁ-ਚੋਣ ਵਾਲੇ ਪ੍ਰਸ਼ਨ ਅਤੇ ਕੇਸ ਸਟੱਡੀ ਵੀ ਕਰਵਾਈਆਂ ਜਾਂਦੀਆਂ ਹੈ। ਵਿਦਿਆਰਥੀਆਂ ਨੂੰ ਵਿਸ਼ਾ ਮਾਹਿਰਾਂ ਦੁਆਰਾ ਤਿਆਰ ਕੀਤੇ ਅਸਾਈਨਮੈਂਟ ਵੀ ਦਿੱਤੇ ਜਾਂਦੇ ਹਨ ਅਤੇ ਨਿਯਮਤ ਟੈਸਟ ਵੀ ਲਏ ਜਾਂਦੇ ਹਨ। ਮੈਨੇਜਿੰਗ ਪਾਰਟਨਰ ਸੀਮਾ ਮਹਾਜਨ ਨੇ ਦੱਸਿਆ ਕਿ ਸੰਸਥਾ ਵਿੱਚ ਚਾਰਟਰਡ ਅਕਾਊਂਟੈਂਟ ਬਣਨ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਨੂੰ ਸੀ ਪੀ ਟੀ (ਸੀਏ ਫਾਊਂਡੇਸ਼ਨ) ਕੋਰਸ ਵੀ ਕਰਵਾਇਆ ਜਾਂਦਾ ਹੈ। ਵਿਦਿਆਰਥੀ ਦਾਖਲੇ ਲਈ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਸੰਸਥਾ ਵਿੱਚ +1, +2 (ਮੈਡੀਕਲ, ਨਾਨ-ਮੈਡੀਕਲ), ਨੀਟ, ਜੇ ਈ ਈ, ਐਨ ਡੀ ਏ ਦੇ ਬੈਚ ਵਿੱਚ ਵੀ ਦਾਖਲਾ ਚੱਲ ਰਿਹਾ ਹੈ।

Share and Enjoy !

Shares

Leave a Reply

Your email address will not be published.