ਜ਼ਿਲ੍ਹੇ ਅੰਦਰ ਸਰਕਾਰੀ ਹਸਪਤਾਲਾਂ ਦੇ ਨਾਲ 28 ਪ੍ਰਾਈਵੇਟ ਹਸਪਤਾਲ ਵਿਚ ਕਰਵਾਇਆ ਜਾ ਸਕਦਾ ਹੈ 5 ਲੱਖ ਰੁਪਏ ਤਕ ਦਾ ਮੁਫ਼ਤ ਇਲਾਜ

बटाला

ਰਾਵੀ ਨਿਊਜ ਬਟਾਲਾ

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਸਾਨ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਦੇ ਕਾਰਡ ਬਣਾਉਣ ਲਈ ਪਿੰਡਾਂ ਤੇ ਸ਼ਹਿਰ ਅੰਦਰ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਜਿਨ੍ਹਾਂ ਯੋਗ ਲਾਭਪਾਤਰੀਆਂ ਦੇ ਕਾਰਡ ਬਨਣ ਵਾਲੇ ਬਕਾਇਆ ਹਨ ਉਨ੍ਹਾਂ ਦੇ ਕਾਰਡ ਬਣਾ ਕੇ ਦਿੱਤੇ ਜਾਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਡਾ. ਹਰਪਾਲ ਸਿੰਘ ਨੇ ਦੱਸਿਆ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਜ਼ਿਲ੍ਹੇ ਦੇ ਸਰਕਾਰੀ ਤੇ ਕੁਝ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 05 ਲੱਖ ਰੁਪਏ ਤਕ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦੇ ਨਾਲ ਜਿਲੇ ਦੇ 28 ਪ੍ਰਾਈਵੇਟ ਹਸਪਤਾਲਾਂ ਵਿਚ ਵੀ ਇਸ ਕਰਾਡ ਤਹਿਤ 5 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਉਪਲੱਬਧ ਹੈ। ਉਨਾਂ ਦੱਸਿਆ ਕਿ ਆਸ਼ੀਰਵਾਦ ਹਸਪਤਾਲ ਅਲੀਵਾਲ ਰੋਡ ਬਟਾਲਾ, ਅਬਰੋਲ ਮੈਡੀਕਲ ਸੈਂਟਰ ਕੈਲਾਸ਼ ਇਨਕਲੈਵ ਬਟਾਲਾ ਰੋਡ ਗੁਰਦਾਸਪੁਰ, ਆਕਾਸ਼ ਹਸਪਤਾਲ ਐਂਡ ਹਾਰਟ ਕੇਅਰ ਸੈਂਟਰ ਸ਼ਾਸਤਰੀ ਨਗਰ, ਨੇੜੇ ਇੰਪਰੂਵਮੈਂਟ ਟਰੱਸਟ, ਗੁਰਦਾਸਪੁਰ, ਬਾਬਾ ਦੀਪ ਸਿੰਘ ਹਸਪਤਾਲ ਅਲੀਵਾਲ ਰੋਡ ਬਟਾਲਾ, ਬੱਡਵਾਲ ਹਸਪਤਾਲ, ਡਾ. ਨਵਜੋਤ ਸਿੰਘ ਸੈਣੀ, ਬੱਡਵਾਲ ਹਸਪਤਾਲ ਕਾਹਨੂੰਵਾਨ, ਬਾਹਰੀ ਹਸਪਾਤਲ ਜੀ.ਟੀ ਰੋਡ ਦੀਨਾਨਗਰ ਗੁਰਦਾਸਪੁਰ, ਬਾਜਵਾ ਹਸਪਤਾਲ ਕਾਦੀਆਂ, ਬੀਬੀ ਕੌਲਾਂ ਹਸਪਤਾਲ ਅਜਨਾਲਾ ਰੋਡ ਫਤਿਹਗੜ੍ਹ ਚੂੜੀਆਂ, ਬੀਜੇਐਸ ਬੱਲ ਮੈਮੋਰੀਅਲ ਹਸਪਤਾਲ ਕਾਦੀਆਂ ਚੂੰਗੀ ਬਟਾਲਾ, ਗੁਰਨੂਰ ਹਸਪਤਾਲ ਰਣਜੀਤ ਨਗਰ ਕਾਦੀਆਂ ਰੋਡ ਬਟਾਲਾ, ਗੁਰੂ ਨਾਨਕ ਮਲਟੀਸਪੈਸ਼ਲਿਟੀ ਹਸਪਤਾਲ ਘੁਮਾਣ, .ਏ.ਐਸ ਛੀਨਾ ਹਸਪਤਾਲ ਸਾਹਮਣੇ ਸਿਵਲ ਹਸਪਤਾਲ ਬਟਾਲਾ, ਜੇਸੀ ਨੰਦਾ ਹਸਪਤਾਲ ਨੇੜੇ ਪੀ ਡਬਲਿਊ ਡੀ ਰੈਸਟ ਹਾਊਸ ਗੁਰਦਾਸਪੁਰ, ਕਾਹਲੋਂ ਹਸਪਤਾਲ ਵਡਾਲਾ ਬਾਂਗਰ, ਕੋਹਲੀ ਹਸਪਤਾਲ ਡੱਡਵਾਂ ਰੋਡ ਧਾਰੀਵਾਲ, ਲਾਈਫ ਕੇਅਰ ਮਲਟੀਸਪੈਸ਼ਿਲਟੀ ਹਸਪਤਾਲ ਕਾਲਾ ਬਾਲਾ, ਮਹਜਾਨ ਚਿਲਡਰਨ ਹਸਪਤਾਲ ਲਾਇਬ੍ਰੇਰੀ ਰੋਡ ਗੁਰਦਾਸਪੁਰ, ਮਹਾਜਨ ਹਸਪਤਾਲ ਐਂਡ ਆਈ ਕੇਅਰ ਹਸਪਤਾਲ ਹਰਦੋਛੰਨੀ ਹਸਪਤਾਲ ਗੁਰਦਾਸਪੁਰ, ਨਿਊ ਮਹਾਜਨ ਹਸਪਤਾਲ ਗਿੱਲ ਪੈਲੇਸ ਫਤਹਿਗੜ੍ਹ ਚੂੜੀਆਂ, ਨਿਊ ਸ੍ਰੀ ਬਾਵਾ ਲਾਲ ਜੀ ਹਸਪਤਾਲ ਧਿਆਨਪੁਰ, ਰੰਧਾਵਾ ਮਲਟੀਸਪੈਸ਼ਲਿਟੀ ਹਸਪਤਾਲ ਨੇੜੇ ਹਨੂੰਮਾਨ ਮੰਦਿਰ ਬਟਾਲਾ, ਆਰ.ਪੀ ਅਰੋੜਾ ਮੈਡੀਸਿਟੀ ਨੇੜੇ ਰੇਲਵੇ ਸਟੇਸ਼ਨ ਗੁਰਦਾਸਪੁਰ, ਸੰਧੂ ਹਸਪਤਾਲ ਧਰਮਪੁਰਾ ਕਾਲੋਨੀ ਬਟਾਲਾ, ਸਤਸਰ ਹਸਪਤਾਲ ਮਾਨ ਨਗਰ ਬਟਾਲਾ, ਵਿਆਨ ਮਲਟੀਸਪੈਸ਼ਲਿਟੀ ਹਸਪਤਾਲ ਬਾਬਾ ਕਾਰ ਕਾਲੋਨੀ ਕਲਾਨੋਰ, ਐਸ ਰਾਮ ਸਿੰਘ ਮੋਮੋਰੀਅਲ, ਬੱਬਰ ਮਲਟੀਸਪੈਸ਼ਲਿਟੀ ਹਸਪਤਾਲ ਜੀਵਨਵਾਲ ਬੱਬਰੀ ਅਤੇ ਛੀਨਾ ਹਸਪਤਾਲ ਸ਼ਾਸਤਰੀ ਨਗਰ ਬਟਾਲਾ ਵਿੱਚ ਵੀ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *