ਸ੍ਰੀ ਗਣੇਸ਼ ਮਹਾਂਉਤਸਵ 10 ਸਤੰਬਰ ਤੋਂ, ਹਰ ਸਾਲ ਦੀ ਤਰ੍ਹਾਂ ਇਸ ਸਾਲ ਹੋਵੇਗਾ ਸ਼ਾਨਦਾਰ ਪ੍ਰੋਗਰਾਮ

ताज़ा धर्म पंजाब

ਰਾਵੀ ਨਿਊਜ ਐਸ ਏ ਐਸ ਨਗਰ

ਗੁਰਵਿੰਦਰ ਸਿੰਘ ਮੋਹਾਲੀ

ਮੋਹਾਲੀ ਦੇ ਫੇਜ਼ 9 ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ੍ਰੀ ਗਣੇਸ਼ ਮਹਾਂਉਤਸਵ ਬਡ਼ੀ ਧੂਮਧਾਮ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ  ਜਿਸ ਦੇ ਲਈ ਸਾਰੀ  ਤਰ੍ਹਾਂ ਦੀ ਤਿਆਰੀਆਂ ਨੂੰ ਪੂਰਾ ਕੀਤਾ ਜਾ ਚੁੱਕਿਆ ਹੈ ਇਸ ਸੰਬੰਧ ਵਿਚ ਮੋਹਾਲੀ ਦੀ ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਦੇ ਇਕ ਅਹਿਮ ਮੀਟਿੰਗ ਕਮੇਟੀ ਦੇ ਸਰਪ੍ਰਸਤ ਰਮੇਸ਼ ਦੱਤ  ਅਤੇ ਪ੍ਰਧਾਨ ਮਨੋਜ ਵਰਮਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਸ੍ਰੀ ਗਣੇਸ਼  ਮਹਾਉਤਸਵ ਮਨਾਏ ਜਾਣ ਅਤੇ ਤਿਆਰੀਆਂ ਸਬੰਧੀ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ  ।ਇਸ ਦੌਰਾਨ ਮੀਟਿੰਗ ਵਿਚ ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਮੁਹਾਲੀ ਦੇ ਸਰਪ੍ਰਸਤ ਰਮੇਸ਼ ਦੱਤ, ਚੇਅਰਮੈਨ ਅੰਬਿਕਾ ਗਰੁੱਪ ਦੇ ਐੱਮਡੀ ਪ੍ਰਵੀਨ ਕੁਮਾਰ, ਵਾਈਸ  ਚੇਅਰਮੈਨ ਤੇਜਿੰਦਰ ਏਰੀ, ਰਣਜੀਤ ਪੁਰੀ, ਮਨੋਜ ਕੁਮਾਰ ਸ਼ਰਮਾ, ਰਾਜੇਸ਼ ਬਜਾਜ, ਰਜਨੀਸ਼ ਗੌਤਮ,  ਨਿਤੇਸ਼ fਬਜ ਰਜੀਵ ਦੱਤ ਨਵੀਨ ਗਰਗ ,ਆਰ ਮਨਚੰਦਾ, ਪ੍ਰਵੀਨ ਸ਼ਰਮਾ ,ਚੰਦਰ ਸ਼ੇਖਰ ਅਤੇ ਅਮਿਤ ਦੁਬੇ , ਸਤੀਸ਼ ਸੈਣੀ, ਅਨਿਲ ਕਾਂਸਲ ਤੇ ਹੋਰ ਪਤਵੰਤੇ ਦੇ ਨਾਲ ਨਾਲ ਕਮੇਟੀ ਮੈਂਬਰ ਵੀ ਹਾਜ਼ਰ ਸਨ

ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਮੇਟੀ ਸਰਪ੍ਰਸਤ ਰਮੇਸ਼ ਦੱਤ ,ਪ੍ਰਧਾਨ ਮਨੋਜ ਵਰਮਾ ਅਤੇ ਅਸ਼ੀਸ਼ ਗਰਗ ਨੇ ਦੱਸਿਆ ਕਿ ਸ੍ਰੀ ਗਣੇਸ਼ ਮਹਾਂਉਤਸਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਸ਼ਰਧਾ ਭਾਵਨਾ ਅਤੇ  ਉਤਸ਼ਾਹ ਨਾਲ ਮਨਾਇਆ ਜਾਵੇਗਾ ਇਹ ਤਿੰਨ ਰੋਜ਼ਾ ਪ੍ਰੋਗਰਾਮ 10 ਸਤੰਬਰ ਤੋਂ ਸ਼ੁਰੂ ਹੋ ਕੇ 12 ਸਤੰਬਰ ਤੱਕ ਫੇਜ਼ ਨੌੰ ਦੇ ਮੰਦਰ ਪਰਿਸਰ ਚ ਇਕ ਵੱਡੇ  ਪੰਡਾਲ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ  ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਕਈ ਪ੍ਰੋਗਰਾਮ ਦੀ ਰੂਪ ਰੇਖਾ ਬਦਲੀ ਨਜ਼ਰ ਆਵੇਗੀ ਜਿਸ ਦਾ ਮੁੱਖ ਕਾਰਨ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਪਾਲਣਾ ਕਰਨਾ ਅਤੇ ਜ਼ਿਆਦਾ ਤੋਂ ਜ਼ਿਆਦਾ ਭੀੜ ਇਕੱਠੀ ਨਾ ਕਰਨਾ ਹੈ  l ਕਮੇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਉਨ੍ਹਾਂ ਵੱਲੋਂ 5ਵਾਂ ਸ੍ਰੀ ਗਣੇਸ਼ ਮਹਾਂਉਤਸਵ ਕਰਵਾਇਆ ਜਾ ਰਿਹਾ ਜਿਸ ਵਿੱਚ ਕਈ ਨਾਮੀ ਭਜਨ ਗਾਇਕ ,ਭਜਨ ਮੰਡਲੀਆਂ ਦੇ ਨਾਲ ਨਾਲ  ਮਾਤਰ ਸ਼ਕਤੀ ਮਹਿਲਾ ਕੀਰਤਨੀ ਮੰਡਲ ਵਲੋਂ ਆਪਣਾ  ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪੂਰੀ ਵਿਧੀ ਵਿਧਾਨ ਨਾਲ ਪੂਜਾ ਪਾਠ ਵੀ ਕੀਤਾ  ਜਾਵੇਗਾ  l ਇਸ ਦੌਰਾਨ ਸੰਗਤਾਂ ਦੇ ਲਈ ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਕੋਰੋਨਾ ਨਿਯਮਾਂ ਦਾ ਪਾਲਣਾ ਕਰਵਾਉਣ ਲਈ ਬਕਾਇਦਾ ਤੌਰ ਤੇ ਗਠਿਤ  ਕਮੇਟੀ ਆਪਣੀ ਡਿਊਟੀ ਸੰਭਾਲੇਗੀ  l ਉਨ੍ਹਾਂ ਨੇ ਦੱਸਿਆ ਕਿ ਪ੍ਰੋਗਰਾਮ ਦੇ ਦੌਰਾਨ ਸੰਗਤ ਦੇ ਲਈ ਅਤੁੱਟ ਲੰਗਰ ਵੀ ਲਾਇਆ ਜਾਵੇਗਾ  l

Leave a Reply

Your email address will not be published. Required fields are marked *