ਸੂਬੇ ਦੀਆਂ ਸਾਰੀਆਂ ਸੀਟਾਂ ਤੇ ਲੜਾਂਗੇ ਚੋਣਾਂ : ਦੀਦਾਰ ਸਿੰਘ ਸਹੌੜਾਂ

एस.ए.एस नगर

ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪਾਰਟੀ ਦਾ 14 ਨਵੰਬਰ ਨੂੰ ਮੋਗਾ  ਵਿਖੇ 117 ਦੀ ਕਸਮ  ਭ੍ਰਿਸ਼ਟਾਚਾਰ ਕਰਾਂਗੇ ਖਤਮ ਇਜਲਾਸ ਹੋਵੇਗਾ ਉਨ੍ਹਾਂ ਕਿਹਾ ਕਿ ਇਜਲਾਸ ਵਿੱਚ 117 ਹਲਕਿਆਂ ਤੋ 11 ਮੈਬਰੀ ਟੀਮਾਂ ਸਿਰਕਤ ਕਰਨਗੀਆਂ ਜਿਸ ਦੀਆਂ ਤਿਆਰੀਆਂ ਨੂੰ  ਲੈਕੇ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਮੀਟਿੰਗਾ ਕੀਤੀਆ ਜਾ ਰਹੀਆ ਹਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਦਾ ਧਿਆਨ ਭਟਕਾਉਣ ਦੀ ਬਜਾਏ ਪੰਜਾਬ  ਦੇ ਅਸਲ  ਮੁੱਦੇ ਜਿਵੇ  ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਨਸ਼ਾ ਤਸਕਰੀ ਤੇ ਕੰਮ ਕਰਕੇ ਦੋਸੀਆ ਨੂੰ ਸਲਾਖ ਪਿੱਛੇ ਕਰਨ ਤਾ ਕਿ ਪੰਜਾਬ ਵਾਸੀਆਂ ਦੇ ਜਖਮਾਂ ਤੇ ਮੱਲ੍ਮ ਪੱਟੀ  ਹੋ ਸਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਾਹਰਾਲੇ ਸੂਬਿਆਂ ਦੇ ਵਿਅਕਤੀਆ ਦੀ ਬਜਾਏ ਸਰਕਾਰੀ ਨੋਕਰੀਆ ਵਿੱਚ ਪੰਜਾਬੀਆਂ ਨੂੰ ਪਹਿਲ ਦੇਵੇ ਕਿਉਂਕਿ ਬਾਹਰਲੇ ਸੂਬਿਆਂ ਦੇ ਵਿਅਕਤੀਆ ਨੂੰ ਸਰਕਾਰ ਦੇ ਵੱਖ ਵੱਖ ਵਿਭਾਗਾ ਵਿੱਚ ਨੋਕਰੀਆ ਦੇਣਾ ਪੰਜਾਬ ਦੀ ਨੋਜਵਾਨੀ  ਨਾਲ ਧੋਖਾ ਕਰਨਾ ਹੈ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੀ ਪਾਰਟੀ ਬਣਾ ਕੇ ਉਸ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀਆਂ ਗੱਲਾਂ ਕਰ ਰਹੇ ਹਨ ਜਿਸ ਨੇ ਅੱਧਾ ਪੰਜਾਬ ਬੀ ਐਸ ਐਫ ਹਵਾਲੇ ਕਰ ਦਿੱਤਾ ਹੈ ਜਿਸ ਕਰਕੇ ਪੰਜਾਬ ਦੇ ਲੋਕ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਨਹੀ ਦੇਣਗੇ ਸਿਮਰਜੀਤ ਸਿੰਘ ਬੈਂਸ  ਨੇ ਸਪੱਸ਼ਟ ਤੌਰ ਤੇ ਕਿਹਾ ਕਿ ਲੋਕ ਇਸਾਫ ਪਾਰਟੀ ਵਿਧਾਨ ਸਭਾ ਚੋਣਾਂ ਲੜਨ ਦੇ ਸਮਰੱਥ ਹੈ ਅਤੇ ਪਾਰਟੀ ਇਕੱਲਿਆ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਉਤਾਰ ਕੇ ਚੋਣਾਂ ਲੜੇਗੀ

Leave a Reply

Your email address will not be published. Required fields are marked *