ਸੀਨੀਅਰ ਕਾਂਗਰਸ ਨੇਤਾ ਅਤੇ ਨਗਰ ਕੌਂਸਲਰ ਪ੍ਰਸ਼ੋਤਮ ਲਾਲ ਭੁੱਚੀ ਦਾ ਦੇਹਾਂਤ  

गुरदासपुर आसपास

ਰਾਵੀ ਨਿਊਜ ਗੁਰਦਾਸਪੁਰ  

ਸੀਨੀਅਰ ਕਾਂਗਰਸ ਨੇਤਾ ਅਤੇ ਗੁਰਦਾਸਪੁਰ ਦੇ ਨਗਰ ਕੌਂਸਲਰ ਅਤੇ ਪੱਤਰਕਾਰ ਅਸ਼ਵਨੀ ਕੁਮਾਰ ਦੇ ਭਰਾ ਪ੍ਰਸ਼ੋਤਮ ਲਾਲ ਭੁੱਚੀ ਦਾ ਅੱਜ ਸ਼ੁੱਕਰਵਾਰ ਬਾਅਦ ਦੁਪਹਿਰ ਦੇਹਾਂਤ ਹੋ ਗਿਆ। ਉਹ 66 ਸਾਲ ਦੇ ਸਨ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਚਲੇ ਆ ਰਹੇ ਸਨ।  ਜ਼ਿਕਰਯੋਗ ਹੈ ਕਿ ਪਰਸ਼ੋਤਮ ਲਾਲ ਭੁੱਚੀ ਸਭ ਤੋਂ ਸੀਨੀਅਰ ਨਗਰ ਕੌਂਸਲਰ ਸਨ। ਉਹ ਚਾਰ ਵਾਰ ਨਗਰ ਕੌਂਸਲਰ ਦੀ ਚੋਣ ਜਿੱਤੇ ਸਨ। ਇਸ ਵਕਤ ਉਹ ਸ਼ਹਿਰ ਦੀ ਵਾਰਡ ਨੰਬਰ- 17 ਦੇ ਨਗਰ ਕੌਂਸਲਰ ਸਨ। 

 ਪ੍ਰਸ਼ੋਤਮ ਲਾਲ ਭੁੱਚੀ ਦੇ ਦੇਹਾਂਤ ਉਪਰ   ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹਡ਼ਾ, ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹਡ਼ਾ, ਮਿਲਕ ਪਲਾਂਟ ਗੁਰਦਾਸਪੁਰ ਦੇ ਚੇਅਰਮੈਨ ਸੁਰਿੰਦਰ ਸ਼ਰਮਾ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਡਾ ਜਗਜੀਵਨ ਲਾਲ, ਅਮਰਜੀਤ ਸ਼ਾਸਤਰੀ , ਪ੍ਰੈੱਸ ਕਲੱਬ ਗੁਰਦਾਸਪੁਰ ਦੇ ਪ੍ਰਧਾਨ ਕੇਪੀ ਸਿੰਘ,  ਸਾਹਿਤ ਸਭਾ ਗੁਰਦਾਸਪੁਰ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਮਸੀ ਪ੍ਰਸ਼ੋਤਮ ਲਾਲ ਦਾ ਅੰਤਿਮ ਸੰਸਕਾਰ ਸ਼ਨਿਚਰਵਾਰ ਸਵੇਰੇ ਗਿਆਰਾਂ ਵਜੇ ਚਾਨਣ ਸ਼ਾਹ ਦੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

Share and Enjoy !

Shares

Leave a Reply

Your email address will not be published.