ਸਿੱਖਿਆ ਸ਼ਾਸਤਰੀ ਸਤਨਾਮ ਸਿੰਘ ਠੇਠਰਕੇ ਦੀ ਮੌਤ ਤੇ ਛੋਟੇਪੁਰ ਨੇ ਕੀਤਾ ਦੁੱਖ ਸਾਂਝਾ

पंजाब राजनीति

ਡੇਰਾ ਬਾਬਾ ਨਾਨਕ
ਸਰਹੱਦੀ ਪਿੰਡ ਠੇਠਰਕੇ ਦੇ ਨਾਮਵਰ ਸਿੱਖਿਆ ਸ਼ਾਸਤਰੀ ਮਰਹੂਮ ਸਤਨਾਮ ਸਿੰਘ ਠੇਠਰਕੇ ਜਿਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ ਦੀ ਬੇਵਕਤੀ ਮੌਤ ਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵੱਲੋਂ ਵਿਸ਼ੇਸ਼ ਤੌਰ ਤੇ ਪਿੰਡ ਠੇਠਰਕੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇਸ ਮੌਕੇ ਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਮਰਹੂਮ ਸਿੱਖਿਆ ਸ਼ਾਸਤਰੀ ਸਤਨਾਮ ਸਿੰਘ ਦੀ ਬੇਵਕਤੀ ਮੌਤ ਨਾਲ ਪਰਿਵਾਰ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ । ਇਸ ਮੌਕੇ ਤੇ ਉਨ੍ਹਾਂ ਨਾਲ ਰਾਜਬੀਰ ਸਿੰਘ, ਚੇਅਰਮੈਨ ਗੋਪਾਲ ਸਿੰਘ, ਹਰਵਿੰਦਰ ਸਿੰਘ ਰੰਧਾਵਾ, ਜੰਗਬੀਰ ਸਿੰਘ, ਜਗਜੀਤ ਸਿੰਘ, ਰਜਿੰਦਰ ਸਿੰਘ, ਸੁਖਦੇਵ ਸਿੰਘ, ਚੇਅਰਮੈਨ ਅਮਰੀਕ ਸਿੰਘ,ਅਮਨਦੀਪ ਸਿੰਘ ਗਿੱਲ, ਜੋਗਿੰਦਰ ਸਿੰਘ ਉਗੜੂ ਖਹਿਰਾ ਵੀ ਮੌਜੂਦ ਸਨ ।
ਮਰਹੂਮ ਸਿੱਖਿਆ ਸ਼ਾਸਤਰੀ ਸਤਨਾਮ ਸਿੰਘ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਜਥੇਦਾਰ ਸੁੱਚਾ ਸਿੰਘ ਛੋਟੇਪੁਰ ।

Share and Enjoy !

Shares

Leave a Reply

Your email address will not be published.