ਸਿਹਤ ਵਿਭਾਗ ਨੇ ਵਾਪਸ ਬੁਲਾਏ ਡੈਪੂਟੇਸ਼ਨ ਤੇ ਗਏ ਸਿਹਤ ਕਰਮੀ

Breaking News चंडीगढ़ पंजाब

ਰਾਵੀ ਨਿਊਜ ਦੀਨਾਨਗਰ

ਪੰਜਾਬ ਵਿੱਚ ਚੰਗੀਆ ਸਿਹਤ ਸਹੂਲਤਾ ਪ੍ਰਦਾਨ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਸਿਹਤ ਸੰਸਥਾਵਾਂ ਵਿੱਚ ਡੈਪੂਟੇਸ਼ਨ ਤੇ ਗਏ ਸਿਹਤ ਕਰਮੀਆਂ ਨੂੰ ਵਾਪਸ ਬੁਲਾਉਣ ਦੇ ਆਦੇਸ਼ ਜਾਰੀ ਕੀਤੇ ਹਨ।  ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਪੱਤਰ ਜਾਰੀ ਕਰਕੇ ਪੰਜਾਬ ਦੇ ਸਮੂਹ ਸਿਵਲ ਸਰਜਨਾਂ ਅਤੇ ਮੈਡੀਕਲ ਸੁਪਰਡੰਟਜ਼ ਨੂੰ ਆਰਜੀ ਡਿਊਟੀ ਤੇ ਕੰਮ ਕਰਦੇ ਸਟੇਟ ਮਾਸ ਮੀਡੀਆਂ ਸਿੱਖਿਆ ਅਤੇ ਸੂਚਨਾਂ ਅਫਸਰ/ਸਹਾਇਕ ਕੌਮੀਕਲ ਐਗਜ਼ਾਮੀਨਰ (ਨਾਲ ਮੈਡੀਕਲ) ਸਹਾਇਕ ਮਲੇਰੀਆਂ ਅਫਸਰ/ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਮੇਲ) ਸੀਨੀਅਰ ਮੈਡੀਕਲ ਲਬਾਰਟਰੀ ਟੈਕਨੀਸ਼ੀਅਨ/ ਮੈਡੀਕਲ  ਲਬਾਰਟਰੀ ਟੈਕਨੀਸ਼ੀਅਨ ਗ੍ਰੇਡ-1/ਗ੍ਰੇਡ-2, ਜਿਲਾ ਮਾਸ ਮੀਡੀਆ ਅਫਸਰ ਅਤੇ ਸੂਚਨਾਂ ਅਫਸਰ/ ਅਰਬਨ ਲੈਪਰੋਸੀ ਵਰਕਰ ਨਾਲ ਮੈਡੀਕਲ ਸੁਪਰਵਾਇਜ਼ਰ (ਲਿਪਰੋਸੀ)ਐਨਾਲਿਸਟ ਟੀ.ਬੀ ਹੈਲਥ ਵਿਜ਼ੀਟਰ/ਡਾਇਆਲਾਈਸਿਜ਼ ਟੈਕਨੀਸੀਅਨਾ ਨੂੰ ਤੁਰੰਤ ਰਲੀਵ ਕਰਕੇ ਉਨ੍ਹਾਂ ਦੇ ਅਸਲ ਪੋਸਟਿੰਗ ਸਥਾਨ ਤੇ ਰਿਪੋਰਟ ਕਰਨ ਦੀ ਹਦਾਇਤ ਕੀਤੀ ਹੈ ।

Share and Enjoy !

Shares

Leave a Reply

Your email address will not be published.