ਸਿਹਤ ਮੰਤਰੀ ਦੀ ਅਗਵਾਈ ਵਿੱਚ ਅਕਾਈ ਵਲੋਂ ਸ਼ੈਲਬੀ ਹਸਪਤਾਲ ਵਿੱਚ ਨੇਫਰਾਲੋਜੀ, ਡਾਇਲਸਿਸ ਅਤੇ ਟਰਾਂਸਪਲਾਂਟ ਓਪੀਡੀ ਸੇਵਾਵਾਂ ਦੀ ਸੁ਼ਰੂਆਤ

Breaking News ताज़ा दुनिया पंजाब बिज़नेस राजनीति राष्ट्रीय होम

ਰਾਵੀ ਨਿਊਜ ਐਸ ਏ ਐਸ ਨਗਰ

(ਗੁਰਵਿੰਦਰ ਸਿੰਘ ਮੋਹਾਲੀ)। ਅਕਾਈ ਹਸਪਤਾਲ ਲੁਧਿਆਣਾ ਨੇ ਅੱਜ ਸ਼ੈਲਬੀ ਹਸਪਤਾਲ ਮੋਹਾਲੀ ਵਿੱਚ ਗੁਰਦਿਆਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਆਪਣੀ ਨੈਫਰੋਲੋਜੀ, ਡਾਇਲਸਿਸ ਅਤੇ ਟ੍ਰਾਂਸਪਲਾਂਟ ਓ.ਪੀ.ਡੀ ਸੇਵਾਵਾਂ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਦੇ ਨਾਲ ਅਕਾਈ ਹਸਪਤਾਲ ਦੇ ਚੇਅਰਮੈਨ ਪ੍ਰਸਿੱਧ ਯੂਰੋਲਾਜਿਸਟ ਅਤੇ ਟ੍ਰਾਂਸਪਲਾਂਟ ਸਰਜਨ ਡਾ: ਬੀ ਐਸ ਔਲਖ ਅਤੇ ਡਾਇਰੈਕਟਰ ਨੇਫਰੋਲੋਜੀ, ਟ੍ਰਾਂਸਪਲਾਂਟ ਮੈਡੀਸਨ ਅਤੇ ਕਲੀਨੀਕਲ ਰਿਸਰਚ ਡਾ: ਵਿਵੇਕਾਨੰਦ ਝਾਅ ਨੇ ਸਿ਼ਰਕਤ ਕੀਤੀ।

ਸਿਹਤ ਮੰਤਰੀ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿਹਤ ਸੰਭਾਲ ਇਕਾਈਆਂ ਦੁਆਰਾ ਮਰੀਜ਼ਾਂ ਨੂੰ ਮੁਹੱਈਆ ਕਰਵਾਇਆ ਇੱਕ ਹੋਰ ਮਰੀਜ਼-ਕੇਂਦਰਿਤ ਉਪਾਅ ਹੈ, ਜਿਸ ਰਾਹੀਂ ਮਿਆਰੀ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ। ਇਹ ਉਪਰਾਲਾ ਨੇਫਰੋਲੋਜੀ ਅਤੇ ਕਿਡਨੀ ਟ੍ਰਾਂਸਪਲਾਂਟ ਸੇਵਾਵਾਂ ਦੇ ਖੇਤਰ ਵਿੱਚ ਲੋਕਾਂ ਨੂੰ ਮਾਹਰ ਸਲਾਹ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਓਪੀਡੀ ਸੇਵਾ ਗੁਰਦਿਆਂ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਅਤੇ ਕਿਡਨੀ ਟ੍ਰਾਂਸਪਲਾਂਟ ਦੀ ਲੋੜ ਵਾਲੇ ਹਰ ਉਮਰ ਵਰਗ ਦੇ ਸਮੂਹਾਂ ਅਤੇ ਹਰ ਤਰ੍ਹਾਂ ਦੀ ਸਮਾਜਿਕ-ਆਰਥਿਕ ਪਿਛੋਕੜ ਵਾਲੇ ਮਰੀਜ਼ਾਂ ਲਈ ਲਾਭਦਾਇਕ ਹੋਵੇਗਾ ।ਇਸ ਤੋਂ ਇਲਾਵਾ ਮੋਹਾਲੀ ਅਤੇ ਨੇੜਲੇ ਖੇਤਰਾਂ ਦੇ ਲੋਕ ਉਕਤ ਬਿਮਾਰੀਆਂ ਸਬੰਧੀ ਡਾਕਟਰੀ ਸਲਾਹ ਅਤੇ ਇਲਾਜ ਲੈਣ ਲਈ ਵੱਖ ਵੱਖ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਜਾਣ ਦੀ ਖੱਜਲ-ਖੁਆਰੀ ਤੋਂ ਬਚਣਗੇ।

ਡਾ: ਬੀ.ਐਸ ਔਲਖ ਅਤੇ ਡਾ: ਵਿਵੇਕਾਨੰਦ ਝਾਅ ਨੇ ਕਿਹਾ ਕਿ ਲੋਕ ਅਕਸਰ ਸਾਡੇ ਕੋਲ ਵੱਖੋ-ਵੱਖ ਸਮੱਸਿਆਵਾਂ ਜਿਵੇਂ ਦਰਦ, ਭਾਰ ਘਟਣ ਅਤੇ ਘੱਟ ਭੁੱਖ ਲੱਗਣਾ, ਗਿੱਟੇ, ਪੈਰ ਜਾਂ ਹੱਥਾਂ ਦਾ ਸੁੱਜਣਾ, ਅੱਖਾਂ ਦੇ ਹੇਠਾਂ ਸੋਜਿਸ਼ , ਸਾਹ ਚੜ੍ਹਨਾ, ਥਕਾਵਟ, ਪਿਸ਼ਾਬ ਵਿੱਚ ਖੂਨ, ਵਾਰ-ਵਾਰ ਪਿਸ਼ਾਬ ਆਣਾ ਖਾਸ ਕਰਕੇ ਰਾਤ ਨੂੰ, ਨੀਂਦ ਵਿੱਚ ਤਕਲੀਫ, ਖੁਸ਼ਕ ਅਤੇ ਖਾਰਸ਼ ਵਾਲੀ ਚਮੜੀ ਆਦਿ ਸਮੱਸਿਆਵਾਂ ਜੋ ਸੀ.ਕੇ.ਡੀ ਨਾਲ ਸਬੰਧਤ ਹਨ, ਦੇ ਇਲਾਜ ਲਈ ਆਉਂਦੇ ਹਨ।

 ਇਸ ਸਥਿਤੀ ਦੌਰਾਨ ਬਚਾਓ ਸਭ ਤੋਂ ਵੱਧ ਕਾਰਗਰ ਸਿੱਧ ਹੁੰਦਾ ਹੈੈ ਕਿਉਂਕਿ ਸੀ.ਕੇ.ਡੀ ਮਰੀਜ਼ ਦਾ ਇਲਾਜ ਬਿਮਾਰੀ ਦੇ ਇਲਾਜ ਜਾਂ  ਸ਼ੁਰੂਆਤੀ ਪੜਾਵਾਂ ਵਿੱਚ ਰੋਕਣ ਨਾਲੋਂ ਵਧੇਰੇ ਮਹਿੰਗਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਸਥਿਤੀਆਂ ਦੀ ਜਾਂਚ ਲਈ ਨਿਯਮਤ ਸਿਹਤ ਚੈਕਅੱਪ ਲਾਜ਼ਮੀ ਹਨ। ਸ਼ਹਿਰ ਦੇ ਨੇੜੇ ਇਹ ਸਹੂਲਤ ਮਿਲਣ ਨਾਲ ਨਾ ਸਿਰਫ ਬਿਮਾਰੀ ਨੂੰ ਘਟਾਉਣ ਵਿੱਚ ਸਹਾਇਤਾ ਮਿਲੇਗੀ ਸਗੋਂ ਮਰੀਜ਼ਾਂ `ਤੇ ਵੀ ਵਿੱਤੀ ਬੋਝ ਘਟੇਗਾ,ਜੋ ਸਮੁੱਚੇ ਤੌਰ ‘ਤੇ ਸਭ ਲਈ ਲਾਭਕਾਰੀ ਹੋਵੇਗਾ।    

ਅਤਿ ਆਧੁਨਿਕ ਤਕਨਾਲੋਜੀ ਅਤੇ ਉੱਤਮ ਡਾਕਟਰੀ ਅਤੇ ਸਰਜੀਕਲ ਹੁਨਰਾਂ ਦੇ ਸੁਮੇਲ ਨਾਲ ਅਸੀਂ ਪਹਿਲਾਂ ਹੀ ਖੁਦ ਨੂੰ ਲੁਧਿਆਣਾ ਸ਼ਹਿਰ ਵਿੱਚ ਟਰਸ਼ਰੀ (ਤੀਜੇ ਦਰਜੇ ਦੇ) ਕੇਅਰ ਸੈਂਟਰ ਵਜੋਂ ਸਥਾਪਤ ਕਰ ਚੁੱਕੇ ਹਾਂ ਪਰ ਹੁਣ ਸਾਡਾ ਧਿਆਨ ਦੂਜੇ ਸ਼ਹਿਰਾਂ ਵਿੱਚ ਲੋਕਾਂ ਦੀ ਸੇਵਾ ਕਰਨਾ ਹੈ ਤਾਂ ਜੋ ਉਨ੍ਹਾਂ ਦੇ ਜੀਵਨ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਅਕਾਈ ਹਸਪਤਾਲ ਅਤਿ- ਆਧੁਨਿਕ ਬੁਨਿਆਦੀ ,ਢਾਂਚੇ, ਮਾਡਿਊਲਰ ਆਪਰੇਸ਼ਨ ਥੀਏਟਰਸ, ਉੱਚ-ਯੋਗਤਾ ਪ੍ਰਾਪਤ ਨਰਸਿੰਗ ਸਟਾਫ ਨਾਲ ਲੈਸ ਹੈ। ਤਕਨੀਕਾਂ ਅਤੇ ਤਕਨਾਲੋਜੀ ਨੂੰ ਸੁਧਾਰਨ ਵੱਲ ਧਿਆਨ ਕੇਂਦਰਤ ਕਰਨ ਨਾਲ ਸਰਜਰੀ (ਅਪ੍ਰੇਸ਼ਨ)ਸੁਰੱਖਿਅਤ, ਘੱਟ ਤੋਂ ਘੱਟ ਖ਼ਤਰਨਾਕ ਅਤੇ ਘੱਟ ਖ਼ਰਚੇ ਵਾਲੀਆਂ ਹੋ ਗਈਆਂ ਹਨ। ਡਾ. ਔਲਖ ਨੇ ਅੱਗੇ ਕਿਹਾ “ਅਕਾਈ ਹਸਪਤਾਲ ਵਿੱਚ ਸਾਡੀ ਕੋਸਿ਼ਸ਼ ਰਹਿੰਦੀ ਹੈ ਕਿ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ ਜਾਵੇ। ਮਾਡਰਨ ਜੀਵਨ ਸ਼ੈਲੀ ਕਾਰਨ ਹੋ ਰਹੀਆਂ ਬਿਮਾਰੀਆਂ ਨਾਲ ਨਜਿੱਠਣ ਲਈ, ਸਾਡੀ ਓਪੀਡੀ ਵਿੱਚ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀ ਅਗਵਾਈ ਕਰਨ ਲਈ ਉਤਸ਼ਾਹਤ ਕਰਨ ਹਿੱਤ ਸਲਾਹ ਦਿੱਤੀ ਜਾਵੇਗੀ। ”

ਇਹ ਓਪੀਡੀ ਸ਼ਹਿਰ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਵਿਸ਼ਵ ਪੱਧਰੀ ਇਲਾਜ ਸਹੂਲਤਾਂ ਮੁਹੱਈਆ ਕਰਵਾ ਕੇ ਸ਼ੈਲਬੀ ਹਸਪਤਾਲ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਵਿੱਚ ਇੱਕ ਕੀਮਤੀ ਵਾਧਾ ਕਰੇਗੀ।ਸਾਡੀਆਂ ਵਿਆਪਕ ਸੇਵਾਵਾਂ ਵਿੱਚ ਲੋੜੀਂਦੀ ਡਾਕਟਰੀ ਸਲਾਹ ਅਤੇ ਜਾਂਚ ਸ਼ਾਮਲ ਹੋਵੇਗੀ ਅਤੇ ਇਲਾਜ ਲਈ ਮਿਆਰੀ ਤੇ ਸੁਚੱਜੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਅਕਾਈ ਹਸਪਤਾਲ ਜੋ ਕਿ ਔਲਖ ਹੈਲਥਕੇਅਰ ਦੀ ਇਕਾਈ ਹੈ ,ਦਾ ਉਦੇਸ਼ ਸਮਾਜ ਨੂੰ ਵਧੀਆ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਸਾਡੇ ਸਿਹਤ ਸੰਭਾਲ ਅਮਲੇ ਉੱਚ ਤਜ਼ਰਬੇ ਵਾਲੇ ਹੁਨਰਮੰਦ ਮੈਡੀਕਲ ਪੇਸ਼ੇਵਰਾਂ ਦੀ ਟੀਮ ਸ਼ਾਮਲ ਹੈ, ਜਿਨ੍ਹਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਮੁਹਾਰਤ ਹਾਸਲ ਹੈ।ਅਕਾਈ ਹਸਪਤਾਲ ਵਿਸ਼ਵ ਪੱਧਰੀ ਸਹੂਲਤਾਂ ਦੇ ਨਾਲ ਸਮਾਜ ਦੀ ਸੇਵਾ ਕਰ ਰਿਹਾ ਹੈ ਅਤੇ ਇਸਨੂੰ ਭਾਰਤ ਵਿੱਚ ਡਾਕਟਰੀ ਇਲਾਜ ਵਿੱਚ ਕ੍ਰਾਂਤੀ ਲਿਆਉਣ ਵਾਲੇ ਮਿਆਰੀ ਮੈਡੀਕਲ ਅਤੇ ਸਰਜੀਕਲ ਇਲਾਜ ਦਾ ਵਿਸ਼ੇਸ਼ ਫ਼ਖ਼ਰ ਹਾਸਲ ਹੈ।ਉਨ੍ਹਾਂ ਕਿਹਾ ਕਿ ਹਸਪਤਾਲ ਦਾ ਮੁੱਖ ਕੇਂਦਰ ਮਰੀਜ਼ਾਂ ਦੀ ਦੇਖਭਾਲ ਅਤੇ ਨਵੀਆਂ ਤਕਨੀਕਾਂ ਵਿੱਚ ਉੱਤਮਤਾ ਲਿਆਕੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ।

Leave a Reply

Your email address will not be published. Required fields are marked *