ਰਾਵੀ ਨਿਊਜ ਗੁਰਦਾਸਪੁਰ
ਗੁਰਦਾਸਪੁਰ ਜਿਲ੍ਹੇ ਨੂੰ ਤੋੜ ਕੇ ਬਟਾਲਾ ਜਿਲਾ ਬਣਾਏ ਜਾਣ ਦੇ ਸੰਬੰਧ ਵਿੱਚ ਅੱਜ ਭਾਜਪਾ ਦੇ ਸੀਨੀਅਰ ਨੇਤਾਵਾਂ ਦੀ ਬੈਠਕ ਭਾਜਪਾ ਜਿਲ੍ਹਾ ਪ੍ਰਧਾਨ ਸੀ: ਪਰਮਿੰਦਰ ਸਿੰਘ ਗਿੱਲ ਜੀ ਦੇ ਨਿਵਾਸ ਸਥਾਨ ਤੇ ਹੋਈ। ਜਿਸ ਵਿੱਚ ਜਿਲ੍ਹਾ ਪ੍ਰਧਾਨ ਚੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਗੁਰਦਾਸਪੁਰ ਜਿਲ੍ਹੇ ਦਾ ਇੱਕ ਬਹੁਤ ਹੀ ਇਤਿਹਾਸਕ ਪਿਛੋਕੜ ਹੈ, ਪਰ ਇਥੇ ਇਹ ਵੀ ਦੱਸਣਯੋਗ ਹੈ ਕੀ ਸਮੇਂ ਸਮੇਂ ਤੇ ਇਸਦੇ ਟੁਕੜੇ ਕਰਕੇ ਇਸਦੀ ਮਹੱਤਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੱਜ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਜਿਸਨੇ ਕੀ ਬੀਤੇ ਪੰਜ ਸਾਲ ਇਸ ਜਿਲੇ ਦੇ ਵਿਕਾਸ ਲਈ ਕੋਈ ਕੰਮ ਤਾਂ ਨਹੀ ਕੀਤਾ, ਨਾਂ ਹੀ ਗੁਰਦਾਸਪੁਰ ਲਈ ਕੋਈ ਵੱਡਾ ਪਰੋਜੈਕਟ ਲਿਆ ਸਕੇ। ਇਹਨਾਂ ਸਭ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਟਕਾਉਣ ਲਈ ਅਤੇ ਆਪਣੇ ਰਾਜਨੀਤਿਕ ਹਿਤਾਂ ਨੂੰ ਸਾਧਨ ਲਈ ਗੁਰਦਾਸਪੁਰ ਦੇ ਟੁਕੜੇ ਕਰਨ ਤੇ ਆਮਦਾ ਹੈ। ਦੱਸਣਯੋਗ ਹੈ ਕੀ ਮੋਜੂਦਾ ਸਰਕਾਰ ਚ ਤਿੰਨ ਕੈਬਨਿਟ ਮੰਤਰੀ ਗੁਰਦਾਸਪੁਰ ਨਾਲ ਸੰਬੰਧਿਤ ਹਨ ਪਰ ਸਭ ਆਪਸੀ ਲੜਾਈ ਅਤੇ ਰਾਜਸੀ ਹਿੱਤ ਲਈ ਗੁਰਦਾਸਪੁਰ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਕਰ ਰਹੇ ਹਨ।
ਜਿਲ੍ਹਾ ਪਰਧਾਨ ਜੀ ਨੇ ਦੱਸਦੇ ਹੋਏ ਕਿਹਾ ਕੀ ਬਟਾਲਾ ਨੂੰ ਪਹਿਲਾਂ ਹੀ ਜਿਲੇ ਵਾਲੀਆਂ ਸਭ ਸਹੂਲਤਾ ਮਿਲ ਰਹੀਆਂ ਹਨ ਅਤੇ ਉਪਰੋਂ ਚੁਨਾਵ ਵੀ ਨਜਦੀਕ ਹੋਣ ਕਰਕੇ ਜਲਦਬਾਜੀ ਵਿੱਚ ਇਹ ਕਿਵੇਂ ਫੈਸਲਾ ਕੀਤਾ ਜਾਵੇਗਾ ਕੀ ਕਿਸ ਇਲਾਕੇ ਨੂੰ ਗੁਰਦਾਸਪੁਰ ਵਿੱਚ ਰੱਖਿਆ ਜਾਵੇ ਅਤੇ ਕਿਹੜਾ ਇਲਾਕਾ ਬਟਾਲਾ ਵਿੱਚ। ਸੋ ਸਮੁੱਚੀ ਗੁਰਦਾਸਪੁਰ ਭਾਜਪਾ ਸਰਕਾਰ ਦੇ ਅਜਿਹੇ ਕਿਸੇ ਵੀ ਫੈਸਲੇ ਦਾ ਸਖਤ ਵਿਰੋਧ ਕਰੇਗੀ ਅਤੇ ਮੰਗ ਕਰਦੀ ਹੈ ਕੀ ਗੁਰਦਾਸਪੁਰ ਨਾਲ ਸੰਬੰਧਿਤ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ ਵੀ ਆਪਣਾ ਰੁੱਖ ਸਪੱਸਟ ਕਰਨ। ਇਸ ਮੌਕੇ ਉਹਨਾ ਨਾਲ ਭਾਜਪਾ ਦੇ ਸੀਨੀਅਰ ਨੇਤਾ ਰਾਕੇਸ਼ ਜਯੋਤੀ, ਨੀਲਮ ਮਹੰਤ, ਰਾਜਿੰਦਰ ਬਿੱਟਾ, ਸਿਵਬੀਰ ਰਾਜਨ, ਹਰਦੀਪ ਰਿਆੜ, ਵਿਜੇ ਸਰਮਾ ਅਤੇ ਸੁਖਦੇਵ ਥੰਮਨ ਜੀ ਵੀ ਮੌਜੂਦ ਸਨ।