ਸਿਰਫ ਦਾਅਵਿਆਂ ਅਤੇ ਐਲਾਨਾਂ ਦੀ ਖੇਡ ਬਣ ਕੇ ਰਹਿ ਗਈ ਹੈ ਰਾਜਨੀਤੀ

राजनीति

ਜਰਨਲਿਸਟ ਗੁਰਵਿੰਦਰ ਸਿੰਘ ਮੋਹਾਲੀ (98763 30777)

ਲੱਗਦਾ ਹੈ ਕਿ ਰਾਜਨੀਤੀ ਹੁਣ ਸਿਰਫ ਵਾਇਦਿਆਂ ਅਤੇ ਘੋਸ਼ਣਾਵਾਂ ਦੀ ਖੇਡ ਬਣ ਚੁੱਕੀ ਹੈ। ਸਿਆਸੀ ਪਾਰਟੀਆਂ ਨੂੰ ਸੱਤਾ ਵਿੱਚ ਆਉਣ ਦੀ ਡੂੰਘੀ ਚਾਹਤ ਹੁੰਦੀ ਹੈ ਅਤੇ ਉਹ ਚੋਣਾਂ ਦੇ ਸਮੇਂ ਬਹੁਤ ਵੱਧ- ਚੜ੍ਹ ਕੇ ਘੋਸ਼ਣਾਵਾਂ ਕਰਦੀਆਂ ਹਨ, ਲੋਕਾਂ ਨੂੰ ਇਸ ਤਰ੍ਹਾਂ ਦੇ ਸਬਜਬਾਗ ਦਿਖਾਉਂਦੀਆਂ ਹਨ ਕਿ ਲੱਗਦਾ ਹੈ, ਉਨ੍ਹਾਂ ਦੇ ਸੱਤਾ ਤੇ ਆਉਂਦੇ ਹੀ ਲੋਕਾਂ ਦੇ ਸਾਰੇ ਦੁੱਖ ਕੱਟੇ ਜਾਾਣਗੇ। ਇਹਨਾਂ ਐਲਾਨਾਂ ਦੀ ਝੜੀ ਵਿੱਚ ਜਾਂ ਤਾਂ ਉਹ ਭੁੱਲ ਜਾਂਦੀਆਂ ਹਨ ਜਾਂ ਜਾਨਬੁੱਝ ਕੇ ਉਨ੍ਹਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਜੋ ਵਾਅਦੇ ਉਨ੍ਹਾਂ ਨੇ ਪਹਿਲਾਂ ਕੀਤੇ ਸਨ, ਉਹ ਹੁਣੇ ਤੱਕ ਪੂਰੇ ਨਹੀਂ ਹੋ ਪਾਏ ਹਨ। ਜਾਂ ਫਿਰ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੁੰਦਾ ਹੈ ਕਿ ਲੋਕਾਂ ਦੀ ਯਾਦਦਾਸ਼ਤ ਕਮਜੋਰ ਹੁੰਦੀ ਹੈ ਅਤੇ ਉਹ ਹੁਣ ਤੱਕ ਉਨ੍ਹਾਂ ਦੇ ਪੁਰਾਣੇ ਵਾਅਦੇ ਭੁੱਲ ਚੁੱਕੇ ਹੋਣਗੇ।

ਸਾਡੇ ਜਿਆਦਾਤਰ ਸਿਆਸੀ ਆਗੂ ਅੱਜ ਕੱਲ ਇਹੀ ਕੁੱਝ ਦੁਹਰਾ ਰਹੇ ਹਨ। ਵੱਖ ਵੱਖ ਥਾਵਾਂ ਤੇ ਰੈਲੀਆਂ ਕਰਨ ਜਾਂ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਮੇਲ ਮਿਲਾਪ ਕਰਨ ਲਈ ਪਹੁੰਚਣ ਵਾਲੇ ਇਹਨਾਂ ਆਗੂਆਂ ਕੋਲ ਦਾਅਵਿਆਂ ਅਤੇ ਵਾਇਦਿਆਂ ਦੀ ਪਿਟਾਰੀ ਹੁੰਦੀ ਹੈ ਜਿਸਨੂੰ ਖੋਲ ਕੇ ਉਹ ਕਈ ਤਰ੍ਹਾਂ ਦੇ ਐਲਾਨ ਕਰਕੇ ਆਮ ਜਨਤਾ ਨੂੰ ਭਰਮਾਊਣ ਦੀ ਕੋਸ਼ਿਸ਼ ਵਿੱਚ ਦਿਖਦੇ ਹਨ।

ਇਹ ਤਮਾਮ ਆਗੂ ਇੱਕ ਦੂਜਰੇ ਤੇ ਇਲਜਾਮ ਵੀ ਲਗਾਉਂਦੇ ਹਨ ਅਤੇ ਖੁਦ ਨੂੰ ਪਾਕ ਸਾਫ ਸਾਬਿਤ ਕਰਨ ਦੀ ਕੋਸ਼ਿਸ਼ ਵਿੱਚ ਇਹ ਭੁੱਲ ਜਾਂਦੇ ਹਨ ਕਿ ਜਦੋਂ ਉਹ ਖੁਦ ਸੱਤਾ ਵਿੱਚ ਹੁੰਦੇ ਹਨ ਉਦੋਂ ਉਹਨਾਂ ਨੂੰ ਇਹ ਸਾਰਾ ਕੁੱਝ ਕਿਉਂ ਭੁੱਲ ਜਾਂਦਾ ਹੈ। ਸਿਰਫ ਖੋਖਲੇ ਵਾਇਦਿਆਂ ਅਤੇ ਆਮ ਜਨਤਾ ਵਿ ੰਚ ਜੋਸ਼ ਭਰਨ ਵਾਲੇ ਨਾਹਰਿਆਂ ਦੇ ਸਹਾਰੇ ਕੀਤੀ ਜਾਣ ਵਾਲੀ ਇਹ ਰਾਜਨੀਤੀ ਇਹਨਾਂ ਨੇਤਾਵਾਂ ਨੂੰ ਬਹੁਤ ਰਾਸ ਆੳਂਦੀ ਹੈ ਅਤੇ ਉਹਨਾਂ ਵਲੋਂ ਪਿਛਲੇ ਲੰਬੇ ਸਮੇਂ ਇਸੇ ਤਰ੍ਹਾਂ ਆਮ ਜਨਤਾ ਨੰ ਮੂਰਖ ਬਣਾ ਕੇ ਸੱਤਾ ਸੰਭਾਲੀ ਜਾਂਦੀ ਰਹੀ ਹੈ।

ਖੁਦ ਨੂੰ ਜਨਤਾ ਦਾ ਸਭ ਤੋਂ ਵੱਡਾ ਹੋਣ ਦਾ ਦਾਅਵਾ ਕਰਨ ਵਾਲੇ ਸਾਡੇ ਇਹਨਾਂ ਰਾਜਨੇਤਾਵਾਂ ਨੂੰ ਇਹ ਲੱਗਦਾ ਹੈ ਕਿ ਆਮ ਜਨਤਾ ਨੂੰ ਲਾਲਚ ਦੇ ਕੇ ਉਹ ਉਸਦੀਆਂ ਵੋਟਾਂ ਹਾਸਿਲ ਕਰ ਸਕਦੇ ਹਨ। ਅਜਿਹਾ ਵੀ ਨਹੀਂ ਹੈ ਕਿ ਜਨਤਾ ਇਸ ਸਾਰੇ ਕੁੱਝ ਨੂੰ ਜਾਣਦੀ ਸਮਝਦੀ ਨਹੀਂ ਹੈ ਬਲਕਿ ਇਹਨਾਂ ਰਾਜਨੇਤਾਵਾਂ ਵਲੋਂ ਜਿਹੜਾ ਝੂਠ ਬੋਲਿਆ ਜਾਂਦਾ ਹੈ ਉਸ ਬਾਰੇ ਉਹ ਖੁਦ ਤਾਂ ਜਾਣਦੇ ਹੀ ਹਨ, ਉਹਨਾਂ ਨੂੰ ਸੁਣਨ ਵਾਲੇ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਸਭ ਕੁੱਝ ਝੁਠ ਹੈ ਪਰੰਤੂ ਇਸਦੇ ਬਾਵਜੂਦ ਜਨਤਾ ਇਹਨਾਂ ਆਗੂਆਂ ਦੀਆਂ ਗੱਲਾਂ ਤੇ ਨਾ ਸਿਜਰਫ ਤਾਲੀਆਂ ਵਜਾਉਂਦੀ ਹੈ ਬਲਕਿ ਉਹਨਾਂ ਨੂੰ ਵੋਟ ਵੀ ਦਿੰਦੀ ਹੈ।

ਰਾਜਨੀਤਕ ਦਲਾਂ ਦੇ ਚੁਣਾਵੀ ਵਾਅਦਿਆਂ ਅਤੇ ਉਨ੍ਹਾਂ ਦੇ ਅਸਲ ਇਰਾਦਿਆਂ ਦੀ ਇਹੀ ਹਕੀਕਤ ਹੈ ਫਿਰ ਵੀ ਹਰ ਪ੍ਰਦੇਸ਼ ਵਿੱਚ ਚੁਣਾਵੀ ਵਾਅਦਿਆਂ ਦੀ ਵਰਖਾ ਹੋ ਰਹੀ ਹੈ। ਜਦੋਂ ਤਕ ਜਨਤਾ ਇਸ ਸਭ ਦੇ ਖਿਲਾਫ ਇੱਕ ਜੁੱਟ ਹੋ ਕੇ ਆਵਾਜ ਨਹੀਂ ਚੱਕੇਗੀ ਅਤੇ ਅਜਿਹੇ ਸਿਆਸੀ ਨੇਤਾਵਾਂ ਨੂੰ ਸਿਰੇ ਤੋਂ ਨਹੀਂ ਨਕਾਰੇਗੀ ਹਾਲਾਤ ਵਿੱਚ ਸੁਧਾਰ ਦੀ ਕੋਈ ਵੀ ਆਸ ਨਹੀਂ ਕੀਤੀ ਜਾਣੀ ਚਾਹੀਦੀ ਹੈ ਅਤੇ ਜਦੋਂ ਤਕ ਅਜਿਹਾ ਨਹੀਂ ਹੋਵੇਗਾ, ਇਹ ਸਿਆਸੀ ਆਗੂ ਆਮ ਜਨਤਾ ਨੂੰ ਇਸੇ ਤਰ੍ਹਾਂ ਬੇਵਕੂਫ ਬਣਾ ਕੇ ਸੱਤਾ ਤੇ ਕਬਿਜ ਹੁੰਦੇ ਰਹਿਣਗੇ।

Share and Enjoy !

Shares

Leave a Reply

Your email address will not be published. Required fields are marked *