ਸ਼੍ਰੋਮਣੀ ਅਕਾਲ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਚੁੱਕੇ ਕਾਂਗਰਸ ਦੀ ਕਾਰਜ ਸ਼ੈਲੀ ਤੇ ਸਵਾਲ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਬੀਤੀਆਂ ਵਿਧਾਨ ਸਭਾ ਚੋਣਾਂ ਮੌਕੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਕਾਮਯਾਬ ਸਾਬਤ ਹੋਈ ਹੈ । ਸੂਬੇ ਦੀ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਬੀਤੇ ਸਾਢੇ ਚਾਰ ਸਾਲ ਦੌਰਾਨ ਸੂਬੇ ਦੇ ਇੱਕ ਵੀ ਬੇਰੁਜ਼ਗਾਰ ਨੌਜਵਾਨ ਨੂੰ ਸਰਕਾਰੀ  ਨੌਕਰੀ ਨਹੀਂ ਮਿਲੀ । ਇਹ ਗੱਲ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਕਹੀ । ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨਜ਼ਦੀਕ ਵੇਖਦਿਆਂ ਸਰਕਾਰ ਨੇ ਨੌਕਰੀਆਂ ਲਈ ਜੋ ਟੈੱਸਟ ਲਏ ਹਨ ,ਉਸ ਵਿੱਚ ਵੀ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬੀਆਂ ਦੀ ਬਜਾਏ ਬਾਹਰਲੇ ਸੂਬਿਆਂ ਦੇ ਉਮੀਦਵਾਰਾਂ ਦਾ ਕਬਜ਼ਾ ਹੋ ਰਿਹਾ ਹੈ ।  ਸੂਬਾ ਸਰਕਾਰ ਵੱਲੋਂ ਨੌਕਰੀਆਂ ਲਈ ਡੌਮੀਸਾਈਲ ਦੀ ਸ਼ਰਤ ਨਾ ਰੱਖੇ ਜਾਣ ਅਤੇ ਕੁਝ ਬੇਲੋੜੀਆਂ ਸ਼ਰਤਾਂ ਰੱਖੀਆਂ ਗਈਆਂ ਜਿਸ ਕਾਰਨ ਪੰਜਾਬੀ ਨੌਜਵਾਨ  ਨੌਕਰੀ ਤੋਂ ਵਾਂਝੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਟਰਾਂਸਮਿਸ਼ਨ ਕਾਰਪੋਰੇਸ਼ਨ ਵੱਲੋਂ ਲਾਈਨਮੈਨਾਂ ਦੀਆਂ 1700 ਅਸਾਮੀਆਂ ਤੋਂ ਇਲਾਵਾ  ਐੱਸ ਡੀ ਓ ਅਤੇ ਜੇ ਈ ਦੀ ਭਰਤੀ ਲਈ ਟੈੱਸਟ ਲਏ ਗਏ।  ਟੈੱਸਟ ਦੇ ਆਏ ਰਿਜ਼ਲਟ ਵਿਚ ਜਦ ਪਹਿਲੇ ਸੌ ਨੌਜਵਾਨਾਂ ਦੀ ਮੈਰਿਟ ਲਿਸਟ ਦੀ ਪੜਤਾਲ ਕੀਤੀ ਗਈ  ਤਾਂ 38 ਤੋਂ 70 ਪ੍ਰਤੀਸ਼ਤ ਨੌਕਰੀਆਂ ਤੇ ਬਾਹਰਲੇ ਸੂਬਿਆਂ ਦੇ ਨੌਜਵਾਨ ਕਬਜ਼ਾ ਕਰਨ ਜਾ ਰਹੇ ਹਨ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਲਾਈਨਮੈਨ ਦੀ ਪੋਸਟ ਲਈ ਗ਼ੈਰਜ਼ਰੂਰੀ ਸ਼ਰਤਾਂ ਰੱਖ ਦਿੱਤੀਆਂ ਗਈਆਂ । ਸੂਬਾ ਸਰਕਾਰ ਨੇ ਲਾਈਨਮੈਨ ਦੀ ਪੋਸਟ ਲਈ ਇੱਕ ਵੱਖਰੀ ਟਰੇਨਿੰਗ ਦੀ ਸ਼ਰਤ ਰੱਖ ਦਿੱਤੀ ਜੋ ਕਿ ਪੰਜਾਬ ਵਿੱਚ ਹੁੰਦੀ ਹੀ ਨਹੀਂ ।  ਇਸ ਸ਼ਰਤ ਕਾਰਨ ਪੰਜਾਬ ਦੇ ਨੌਜਵਾਨ ਸਰਕਾਰੀ ਨੌਕਰੀ ਤੋਂ ਵਾਂਝੇ ਰਹਿ ਗਏ । ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਲਈ ਪੰਜਾਬ ਸਰਕਾਰ ਡੋਮੀਸਾਇਲ ਦੀ ਸ਼ਰਤ ਜ਼ਰੂਰੀ ਕਰੇ ਅਤੇ ਲਾਈਨਮੈਨ ਦੀ ਪੋਸਟ ਲਈ ਰੱਖੀ ਗਈ ਟਰੇਨਿੰਗ ਦੀ ਸ਼ਰਤ ਨੂੰ ਖ਼ਤਮ ਕੀਤਾ ਜਾਵੇ ।

Leave a Reply

Your email address will not be published. Required fields are marked *