ਸਰਹਦ ਤੇ ਪਾਕਿਸਤਾਨੀ ਡਰੋਨ ਤੇ ਚਲਾਈਆੰ ਭਾਰਤੀ ਸੇਨਾ ਨੇ ਗੋਲੀਆ, ਸਰਚ ਅਭਿਆਨ ਜਾਰੀ

Breaking News क्राइम दुनिया राष्ट्रीय

ਰਾਵੀ ਨਿਊਜ ਗੁਰਦਾਸਪੁਰ

ਵੀਰਵਾਰ ਰਾਤ ਨੂੰ  ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਤਾਇਨਾਤ ਬੀ ਐਸ ਐਫ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ ਤੇ ਕੀਤੀ ਗਈ ਫਾਇਰਿੰਗ ਤੋਂ ਬਾਅਦ ਸ਼ੁੱਕਰਵਾਰ ਤੜਕਸਾਰ ਬੀਐਸਐਫ ਅਤੇ ਪੰਜਾਬ ਪੁਲੀਸ ਵੱਲੋਂ ਸਰਹੱਦੀ ਖੇਤਰ ਵਿੱਚ ਸਰਚ ਅਭਿਆਨ  ਚਲਾਇਆ ਗਿਆ ਪ੍ਰੰਤੂ ਕੁਝ ਵੀ ਗ਼ੈਰ ਵਸਤੂ ਹੱਥ ਨਾ ਲੱਗੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਵੀਰਵਾਰ ਦੀ ਰਾਤ 9 ਵਜੇ ਦੇ ਕਰੀਬ ਬੀਐਸਐਫ ਦੀ 10 ਬਟਾਲੀਅਨ ਦੀ ਬੀ ਓ ਪੀ ਸਹਾਰਨ ਦੇ ਬੀਐਸਐਫ ਜਵਾਨਾਂ ਵੱਲੋਂ ਸਰਹੱਦ ਤੇ ਉੱਡਦੇ ਵੇਖੇ ਗਏ ਪਾਕਿਸਤਾਨੀ ਡ੍ਰੋਨ ਤੇ ਫਾਇਰਿੰਗ ਕਰਕੇ ਭਾਰਤ ਵੱਲ ਦਾਖ਼ਲ ਹੋਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਸੀ ਅਤੇ ਬੀ ਐਸ ਐਫ ਵੱਲੋਂ ਰਾਤ ਵੇਲੇ ਸਬੰਧਤ ਏਰੀਏ ਵਿਚ ਨਾਕਾਬੰਦੀ ਕਰਨ ਤੋਂ ਬਾਅਦ ਅੱਜ ਸ਼ੁੱਕਰਵਾਰ ਤੜਕਸਾਰ ਤੋਂ ਬੀਐਸਐਫ ਅਤੇ ਪੰਜਾਬ ਪੁਲੀਸ ਵੱਲੋਂ ਸਾਂਝਾ ਸਰਚ ਅਭਿਆਨ ਕੀਤਾ ਗਿਆ ਅਤੇ ਬਾਰਡਰ ਏਰੀਏ ਦੀ ਤਲਾਸ਼ੀ ਕੀਤੀ ਗਈ ਪ੍ਰੰਤੂ ਕੁਝ ਵੀ ਗ਼ੈਰ ਵਸਤੂ ਪ੍ਰਾਪਤ ਨਹੀਂ ਹੋਈ । ਇਸ ਮੌਕੇ ਤੇ ਡੀਏਜੀ ਪ੍ਰਭਾਕਰ ਜੋਸ਼ੀ ਨੇ ਸਰਹੱਦੀ ਖੇਤਰ ਦੇ ਕਿਸਾਨਾਂ ਅਤੇ ਆਮ ਲੋਕਾਂ ਤੋਂ ਇਲਾਵਾ ਸਮਾਜ ਸੇਵੀ ਤੇ ਧਾਰਮਕ ਜਥੇਬੰਦੀਆਂ ਤੋਂ ਮੰਗ ਕੀਤੀ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਿੱਚ ਬੀਐਸਐਫ ਦਾ ਸਹਿਯੋਗ ਦੇਣ ਅਤੇ ਸਰਹੱਦੀ ਖੇਤਰ ਵਿਚ ਸ਼ੱਕੀ ਘੁੰਮਣ ਵਾਲੇ ਵਿਅਕਤੀਆਂ ਤੇ ਤਿੱਖੀ ਨਜ਼ਰ ਰੱਖਣ ਤਾਂ ਜੋ ਕੋਈ ਵੀ  ਦੇਸ਼ ਵਿਰੋਧੀ ਅਨਸਰ ਆਪਣੇ ਗਲਤ ਇਰਾਦਿਆਂ ਨੂੰ ਕਾਮਯਾਬ ਨਾ ਕਰ ਸਕੇ । ਇਸ ਮੌਕੇ ਤੇ ਕਮਾਂਡੈਟ ਕੁਲਵੰਤ ਕੁਮਾਰ ਦੱਸ ਬਟਾਲੀਅਨ ਭੁਪਿੰਦਰ ਸਿੰਘ ਡਿਪਟੀ ਕਮਾਂਡੈਂਟ  ਮਨੀਸ਼ ਕੁਮਾਰ ਡਿਪਟੀ ਕਮਾਂਡੈਂਟ ਕੇ ਐਸ ਰਾਣਾ ਕੰਪਨੀ ਕਮਾਂਡਰ ਸਹਾਰਨ ਗੁਰਪ੍ਰੀਤ ਸਿੰਘ ਬੀਐਸਐਫ ਦੇ ਅਧਿਕਾਰੀ ਜਵਾਨ ਅਤੇ ਪੰਜਾਬ ਪੁਲੀਸ ਦੇ ਕਰਮਚਾਰੀ ਵੀ ਮੌਜੂਦ ਸਨ । 

Leave a Reply

Your email address will not be published. Required fields are marked *