ਸਰਕਾਰੀ ਹਾਈ ਸਮਾਰਟ ਸਕੂਲ  ਧਰਮਕੋਟ ਬੱਗਾ ਦਾ ਮੈਟ੍ਰਿਕ ਦਾ ਨਤੀਜਾ ਰਿਹਾ ਸ਼ਾਨਦਾਰ, ਨਵਦੀਪ ਕੌਰ ਨੇ ਕੀਤਾ ਸਟੇਟ ਮੈਰਿਟ ਵਿਚ ਕੀਤਾ  ਸਥਾਨ ਪ੍ਰਾਪਤ 

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਬੀਤੇ ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਮੈਟ੍ਰਿਕ ਜਮਾਤ ਦੇ ਨਤੀਜੇ ਵਿੱਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ ਸੰਸਥਾ ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਨਵਦੀਪ ਕੌਰ ਨੇ 638/650 ਅੰਕ ਪ੍ਰਾਪਤ ਕਰ ਕੇ ਪੂਰੇ ਪੰਜਾਬ ਰਾਜ ਵਿੱਚੋਂ ਅੱਠਵਾਂ ਸਥਾਨ ਪ੍ਰਾਪਤ ਕਰ ਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈੱਡਮਾਸਟਰ ਸ੍ਰੀ ਸੁਭਾਸ਼ ਚੰਦਰ ਜੀ ਨੇ ਦੱਸਿਆ ਕਿ ਨਵਦੀਪ ਕੌਰ ਇਸ ਸੰਸਥਾ ਵਿੱਚ ਛੇਵੀਂ ਜਮਾਤ ਵਿੱਚ ਦਾਖ਼ਲ ਹੋਈ ਤੇ ਹਰ ਜਮਾਤ ਵਿੱਚ ਪਹਿਲੇ ਦਰਜੇ ਤੇ ਰਹੀ ਇਸ ਤੋਂ ਇਲਾਵਾ ਇਸ ਵਿਦਿਆਰਥਣ ਨੇ ਜ਼ਿਲ੍ਹਾ ਪੱਧਰੀ ਲੇਖ ਲਿਖਣ ਮੁਕਾਬਲੇ ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਸਟਾਫ਼ ਵੱਲੋਂ ਵਿਦਿਆਰਥਣ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਰਵਸ਼੍ਰੀ ਜਸਪਾਲ ਸਿੰਘ ਬਲਰਾਮ ਸਿੰਘ ਸੁਰਿੰਦਰ ਸਿੰਘ ਅਮਰਜੀਤ ਸਿੰਘ ਬਲਜੀਤ ਸਿੰਘ ਸ੍ਰੀਮਤੀ ਤਰੁਨਾ ਜਸਬੀਰ ਕੌਰ ਰਾਖੀ ਰਮਿੰਦਰ ਕੌਰ ਮਨਜਿੰਦਰ ਕੌਰ ਸੋਨੀਆ ਸ਼ਰਮਾ ਪਰਵੀਨ ਮੀਨੂੰ ਕਿਰਨਦੀਪ ਕੌਰ ਮਨਦੀਪ ਕੌਰ ਸੁਖਵਿੰਦਰ ਕੌਰ ਨੀਲਮ ਰਮਨੀਕ ਕੌਰ ਜਸਮੀਤ ਕੌਰ  ਰੁਪਿੰਦਰ ਕੌਰ

Share and Enjoy !

Shares

Leave a Reply

Your email address will not be published.