ਸਕੂਲ ਸਟਾਫ ਨੇ ਮਨਾਇਆ ਅਧਿਆਪਕ ਦਿਵਸ

खेल गुरदासपुर ताज़ा पंजाब

ਗੁਰਦਾਸਪੁਰ। ਇੱਥੋਂ ਦੀ ਜੇਲ੍ਹ ਰੋਡ ਸਥਿਤ ਪਾਰਸ ਕੈਂਬਰਿਜ ਇੰਟਰਨੈਸਨਲ ਸਕੂਲ ਦੀਆਂ ਅਧਿਆਪਕਾਵਾਂ ਵੱਲੋਂ ਅਧਿਆਪਕ ਦਿਵਸ ਦੇ ਸਬੰਧ ਵਿੱਚ ਇੱਕ ਸਮਾਗਮ ਕੀਤਾ ਗਿਆ । ਇਸ ਮੌਕੇ ਭਾਰਤ ਦੇ ਰਾਸਟਰਪਤੀ ਡਾ ਰਾਧਾਕਿ੍ਸ਼ਨਨ ਨੂੰ  ਯਾਦ ਕਰਦਿਆਂ ਉਨ੍ਹਾਂ ਦੇ ਜਨਮਦਿਨ ਨੂੰ  ਸਮਰਪਿਤ ਕੇਕ ਕੱਟਿਆ ਗਿਆ । ਸਕੂਲ ਦੀ ਚੇਅਰਪਰਸਨ ਸ੍ਰੀਮਤੀ ਭੂਮਿਕਾ ਮਹਾਜਨ ਅਤੇ ਪਿ੍ੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਨੇ ਸਕੂਲ ਸਟਾਫ ਨਾਲ ਬਦਲਦੇ ਹਾਲਾਤ ਵਿੱਚ ਅਧਿਆਪਕਾਂ ਨੂੰ  ਦਰਪੇਸ ਚੁਨੌਤੀਆਂ ਤੇ ਚਰਚਾ ਕੀਤੀ। ਭੂਮਿਕਾ ਮਹਾਜਨ ਨੇ ਕਿਹਾ ਕਿ ਕਰੋਨਾ ਦੇ ਦੌਰ ਕਾਰਨ  ਅਧਿਆਪਕਾਂ ਨੂੰ  ਵਧੇਰੇ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ । ਇਸ ਕਠਨ ਦੌਰ ਵਿੱਚ ਵਿਦਿਆਰਥੀਆਂ ਨੂੰ  ਆਨ ਲਾਈਨ ਪੜ੍ਹਾਈ ਦੇ ਨਾਲ ਉਨ੍ਹਾਂ ਨੂੰ  ਨੈਤਿਕ ਸਿੱਖਿਆ ਦੇਣ ਦੀ ਜਿੰਮੇਵਾਰੀ ਵੀ ਅਧਿਆਪਕਾਂ ਨੇ ਬਾਖੂਬੀ ਨਿਭਾਈ ਹੈ । ਪਿ੍ੰਸੀਪਲ ਤੇਜਿੰਦਰ ਕੌਰ ਨੇ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਖੁਦ ਨੂੰ  ਬਦਲਦੇ ਦੌਰ ਅਨੁਸਾਰ ਢਾਲਿਆ ਹੈ ਤਾਂਕਿ ਸਿੱਖਿਆ ਦੇ ਢੰਗ ਵਿੱਚ  ਕੁਝ ਦਿੱਕਤਾਂ ਹੋਣ ਤੇ ਵੀ ਸਿੱਖਿਆ ਤੇ ਕੋਈ ਮਾੜਾ ਪ੍ਰਭਾਵ ਨਾਂ ਪਵੇ । ਇਸ ਮੌਕੇ ਮੌਜੂਦ ਅਧਿਆਪਕਾਵਾਂ ਵਿੱਚ ਹਿਨਾ ਮਹਿਰਾ, ਸੁਪਰੀਤੀ, ਅਮਰਦੀਪ, ਸਤਿੰਦਰ, ਪ੍ਰੀਤੀ, ਮਨਦੀਪ ਕੌਰ, ਦੀਕਸ਼ਾ, ਨਿਤਿਕਾ, ਅਰਾਧਨਾ, ਸੰਦੀਪ, ਰੁਚਿਕਾ ਸਾਮਿਲ ਸਨ ।

Leave a Reply

Your email address will not be published. Required fields are marked *