ਰਾਵੀ ਨਿਊਜ ਬਟਾਲਾ (ਅਨੂੰ)
ਸਰਕਾਰੀ ਮਿਡਲ ਸਕੂਲ ਪੁਰਾਣਾ ਪਿੰਡ ਦੇ ਇੰਚਾਰਜ ਸ੍ਰ ਸਤਿੰਦਰਪਾਲ ਸਿੰਘ ਭਾਟੀਆ ਵੱਲੋਂ ਆਪਣੀ ਧਰਮਪਤਨੀ ਬੀਬੀ ਦਮਨਪ੍ਰੀਤ ਕੌਰ ਭਾਟੀਆ ਦੀ ਪੰਜਵੀਂ ਸਲਾਨਾ ਬਰਸੀ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਸਕੂਲ ਵਿੱਚ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਤੇ ਸ੍ਰ ਸਤਿੰਦਰਪਾਲ ਸਿੰਘ ਭਾਟੀਆ ਨੇ ਆਪਣੀ ਧਰਮਪਤਨੀ ਬੀਬੀ ਦਮਨਪ੍ਰੀਤ ਕੌਰ ਭਾਟੀਆ ਦੀ ਪੰਜਵੀਂ ਬਰਸੀ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਅਤੇੇ ਸਰਕਾਰੀ ਮਿਡਲ ਸਕੂਲ ਪੁਰਾਣਾ ਪਿੰਡ ਦੇ ਪੰਜਵੀ, ਛੇਵੀਂ ਅਤੇ ਸੱਤਵੀਂ ਜਮਾਤ ਦੇ 42 ਵਿਦਿਆਰਥੀਆਂ ਨੂੰ ਗਰਮ ਟਰੈਕ ਸੂਟ ਅਤੇ ਬਾਕੀ ਸਕੂਲ ਦੇ 91 ਵਿਦਿਆਰਥੀਆਂ ਨੂੰ ਸਕੂਲ ਕਾਪੀਆਂ,ਪੈੱਨ,ਪੈਨਸਿਲਾ,ਰੱਬੜਾ ਅਤੇ ਸਾਪਨਰ ਵੰਡੇ ਅਤੇ ਸਕੂਲ ਦੇ ਮਿਡ ਡੇ ਮੀਲ ਵਰਕਰਾਂ ਨੂੰ ਗਰਮ ਸੂਟ ਦਿੱਤੇ।