ਸ਼ਹੀਦ ਦੀ ਬਰਸੀ ’ਤੇ ਪ੍ਰਤਿਯੋਗਤਾ ਵਜ਼ੀਫ਼ਾ ਪ੍ਰਾਪਤ ਵਿਦਿਆਰਥੀਆਂ ਦਾ ਕੀਤਾ ਸਨਮਾਨ

बटाला

ਰਾਵੀ ਨਿਊਜ ਬਟਾਲ

 ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਸਰਕਾਰੀ ਹਾਈ ਸਮਾਰਟ ਸਕੂਲ ਗਿੱਲਾਂਵਾਲੀ (ਕਿਲ੍ਹਾ ਦਰਸ਼ਨ ਸਿੰਘ) ਵਿਖੇ ਸ਼ਹੀਦ ਮੇਜਰ ਵਜਿੰਦਰ ਸਿੰਘ ਦੀ ਬਰਸੀ ਮੌਕੇ ਸ਼ਹੀਦ ਦੇ ਵੱਡੇ ਭਰਾ ਰਿਟਾਇਡ ਕਰਨਲ ਜਗਜੀਤ ਸਿੰਘ ਸ਼ਾਹੀ (ਜੀ.ਓ.ਜੀ. ਹੈੱਡ ਤਹਿਸੀਲ ਬਟਾਲਾ) ਵੱਲੋਂ ਸਕੂਲ ਵਿੱਚ ਪੜ੍ਹਾਈ ਵਿੱਚ ਹੋਏ ਸੁਧਾਰ ਕਰਕੇ ਸਕੂਲ ਦੀਆਂ ਪ੍ਰਤਿਯੋਗਤਾ ਪ੍ਰੀਖਿਆਵਾਂ ਵਿੱਚ ਵਜ਼ੀਫ਼ੇ ਪ੍ਰਾਪਤ ਕਰਨ ਵਾਲੇ 05 ਵਿਦਿਆਰਥੀਆਂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਨ.ਟੀ.ਐਸ.ਈ. ਟੈਸਟ ਕਲੀਅਰ ਕਰਨ ਵਾਲੇ ਤੇਜਬੀਰ ਸਿੰਘ ਨੂੰ 5100 ਰੁਪਏ ਜਦਕਿ ਐਨ.ਐਮ.ਐਮ.ਐਸ. ਟੈਸਟ ਕਲੀਅਰ ਕਰਨ ਵਾਲੀ ਵਿਦਿਆਰਥਣ ਸਹਿਜਪ੍ਰੀਤ ਕੌਰ ਅਤੇ ਪੀ. ਐਸ.ਟੀ.ਐਸ.ਈ.ਟੈਸਟ ਕਲੀਅਰ ਕਰਨ ਵਾਲੇ ਵਿਦਿਆਰਥੀ ਹਰਨੂਰ, ਅਰਪਿਤ ਅਤੇ ਗਗਨਪ੍ਰੀਤ ਕੌਰ ਨੂੰ ਪ੍ਰਤੀ ਵਿਦਿਆਰਥੀ 2100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਰਿਟਾਇਡ ਕਰਨਲ ਜਗਜੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਸ਼ਹੀਦ ਭਰਾ ਦੀ ਬਰਸੀ ਮੌਕੇ ਆਪਣੇ  ਪਿੰਡ ਦੇ ਇਸ ਸਕੂਲ ਵਿੱਚ ਪ੍ਰਤਿਯੋਗਤਾ ਪਰੀਖਿਆਵਾਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਿਆ ਕਰਨਗੇ।
 
ਇਸ ਮੌਕੇ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਸ਼ਹੀਦ ਪਰਿਵਾਰ ਵੱਲੋਂ ਬੱਚਿਆਂ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੇ ਐਨ.ਟੀ.ਐਸ.ਈ., ਐਨ.ਐਮ.ਐਮ.ਐਸ., ਪੀ.ਐਸ.ਟੀ.ਐਸ.ਈ. ਟੈਸਟ ਕਲੀਅਰ ਕਰਨ ਵਾਲੇ  ਬੱਚਿਆਂ ਨੂੰ ਹੈੱਡ ਮਾਸਟਰ ਜਸਵਿੰਦਰ ਸਿੰਘ ਭੁੱਲਰ ਅਤੇ ਸਟਾਫ਼ ਵੱਲੋਂ ਯੋਜਨਾਬੰਦ ਤਰੀਕੇ ਨਾਲ ਮਿਹਨਤ ਕਰਵਾਈ ਹੈ। ਉਨ੍ਹਾਂ  ਦੱਸਿਆ ਕਿ ਤੇਜਬੀਰ ਸਿੰਘ ਇਕਲੌਤਾ ਅਜਿਹਾ ਵਿਦਿਆਰਥੀ ਹੈ ਜਿਸ ਨੇ ਗੁਆਂਢੀ ਪੰਜ ਜ਼ਿਲ੍ਹਿਆਂ ਵਿੱਚੋਂ ਐਨ.ਟੀ.ਐਸ.ਈ ਟੈਸਟ ਪਾਸ ਕਰਕੇ ਆਪਣੇ ਅਧਿਆਪਕਾਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।

ਇਸ ਮੌਕੇ ਹੈੱਡਮਾਸਟਰ ਜਸਵਿੰਦਰ ਸਿੰਘ ਭੁੱਲਰ ਨੇ ਪਿਛਲੇ ਡੇਢ ਸਾਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿਚ 78%  ਹੋਏ ਵਾਧੇ ਅਤੇ ਸਕੂਲ ਦੀ ਬਿਲਡਿੰਗ ਅਤੇ ਦਿੱਖ ਸੁਧਾਰਨ ਦੇ ਵੱਲੋਂ ਆਏ ਪਤਵੰਤਿਆਂ ਨੂੰ ਦੱਸਿਆ। ਇਸ ਮੋਕੇ ਸਰਪੰਚ ਹਰਬਲਦੇਵ ਸਿੰਘ,  ਗਗਨਦੀਪ ਸਿੰਘ, ਐਸ.ਐਮ.ਸੀ. ਚੇਅਰਮੈਨ ਹਰਮੀਤ ਸਿੰਘ, ਜੀ.ਓ.ਜੀ . ਮੈਬਰ ਅਤੇ ਸਟਾਫ਼ ਹਾਜ਼ਰ ਸਨ।  

Leave a Reply

Your email address will not be published. Required fields are marked *