ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ

पंजाब

ਰਾਵੀ ਨਿਊਜ ਅੰਮ੍ਰਿਤਸਰ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਚੱਲ ਰਹੇ ਸਹਿਯੇਗ (ਹਾਫ ਵੇਅ ਹੋਮ), ਨਾਰੀ ਨਿਕੇਤਨ ਕੰਪਲੈਕਸ, ਅੰਮ੍ਰਿਤਸਰ ਵਿਖੇ ਰਹਿ ਰਹੀਆਂ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨਾਲ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਤਿਉਹਾਰ ਦੇ ਮੋਕੇ ਤੇ ਸੰਸਥਾ ਵਿੱਚ ਰਹਿ ਰਹੀਆਂ ਸਹਿਵਾਸਣਾਂ ਨੇ ਅਲੱਗ-ਅਲੱਗ ਤਰਾਂ ਦੀਆਂ ਸਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਸਹਿਵਾਸਣਾਂ ਵਲੋ ਕਵਿਤਾ, ਗਰੁੱਪ ਡਾਂਸ, ਗਿੱਧਾ, ਭੰਗੜਾ ਆਦਿ ਪੇਸ਼ ਕੀਤਾ ਗਿਆ । ਇਸ ਤੋਂ ਇਲਾਵਾ ਸਹਿਵਾਸਣਾਂ ਨੇ ਆਪਣੇ ਹੱਥੀਂ ਦੁਪਟਿਆਂ ਤੇ ਗੋਟਾ-ਪੱਟੀ ਲਗਾ ਕੇ ਤਿਆਰ ਕੀਤਾ ਅਤੇ ਪੱਖੀਆਂ ਨੂੰ ਵੀ ਸਭਿਆਚਾਰਕ ਢੰਗ ਨਾਲ ਸਜਾਇਆ ਗਿਆ । ਇਸ ਮੋਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਅਸੀਸਇੰਦਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਪਵਨਦੀਪ ਕੋਰ, Central Administrator (ਸਖੀ ਵਨ ਸਟਾਫ ਸੈਂਟਰ) ਸ੍ਰੀਮਤੀ ਪ੍ਰੀਤੀ, ਮੈਂਬਰਜ਼ ਬਾਲ ਭਲਾਈ ਕਮੇਟੀ, ਮੈਂਬਰਜ਼ Amritsar Sacred Heart Alumni (ASHA) NGO, ਫੁੱਲਕਾਰੀ NGO, ਜਗਤ ਜਯੋਤੀ ਵੈਲਫੇਅਰ ਸੁਸਾਇਟੀ, ਸੁਪਰਡੈਂਟ ਹੋਮ ਮਿਸ ਸਵਿਤਾ ਰਾਣੀ, ਅਤੇ ਸ੍ਰੀਮਤੀ ਰਜਿੰਦਰ ਕੋਰ ਮੋਜੂਦ ਰਹੇ ।

Share and Enjoy !

Shares

Leave a Reply

Your email address will not be published.