ਵਿਧਾਨ ਸਭਾ ਚੋਣਾਂ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਲੜਾਂਗਾ- ਮੰਤਰੀ ਬਾਜਵਾ

Breaking News ताज़ा पंजाब राजनीति होम

ਫਤਿਹਗੜ੍ਹ ਚੂੜੀਆਂ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ 2022 ਦੀਆਂ ਚੋਣਾਂ ਲੜ੍ਹਣਗੇ। ਮੰਤਰੀ ਬਾਜਵਾ ਪਿੰਡ ਠੱਠਾ ਵਿਖੇ 4.66 ਕਰੋੜ ਦੀ ਲਾਗਤ ਨਾਲ ਨਵੇਂ ਉਸਾਰੇ ਜਾਣ ਵਾਲੇ 66 ਕੇ.ਵੀ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨਾਲ ਐਕਸੀਅਨ ਮੋਹਤਮ ਸਿੰਘ, ਐਕਸੀਅਨ (ਸਿਵਲ) ਚਰਨਕਮਲਪ੍ਰੀਤ ਸਿੰਘ, ਐੱਸ.ਡੀ.ਓ ਪ੍ਰਵੇਸ਼ ਸੋਨੀ ਤੋਂ ਇਲਾਵਾ ਸਮੁੱਚਾ ਬਿਜਲੀ ਅਮਲਾ ਅਤੇ ਪਿੰਡ ਦੇ ਕਾਂਗਰਸੀ ਵਰਕਰ ਮੌਜੂਦ ਸਨ। ਇਸ ਮੌਕੇ ਬਾਜਵਾ ਨੇ ਕਿਹਾ ਕਿ ਠੱਠਾ ਵਿਖੇ ਉਸਾਰੇ ਜਾਣ ਵਾਲੇ ਸਬ ਸਟੇਸ਼ਨ ਨਾਲ ਆਲੇ ਦੁਆਲੇ ਦੇ 11 ਪਿੰਡਾਂ ਠੱਠਾ, ਚਿਤੌੜਗੜ੍ਹ, ਪਿੰਡੀ, ਮਾਨ ਸੈਂਡਵਾਲ, ਸੇਖਵਾਂ, ਬੇਰੀਆਵਾਲ, ਖੋਖਰ, ਰਸੂਲਪੁਰ ਟੱਪਰੀਆਂ, ਕਿਲਾ ਦੇਸਾ ਸਿੰਘ, ਲੋਧੀਨੰਗਲ, ਮੁਰੀਦਕੇ ਨੂੰ ਸਿੱਧੇ ਅਤੇ 8 ਪਿੰਡਾਂ ਭਾਲੋਵਾਲੀ, ਖਹਿਰਾ ਕਲਾਂ, ਖਹਿਰਾ ਖੁਰਦ, ਡੋਗਰ, ਟਾਹਲੀ, ਖੁਸਰ, ਝੰਜੀਆਂ ਅਤੇ ਫਤਿਹਗੜ੍ਹ ਚੂੜੀਆਂ ਨੂੰ ਅਸਿੱਧੇ ਤੌਰ ‘ਤੇ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਿਜਲੀ ਘਰ ਦੇ ਬਣਨ ਉਪਰੰਤ ਫਤਿਹਗੜ੍ਹ ਚੂੜੀਆਂ ਸ਼ਹਿਰ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਉਪਰੋਂ ਗੁਜ਼ਰਦੀਆਂ ਹਾਈਵੋਲਟੇਜ ਤਾਰਾਂ ਨੂੰ ਵੀ ਉਤਾਰ ਦਿੱਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਠੱਠਾ ਦੀ ਪੰਚਾਇਤ ਨੇ ਬਿਜਲੀ ਘਰ ਲਈ ਜ਼ਮੀਨ ਦੇ ਕੇ ਆਸ ਪਾਸ ਦੇ ਲੋਕਾਂ ਨੂੰ ਵੱਡਾ ਫਾਇਦਾ ਪਹੁੰਚਾਇਆ ਹੈ। ਇਕ ਸਵਾਲ ਦਾ ਜੁਆਬ ਦਿੰਦਿਆਂ ਬਾਜਵਾ ਨੇ ਕਿਹਾ ਕਿ ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਸੜਕ ਦਾ ਕੰਮ ਜਲਦੀ ਮੁਕੰਮਲ ਹੋ ਜਾਵੇਗਾ ਅਤੇ ਸੜਕ ‘ਤੇ ਲੱਗੇ ਬਿਜਲੀ ਦੇ ਖੰਭਿਆਂ ਨੂੰ ਸਾਈਡਾਂ ਤੇ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕੰਮ ਚੱਲਣ ਵਿਚ ਦੇਰੀ ਹੋ ਰਹੀ ਹੈ। ਇਸ ਮੌਕੇ ਜੇ.ਈ ਅਸ਼ੋਕ ਕੁਮਾਰ, ਕਮਲ ਕੁਮਾਰ, ਲਾਈਨਮੈਨ ਹਰਪਾਲ ਸਿੰਘ, ਬਾਲ ਕ੍ਰਿਸ਼ਨ, ਜੇ.ਈ ਮਨੋਜ ਕੁਮਾਰ, ਕੰਵਲਜੀਤ ਸਿੰਘ ਲਾਡੀ, ਦਲਬੀਰ ਸਿੰਘ ਟੱਪਰੀਆਂ, ਹਰਪਾਲ ਸਿੰਘ ਚੌਹਾਨ, ਦਲਬੀਰ ਸਿੰਘ, ਸਰਪੰਚ ਬਲਦੇਵ ਸਿੰਘ, ਮਾਸਟਰ ਰਜਿੰਦਰ ਸਿੰਘ, ਹਰਜਿੰਦਰ ਸਿੰਘ ਪਾਰੋਵਾਲ ਆਦਿ ਹਾਜ਼ਰ ਸਨ। 

Leave a Reply

Your email address will not be published. Required fields are marked *