ਲੋਕ ਨਿਰਮਾਣ ਵਿਭਾਗ ਦੇ ਮਿਨਿਸਟ੍ਰਿਆਲ ਸਰਵਿਸ ਯੂਨੀਅਨ ਪੰਜਾਬ ਦੇ ਨਵੇਂ ਬਣੇ ਸੂਬਾ ਪ੍ਰਧਾਨ ਕੇਵਲ ਬਾਂਸਲ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਅੱਜ ਲੋਕ ਨਿਰਮਾਣ ਵਿਭਾਗ ਰੈਸਟ ਹਾਊਸ ਜਲੰਧਰ ਵਿੱਚ ਲੋਕ ਨਿਰਮਾਣ ਵਿਭਾਗ ਦੇ ਕਲੈਰੀਕਲ ਯੂਨੀਅਨ ਦੀ ਮੀਟਿੰਗ ਰਘਬੀਰ ਸਿੰਘ ਬਡਵਾਲ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ, ਸਭ ਤੋਂ ਪਹਿਲਾਂ ਜਲੰਧਰ ਦੇ ਕਰਮਚਾਰੀਆਂ ਵਲੋਂ ਆਏ ਯੂਨੀਅਨ ਲੀਡਰਾਂ ਦਾ ਧੰਨਵਾਦ ਕੀਤਾ ਉਪਰੰਤ ਮੀਟਿੰਗ ਦੀ ਸੁਰੂਆਤ ਅਮਿਤ ਅਰੋੜਾ ,ਜਨਰਲ ਸਕੱਤਰ ਵਲੋਂ ਸੁਰੂ ਕੀਤੀ ਅੱਜ ਦੀ ਮੀਟਿੰਗ ਦਾ ਏਜੰਡਾ ਯੂਨੀਅਨ ਦੇ ਪ੍ਰਧਾਨ ਦੀ ਚੋਣ ਕਰਨ ਬਾਰੇ ਸੀ। ਯੂਨੀਅਨ ਵਲੋ ਸੂਬਾ ਪ੍ਰਧਾਨ ਦੀ ਚੋਣ ਲਈ ਪੰਜ ਮੈਂਬਰੀ  ਕਮੇਟੀ ਬਣਾਈ ਗਈ, ਕਮੇਟੀ ਵਲੋਂ ਸਲਾਹ ਮਸ਼ਵਰਾ ਕਰਨ ਤੋ ਬਾਦ ਗੁਰਮੀਤ ਸਿੰਘ ਵਾਲੀਆ ਵਲੋ ਰਘਬੀਰ ਸਿੰਘ ਬਡਵਾਲ ਨੂੰ ਸੂਬਾ ਚੇਅਰਮੈਨ , ਕੇਵਲ ਬਾਂਸਲ  ਨੂੰ ਸੂਬਾ ਪ੍ਰਧਾਨ,  ਅਮਿਤ ਅਰੋੜਾ ਨੂੰ  ਜਨਰਲ ਸਕੱਤਰ ਅਤੇ  ਜਗਸੀਰ ਸਿੰਘ ਨੂੰ ਵਿੱਤ ਸਕੱਤਰ ਦਾ ਐਲਾਨ ਕੀਤਾ ਗਿਆ ਇਸ ਮੌਕੇ ਯੂਨੀਅਨ ਦੇ ਵੱਖ ਵੱਖ ਆਗੂਆਂ  ਕੁਲਬੀਰ ਸਿੰਘ ਅੰਮ੍ਰਿਤਸਰ ਸੁਰਜੀਤ ਰਾਮ,ਹੁਸ਼ਿਆਰਪੁਰ , ਇਮਨੂਐਲ ਨਾਹਰ,ਗੁਰਦਾਸਪਰ, ਸੰਗਤ ਸਿੰਘ ਫਿਰੋਜ਼ਪੁਰ, ਵਿਸ਼ਾਲਵੀਰ ਪਠਾਨਕੋਟ, ਸੁਖਦੇਵ ਫਰੀਦਕੋਟ,    ਏ. ਪੀ. ਮੌਰੀਆ, ਲੁਧਿਆਣਾ, ਗੁਰਪ੍ਰੀਤ ਸਿੰਘ, ਪਟਿਆਲਾ, ਸੁਧੀਰ ਮੋਗਾ, ਸਤਪਾਲ ਜੋਗਿੰਦਰ ਭੱਟੀ, ਮੈਡਮ ਵੀਨਾ ਜਲੰਧਰ, ਜਗਸੀਰ ਸਿੰਘ ਫਿਰੋਜ਼ਪੁਰ ਨੇ ਆਪਣੇ ਯੂਨੀਅਨ ਪ੍ਰਤੀ ਵਿਚਾਰ ਪ੍ਰਗਟ ਕੀਤੇ

Leave a Reply

Your email address will not be published. Required fields are marked *