ਰਵੀਕਰਨ ਕਾਹਲੋ ਦੇ ਘਰ ਨੇਡੇ ਪੰਚਾਇਤੀ ਜਮੀਨ ਚੋ ਮਿਲੇਆ ਨਜਾਇਜ ਅਸਲਾ

Breaking News पंजाब होम

ਰਾਵੀ ਨਿਊਜ

ਫਤਿਹਗੜ੍ਹ ਚੂੜੀਆਂ। ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਫਤਿਹਗੜ੍ਹ ਚੂੜੀਆਂ ਤੋਂ ਇਕ ਕਿਲੋਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਦਾਦੂਯੋਧ ਵਿਖੇ ਸਥਿਤ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਦੀ ਜੱਦੀ ਰਿਹਾਇਸ਼ ਦੇ ਨਾਲ ਲੱਗਦੀ ਪੰਚਾਇਤੀ ਜਗ੍ਹਾ ਵਿਚੋਂ ਇਕ ਬੰਦ ਕਾਲੇ ਲਿਫਾਫੇ ਵਿਚ  ਨਜਾਇਜ਼ ਸ਼ੱਕੀ ਹਾਲਤ ਵਿਚ ਪਿਆ ਅਸਲਾ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਹਲੋਂ ਦੇ ਘਰ ਦੇ ਬਾਹਰਲੇ ਪਾਸੇ ਵਾਲੀ ਪੰਚਾਇਤੀ ਜਗ੍ਹਾ ਦੀ ਸਾਫ਼ ਸਫਾਈ ਲਈ ਇਕ ਮਜ਼ਦੂਰ ਕੰਮ ਕਰ ਰਿਹਾ ਸੀ ਅਤੇ ਇਸ ਦੌਰਾਨ ਮਜ਼ਦੂਰ ਨੂੰ ਸ਼ੱਕੀ ਹਾਲਤ ਵਿਚ ਬੰਦ ਕਾਲਾ ਲਿਫਾਫਾ ਮਿਲਿਆ, ਜਿਸਦੀ ਸੂਚਨਾ ਮਜ਼ਦੂਰ ਵੱਲੋਂ ਰਵੀਕਰਨ ਸਿੰਘ ਕਾਹਲੋਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਰਵੀਰਕਨ ਸਿੰਘ ਕਾਹਲੋਂ ਨੇ ਤੁਰੰਤ ਇਸਦੀ ਸੂਚਨਾ ਐਸ. ਐਸ.ਪੀ. ਬਟਾਲਾ ਰਸ਼ਪਾਲ ਸਿੰਘ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਜਿਨ੍ਹਾਂ ਵਿਚ ਐਸ.ਪੀ ਜਗਬਿੰਦਰ ਸਿੰਘ ਪੰਜਾਬ ਬਿਊਰੋ ਇਨਵੈਸਟੀਗੇਸ਼ਨ, ਫਤਿਹਗੜ੍ਹ ਚੂੜੀਆਂ ਦੇ ਐਸ.ਐਚ.ਓ ਸੁਖਵਿੰਦਰ ਸਿੰਘ, ਸੀ.ਆਈ.ਏ ਸਟਾਫ ਦੇ ਇੰਚਾਰਜ ਦਲਜੀਤ ਸਿੰਘ ਪੱਡਾ ਆਦਿ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਾਲੇ ਲਿਫਾਫੇ ਨੂੰ ਕਬਜੇ ਵਿਚ ਲੈ ਲਿਆ, ਜਿਸ ਦੀ ਛਾਣਬੀਣ ਕਰਨ ਤੇ ਉਸ ਵਿਚੋਂ 30 ਬੋਰ ਦਾ ਪਿਸਟਲ, ਇਕ ਮੈਗਜੀਨ, 9 ਰੌਂਦ, 2 ਏ.ਕੇ 47 ਦੇ ਮੈਗਜੀਨ ਅਤੇ 60 ਏ.ਕੇ 47 ਦੇ ਰੌਂਦ ਮਿਲੇ ਬਰਾਮਦ ਕੀਤੇ ਗਏ। ਇਸ ਸਬੰਧੀ ਐਸ.ਐਚ.ਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਨਾਮਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਰਵੀਕਰਨ ਸਿੰਘ ਕਾਹਲੋਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਕੋਈ ਜ਼ਿਆਦਾ ਈਲਮ ਨਹੀਂ ਹੈ ਅਤੇ ਪੁਲਿਸ ਹੀ ਇਸ ਮਾਮਲੇ ਸਬੰਧੀ ਦੱਸ ਸਕਦੀ ਹੈ। ਜ਼ਿਕਰਯੋਗ ਹੈ ਕਿ ਰਵੀਕਰਨ ਸਿੰਘ ਕਾਹਲੋਂ ਨੂੰ ਪਹਿਲਾਂ ਹੀ ਵਾਈ ਪਲੱਸ ਸੁਰੱਖਿਆ ਮਿਲੀ ਹੋਈ ਹੈ, ਜੋ ਹਰ ਸਮੇਂ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਰਵੀਕਰਨ ਸਿੰਘ ਕਾਹਲੋਂ ਦੇ ਨਾਲ ਚੱਲਦੀ ਹੈ।

Leave a Reply

Your email address will not be published. Required fields are marked *