ਰਮਨ ਬਹਿਲ ਨੇ ਨਵੇਂ ਕੋਟੇ ਤਹਿਤ ਕਣਕ ਵੰਡਣ ਦੀ ਕੀਤੀ ਸ਼ੁਰੂਆਤ,  ਕਿਸੇ ਵੀ ਸੂਰਤ ਵਿੱਚ ਨਿਰਧਾਰਤ ਕੋਟੇ ਤੋਂ ਘੱਟ ਕਣਕ ਨਾ ਲੈਣ ਲਾਭਪਾਤਰੀ-ਰਮਨ ਬਹਿਲ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਅੱਜ ਗੁਰਦਾਸਪੁਰ ਦੇ ਸੰਗਲਪੁਰ ਰੋਡ ਵਿਖੇ ਕੌਮੀ ਅੰਨ ਸੁਰੱਖਿਆ ਐਕਟ ਤਹਿਤ ਲਾਭਪਾਤਰੀਆਂ ਨੂੰ ਕਣਕ ਵੰਡਣ ਮੌਕੇ ਇਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਆਮ ਆਦਮੀ ਪਾਰਟੀ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਵਿਸ਼ੇਸ਼ ਤੌਰ ਤੇ ਪਹੁੰਚੇ। ਰਮਨ ਬਹਿਲ ਨਵੇਂ ਕੋਟੇ ਦੀ ਕਣਕ ਵੰਡਣ ਦੀ ਸ਼ੁਰੂਆਤ ਕਰਨ ਮੌਕੇ ਸਾਰੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੋਟੇ ਦੀ ਪੂਰੀ ਕਣਕ ਹੀ ਪ੍ਰਾਪਤ ਕਰਨ ਅਤੇ ਜੇਕਰ ਕਿਸੇ ਬੋਰੀ ਵਿਚ ਨਿਰਧਾਰਤ ਮਾਤਰਾ ਦੇ ਮੁਕਾਬਲੇ ਘੱਟ ਕਣਕ ਨਿਕਲਦੀ ਹੈ ਤਾਂ ਉਹ ਘੱਟ ਕਣਕ ਨਾ ਲੈਣ ਅਤੇ ਇਸ ਸਬੰਧੀ ਤੁਰੰਤ ਅਧਿਕਾਰੀਆਂ ਨੂੰ ਜਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਬਹਿਲ ਨੇ ਦੱਸਿਆ ਕਿ ਗੁਰਦਾਸਪੁਰ ਹਲਕੇ  ਵਿੱਚ ਕਰੀਬ 40 ਹਜ਼ਾਰ ਲੋਕਾਂ ਦੇ ਕਾਰਡ ਬਣੇ ਹੋਏ ਹਨ ਜਿਨ੍ਹਾਂ ਰਾਹੀਂ ਲਾਭਪਾਤਰੀਆਂ ਨੂੰ 6 ਮਹੀਨੇ ਬਾਅਦ ਕਰੀਬ 50 ਹਜ਼ਾਰ ਕੁਇੰਟਲ ਕਣਕ ਵੰਡੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਰਡ ਵਿਚ ਸ਼ਾਮਲ ਹਰੇਕ ਮੈਂਬਰ ਨੂੰ ਪੰਜ ਕਿੱਲੋ ਦੇ ਹਿਸਾਬ ਨਾਲ ਕਣਕ ਦਿੱਤੀ ਜਾਂਦੀ ਹੈ ਜਿਸ ਤਹਿਤ  ਛੇ ਮਹੀਨਿਆਂ ਲਈ ਪ੍ਰਤੀ ਮੈਂਬਰ 30-30 ਕਿੱਲੋ ਕਣਕ ਵੰਡੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕਣਕ ਸਿਰਫ ਦੋ ਰੁਪਏ ਪ੍ਰਤੀ ਕਿਲੋ ਰੇਟ ਤੇ ਦਿੱਤੀ ਜਾਂਦੀ ਹੈ ਜਦੋਂ ਕਿ ਡਿਪੂ ਹੋਲਡਰ ਕੋਈ ਵੀ ਹੋਰ ਪੈਸਾ ਨਹੀਂ ਵਸੂਲ ਸਕਦਾ। ਉਨ੍ਹਾਂ ਸਮੂਹ ਡਿਪੂ ਹੋਲਡਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਸੂਰਤ ਵਿੱਚ ਕਿਸੇ ਲਾਭਪਾਤਰੀ ਨੂੰ ਘੱਟ ਕਣਕ ਨਾ ਦੇਣ ਅਤੇ ਜੇਕਰ ਡਿਪੂ ਹੋਲਡਰਾਂ ਨੂੰ ਵੀ ਕੋਈ ਅਧਿਕਾਰੀ ਕਣਕ ਦੇ ਤੋਲ ਵਿੱਚ ਹੇਰਾਫੇਰੀ ਕਰਕੇ ਘੱਟ ਕਣਕ ਭੇਜਦਾ ਹੈ ਤਾਂ ਉਸ ਦੀ ਰਿਪੋਰਟ ਵੀ ਦਿੱਤੀ ਜਾਵੇ।  ਰਮਨ ਬਹਿਲ ਨੇ ਸਹਾਇਕ ਫੂਡ ਸਪਲਾਈ ਅਫਸਰ ਗੁਰਦਾਸਪੁਰ ਕੰਵਲਜੀਤ ਸਿੰਘ ਨੂੰ ਵੀ ਅਪੀਲ ਕੀਤੀ ਉਹ  ਖ਼ੁਦ ਇਸ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਤਾਂ ਜੋ  ਸਰਕਾਰ ਵੱਲੋਂ ਲੋਕਾਂ ਦੀ ਸਹਾਇਤਾ ਅਤੇ ਸਹੂਲਤ ਲਈ ਚਲਾਈ ਜਾ ਰਹੀ ਇਸ ਅਹਿਮ ਯੋਜਨਾ ਵਿੱਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਜਾਂ ਹੇਰਾਫੇਰੀ ਨਾ ਹੋ ਸਕੇ।  ਬਹਿਲ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਪੰਜਾਬ ਵਿੱਚ ਬਦਲਾਅ ਆ ਚੁੱਕਾ ਹੈ ਅਤੇ ਲੋਕ ਕਿਸੇ ਵੀ ਕੀਮਤ ਤੇ ਕਿਸੇ ਭ੍ਰਿਸ਼ਟਾਚਾਰ ਜਾਂ ਹੇਰਾਫੇਰੀ ਨੂੰ ਬਰਦਾਸ਼ਤ ਨਾ ਕਰਨ।

ਰਮਨ ਬਹਿਲ ਨੇ ਕਿਹਾ ਕਿ ਸਰਕਾਰ ਆਪਣਾ ਫ਼ਰਜ਼ ਨਿਭਾ ਰਹੀ ਹੈ ਅਤੇ ਹੁਣ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਰੇਕ ਪੱਧਰ ਦੇ ਭ੍ਰਿਸ਼ਟਾਚਾਰ ਵਿਰੁੱਧ ਖਡ਼੍ਹੇ ਹੋਣ  ਅਤੇ ਅਜਿਹਾ ਕਰਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਲਈ ਸਰਕਾਰ ਨੂੰ ਦੱਸਣ। ਇਸ ਦੌਰਾਨ  ਸਹਾਇਕ  ਫੂਡ ਸਪਲਾਈ  ਅਫ਼ਸਰ ਕਮਲਜੀਤ ਸਿੰਘ ਅਤੇ ਡਿਪੂ ਹੋਲਡਰਾਂ ਨੇ ਰਮਨ ਬਹਿਲ ਨੂੰ ਭਰੋਸਾ ਦਿਵਾਇਆ ਕਿ ਉਹ  ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਕਣਕ ਯੋਗ ਲਾਭਪਾਤਰੀਆਂ ਨੂੰ ਵੰਡਣਗੇ ਅਤੇ ਕਿਸੇ ਕਿਸਮ ਦੀ ਕੋਈ ਬੇਨਿਯਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਹੁਦੇਦਾਰ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ ਜਿਨ੍ਹਾਂ ਨੇ ਸ਼ਹਿਰ ਅਤੇ ਇਸ ਖੇਤਰ ਵਿੱਚ ਆਏ ਵੱਡੇ ਸੁਧਾਰ ਲਈ ਰਮਨ ਬਹਿਲ ਦਾ ਧੰਨਵਾਦ ਕੀਤਾ।

Share and Enjoy !

Shares

Leave a Reply

Your email address will not be published.