ਰਾਵੀ ਨਿਊਜ ਦੋਰਾਂਗਲਾ – ਜੋਗਾ ਸਿੰਘ ਗਾਹਲੜੀ
ਬਲਾਕ ਦੋਰਾਂਗਲਾ ਅਧੀਂਨ ਆਉੰਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੂੰ ਯੂਰੀਆਂ ਖਾਂਦ ਦੀ ਕਿੱਲਤ ਕਾਰਨ ਕਰਨਾ ਪੈ ਰਿਹਾ ਸਮੱਸਿਆਵਾਂ ਦਾ ਸਾਹਮਣਾ , ਸਮੱਸਿਆਵਾਂ ਦਾ ਹੱਲ ਨਹੀ ਕੀਤਾ ਤਾਂ ਮਜਬੂਰਣ ਲਗਾਉਂਣਾ ਪਵੇਗਾ ਧਰਨਾ,ਇਹਨਾਂ ਸਬਦਾਂ ਦਾ ਪ੍ਰਗਟਾਵਾਂ ਭਾਰਤੀ ਕਿਸਾਨ ਏਕਤਾ ਯੂਨੀਅਨ ਡਕੌਂਦਾ ਦੇ ਸਰਗਰਮ ਮੈਂਬਰ ਗੁਰਵਿੰਦਰ ਸਿੰਘ ਜੀਵਨ ਚੱਕ ਅਤੇ ਦਲਬੀਰ ਸਿੰਘ ਜੀਵਨ ਚੱਕ ਵੱਲੋਂ ਸਾਂਝੇ ਤੌਰ ਤੇ ਕੀਤਾ । ਇਸ ਸਮੇਂ ਗੁਰਵਿੰਦਰ ਸਿੰਘ ,ਦਲਬੀਰ ਸਿੰਘ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਸਮੇਂ ਜਦੋਂ ਡਾਇਆ ਖਾਂਦ ਦੀ ਜਰੂਰ ਸੀ ਤਾਂ ਉਸ ਦੀ ਵੀ ਭਾਰੀ ਕਮੀ ਰਹੀ ,ਅਤੇ ਜੇ ਹੁਣ ਫਸਲ ਨੂੰ ਯੂਰੀਆ ਖਾਂਦ ਦੀ ਲੋੜ ਹੈ ਤਾਂ ਯੂਰੀਆ ਖਾਂਦ ਦੀ ਕਮੀ ਕਾਰਨ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਵਿੱਚੋਂ ਨਿਕਰਣਾ ਪੈ ਰਿਹਾ ਹੈ । ਉਹਨਾ ਕਿਹਾ ਕਿ ਇਸ ਸਮੇਂ ਫਸਲ ਨੂੰ ਯੂਰੀਆ ਖਾਂਦ ਦੀ ਬਹੁਤ ਜਰੂਰ ਹੈ,ਤੇ ਯੂਰੀਆ ਖਾਂਦ ਦੀ ਕਮੀ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਸਮੇਂ ਉਹਨਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਯੂਰੀਆ ਖਾਂਦ ਦੀ ਕਮੀ ਦਾ ਤਰੂੰਤ ਹੱਲ ਕਰੇ ,ਨਹੀ ਤਾਂ ਮਜਬੂਰ ਹੋ ਕੇ ਕਿਸਾਨ ਭਰਾਵਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਧਰਨਾ ਲਗਾਇਆ ਜਾਵੇਗਾ । ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾ ਫਸਲ ਨੂੰ ਡਾਇਆ ਖਾਂਦ ਦੀ ਜਰੂਰ ਸੀ ,ਪਰ ਡਾਇਆ ਖਾਂਦ ਦੀ ਕਮੀ ਕਾਰਨ ਕਿਸਾਨ ਭਰਾਵਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ,ਹੁਣ ਯੂਰੀਆ ਖਾਂਦ ਦੀ ਕਮੀ ਕਾਰਨ ਕਿਸਾਨ ਵੀਰਾਂ ਨੂੰ ਦਰ ਦਰ ਦੀਆਂ ਠੋਕਰਾ ਖਾਣੀਆਂ ਪੈ ਰਹੀਆਂ ਹਨ ।