ਮੀਂਹ ਪੈਣ ਉਪਰੰਤ ਸੜਕ ਵਿੱਚ ਪਿਆਂ ਡੂੰਗਾ ਟੋਇਆਂ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

 ਉਂਕਾਰ ਨਗਰ ਵਿੱਚੋਂ ਲ਼ੰਘਦੀ ਮੁੱਖ ਸੜਕ ਜੋਕਿ ਤਿੱਬੜੀ ਰੋਡ ਨੂੰ ਸ਼ਹਿਜ਼ਾਦਾ ਨੰਗਲ ਸੜਕ ਨਾਲ ਜੋੜਦੀ ਹੈ ਵਿੱਚ ਕਰੀਬ 10 ਫੁੱਟ ਡੁੰਗਾ ਅਤੇ 6 ਫੁੱਟ ਘੇਰੇ ਦਾ ਟੋਇਆਂ ਇਕ ਹੱਫਤੇ ਤੋ ਵੱਧ ਸਮੇਂ ਤੋ ਪਿਆਂ ਹੋਇਆਂ ਹੈ । ਨਗਰ ਕੋਸਲ ਅਤੇ ਸੀਵਰੇਜ ਬੋਰਡ ਦੇ ਕਰਮਚਾਰੀ ਇਕ ਦੂਜੇ ਵੱਲੋਂ ਆਖ ਕੇ ਚੱਲੇ ਜਾਂਦੇ ਹਨ ਪਰ ਇਸ ਨੂੰ ਠੀਕ ਕੋਈ ਵੀ ਨਹੀਂ ਕਰ ਰਿਹਾ ਸ਼ਾਇਦ ਕਿਸੇ ਹਾਦਸੇ ਦੀ ਉਡੀਕ ਵਿੱਚ ਹਨ । ਨਗਰ ਕੌਂਸਲ ਦੀ ਇਕ ਗੱਡੀ ਇਸ ਸੜਕ ਤੋ ਲੰਘ ਰਹੀ ਸੀ ਤਾਂ ਉਸ ਦਾ ਇਕ ਟਾਇਰ ਇਸ ਜਗਾ ਉੱਪਰ ਧੱਸ ਗਿਆ ਸੀ ਇਹ ਗੱਡੀ ਤਾਂ ਕਿਸੇ ਤਰਾ ਕੱਢ ਲਈ ਗਈ ਪਰ ਜਦੋਂ ਦੇਖਿਆਂ ਗਿਆ ਤਾਂ ਸੜਕ ਹੇਠਾਂ ਇਕ ਡੁੰਗਾ ਟੋਇਆਂ ਪਿਆਂ ਸੀ ਜੋਕਿ ਸੜਕ ਦੇ ਹੇਠਾਂ ਢਕਿਆ ਪਿਆਂ ਸੀ ਤੇ ਸਮੇਂ ਰਹਿੰਦੇ ਜੇਕਰ ਧਿਆਣ ਵਿੱਚ ਨਾ ਆਉਂਦਾ ਤਾਂ ਇਸ ਜਗਾ ਤੇ ਇਕ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ । ਇਹ ਸੜਕ ਤਿੰਨ ਵਾਰਡਾਂ ਨੂੰ ਲਗਦੀ ਹੈ । ਇਸ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਸੜਕ ਠੀਕ ਕਰਵਾਈ ਜਾਵੇ ਇਸ ਨਾਲ ਇਹ ਵੀ ਯਕੀਨੀ ਬਨਾਇਆ ਜਾਵੇ ਕਿ

ਜੇਕਰ ਇਸ ਸੜਕ ਦੇ ਹੇਠਾਂ ਪਾਣੀ ਜਾਂ ਸੀਵਰ ਦੀ ਪਾਈਪ ਲੀਕ ਕਰ ਰਹੀ ਹੈ ਤਾਂ ਉਹ ਵੀ ਠੀਕ ਕਰਵਾਈ ਜਾਵੇ ਤਾਂ ਜੋ ਦੋਬਾਰਾ ਅਜਿਹਾ ਹਾਦਸਾ ਨਾ ਵਾਪਰੇ ਕਿਉਂਕਿ ਦੋ ਸਾਲ ਪਹਿਲਾ ਵੀ ਇਸੇ ਸੜਕ ਦੇ ਨਾਲ ਸੜਕ ਧੱਸ ਗਈ ਸੀ ।

Leave a Reply

Your email address will not be published. Required fields are marked *