ਰਾਵੀ ਨਿਊਜ ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ )
ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਜਗਰਾਵਾਂ ਵਿਖੇ ਮਰਹੂਮ ਕੁਲਵੰਤ ਕੌਰ ਦੇ ਪਰਿਵਾਰ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਪੂਰੀ ਛਾਣਬੀਣ ਕਰਵਾ ਕੇ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਮੁਲਾਕਾਤ ਕਰਕੇ ਪੀਡ਼ਤ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਪੂਰਾ ਯਤਨ ਕਰਨਗੇ ।
ਦੱਸਣਾ ਬਣਦਾ ਹੈ ਕਿ ਮਰਹੂਮ ਕੁਲਵੰਤ ਕੌਰ ਨੇ ਇਸ ਮਹੀਨੇ 10 ਦਸੰਬਰ ਨੂੰ ਆਖ਼ਰੀ ਸਾਹ ਲਏ । ਕੁਲਵੰਤ ਕੌਰ ਲਗਾਤਾਰ 16 ਸਾਲ ਮੰਜੇ ਤੇ ਪਈ ਹੀ ਜ਼ਿੰਦਗੀ ਅਤੇ ਮੌਤ ਦੇ ਵਿਚਾਕਾਰ ਸ਼ੰਘਰਸ਼ ਲੜਦੀ ਰਹੀ । ਇਕ ਪਾਸੇ ਕੁਲਵੰਤ ਜ਼ਿੰਦਗੀ ਦੀ ਲੜਾਈ ਲੜ ਰਹੀ ਸੀ ਤੇ ਦੂਜੇ ਪਾਸੇ ਕੁਲਵੰਤ ਕੌਰ ਦਾ ਪੂਰਾ ਪਰਿਵਾਰ ਉਸ ਨੂੰ ਇਨਸਾਫ ਦਿਵਾਉਣ ਲਈ ਦਰ ਬ ਦਰ ਦੀਆਂ ਠੋਕਰਾਂ ਖਾ ਰਿਹਾ ਸੀ । ਪਰ ਇਸ ਸਭ ਦੇ ਉਲਟ ਨਾ ਤਾਂ ਕੁਲਵੰਤ ਕੌਰ ਜ਼ਿੰਦਗੀ ਦੀ ਜੰਗ ਜਿੱਤ ਸਕੀ ਅਤੇ ਨਾ ਹੀ ਉਸ ਦੇ ਪਰਿਵਾਰ ਨੂੰ ਆਪਣੀ ਬੇਟੀ ਦੇ ਲਈ ਇਨਸਾਫ਼ ਮਿਲਿਆ । 2005 ਵਿੱਚ ਕੁਲਵੰਤ ਕੌਰ ਦੇ ਭਰਾ ਇਕਬਾਲ ਉੱਪਰ ਕਤਲ ਦੀ ਦੋਸ਼ ਲੱਗੇ , ਜਿਸ ਦੇ ਚੱਲਦੇ ਹੋਏ ਪੁਲੀਸ ਨੇ ਇਕਬਾਲ ਦੀ ਭੈਣ ਕੁਲਵੰਤ ਕੌਰ ਅਤੇ ਉਸਦੀ ਮਾਂ ਨੂੰ ਵੀ ਹਿਰਾਸਤ ਵਿੱਚ ਲਿਆ । ਇਸ ਦੌਰਾਨ ਕੁਲਵੰਤ ਕੌਰ ਨੂੰ ਅਣਮਨੁੱਖੀ ਤਸੀਹੇ ਦਿੰਦੇ ਹੋਏ ਉਸ ਨੂੰ ਕਈ ਵਾਰ ਪੁਲੀਸ ਨੇ ਕਰੰਟ ਲਗਾਇਆ । ਜਿਸ ਕਾਰਨ ਕੁਲਵੰਤ ਕੌਰ ਮਾਨਸਿਕ ਅਤੇ ਸਰੀਰਕ ਤੌਰ ਤੇ ਅਪਾਹਿਜ ਹੋਣ ਤੋਂ ਬਾਅਦ 16 ਸਾਲ ਲਗਾਤਾਰ ਮੰਜੀ ਤੇ ਪਈ ਰਹੀ ਤੇ ਅਖ਼ੀਰ ਜ਼ਖ਼ਮਾਂ ਦੀ ਮਾਰ ਨਾ ਝੱਲਦੇ ਹੋਏ 10 ਦਸੰਬਰ ਨੂੰ ਉਸ ਦੀ ਮੌਤ ਹੋ ਗਈ ।
ਬਾਕਸ:
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸਮੇਂ ਕਈ ਵਾਰ ਭਾਵੁਕ ਹੋਏ ਮੈਡਮ ਸੋਢੀ -ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਇਸ ਦੌਰਾਨ ਜਦੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਤਾਂ ਉਹ ਕਈ ਵਾਰ ਭਾਵੁਕ ਹੋਏ ਅਤੇ ਪਰਿਵਾਰਕ ਮੈਂਬਰਾਂ ਨੂੰ ਗੱਲ ਲਾਉਂਦੇ ਹੋਏ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਉਹ ਪੀਡ਼ਤ ਪਰਿਵਾਰ ਨੂੰ ਹਰ ਹਾਲ ਵਿਚ ਇਨਸਾਫ ਦਿਵਾਉਣਗੇ । ਉਨ੍ਹਾਂ ਕਿਹਾ ਕਿ ਪੂਰੀ ਛਾਣਬੀਣ ਤੋਂ ਬਾਅਦ ਜਿਹੜੀ ਜਿਹਡ਼ੇ ਵੀ ਪੁਲਸ ਅਧਿਕਾਰੀਆਂ ਦਾ ਨਾਮ ਇਸ ਵਿੱਚ ਸ਼ਾਮਲ ਹੋਵੇਗਾ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਿਕ ਸਜ਼ਾ ਦਿਵਾਈ ਜਾਵੇਗੀ । ਇਸ ਮੌਕੇ ਉਨ੍ਹਾਂ ਦੇ ਨਾਲ ਲੀਨਾ ਟਪਾਰੀਆ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ,ਗੁਰਦੀਪ ਕੌਰ ਦਿਹਾਤੀ ਪ੍ਰਧਾਨ ਜ਼ਿਲ੍ਹਾ ਲੁਧਿਆਣਾ ,ਹਰਪ੍ਰੀਤ ਗਿੱਲ ਅਤੇ ਸਰਬਜੀਤ ਸਿੰਘ ਧਾਲੀਵਾਲ ਵੀ ਹਾਜ਼ਰ ਸਨ ।