ਮਾਨ ਸਰਕਾਰ ਦੀ ਨਾਕਾਮੀ ਲੋਕਾਂ ਦੇ ਸਾਹਮਣੇ ਲੱਗੀ ਆਉਣ, ਰੇਤਾ ਗਾਇਬ ਹੋਣ ਕਾਰਨ ਸਾਰੇ ਨਿਰਮਾਣ ਕਾਰਜ ਰੁਕੇ : ਅਸ਼ਵਨੀ ਸ਼ਰਮਾ

राजनीति

ਰਾਵੀ ਨਿਊਜ  ਚੰਡੀਗੜ੍ਹ

)ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪੰਜਾ                        ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਹਰ ਵਰਗ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰ ਪੈ ਰਿਹਾ ਹੈ। ਜਿੱਥੇ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਬਦਤਰ ਹੈ, ਉੱਥੇ ਹੀ ਸਰਕਾਰੀ ਤੰਤਰ ਦਾ ਵੀ ਬੁਰਾ ਹਾਲ ਹੈ। ‘ਆਪ’ ਆਗੂਆਂ ਦੀ ਦਹਿਸ਼ਤ ਕਾਰਨ ਸਰਕਾਰੀ ਮੁਲਾਜ਼ਮ ਕੰਮ ਕਰਨ ‘ਚ ਅਸਹਿਜ ਹਨ, ਪੂਰੇ ਪੰਜਾਬ ‘ਚ ਗੈਂਗਸਟਰਾਂ ਦੀ ਦਹਿਸ਼ਤ ਹੈ ਅਤੇ ਹਰ ਪਾਸੇ ਅਰਾਜਕਤਾ ਦੇ ਮਾਹੌਲ ‘ਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਪੰਜਾਬ ਵਿੱਚ ਮਾਨ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚੋਂ ਰੇਤ ਦੇ ਦਰਸ਼ਨ ਦੁਰਲਭ ਹੋ ਗਏ ਹਨ ਜਿਸਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਰੇਤ ਨਾ ਮਿਲਣ ਕਾਰਨ ਹਰ ਤਰ੍ਹਾਂ ਦਾ ਨਿਰਮਾਣ ਕਾਰਜ ਠੱਪ ਹੋ ਗਿਆ ਹੈ। ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਨੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਸਨ, ਉਹ ਹਵਾ-ਹਵਾਈ ਸਾਬਿਤ ਹੋਏ ਹਨ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦ ਤੋਂ ਪੰਜਾਬ ‘ਚ ਭਗਵੰਤ ਮਾਨ ਸਰਕਾਰ ਬਣੀ ਹੈ, ਉਦੋਂ ਤੋਂ ਅੱਜ ਤੱਕ ਉਦਯੋਗ ਬੰਦ ਹੀ ਹੋ ਰਹੇ ਪਿਛਲੀ ਕਾਂਗਰਸ ਸਰਕਾਰ ਵੇਲੇ ਰੇਤ ਮਾਫੀਆ ਆਪਣੇ ਚਰਮ ‘ਤੇ ਸੀ ਪਰ ਫਿਰ ਵੀ ਰੇਤ ਮਿਲਦੀ ਸੀ,, ਪਰ ਮਾਨ ਸਰਕਾਰ ਦੇ ਰਾਜ ‘ਚ ਤਾਂ ਮਿਲਣੀ ਹੀ ਬੰਦ ਹੋ ਗਈ ਹੈ। ਰੇਤ ਅਤੇ ਬੱਜਰੀ ਇਮਾਰਤ ਦੇ ਨਿਰਮਾਣ ਵਿੱਚ ਮੁੱਖ ਕੱਚਾ ਮਾਲ ਹਨ। ਅਜਿਹੇ ‘ਚ ਇਨ੍ਹਾਂ ਦੇ ਨਾ ਮਿਲਣ ਕਾਰਨ ਇਸ ਦੀ ਕਾਲਾਬਾਜ਼ਾਰੀ ਵੀ ਵਧ ਗਈ ਹੈ। ਰੇਤਾ-ਬੱਜਰੀ ਦੀਆਂ ਕੀਮਤਾਂ ਵਿੱਚ ਹੋ ਰਹੇ ਬੇਤਹਾਸ਼ਾ ਵਾਧੇ ਕਾਰਨ ਜਿੱਥੇ ਵੱਡੇ-ਵੱਡੇ ਪ੍ਰਾਜੈਕਟ ਲਟਕ ਗਏ ਹਨ, ਉੱਥੇ ਹੀ ਆਮ ਆਦਮੀ ਵੱਲੋਂ ਕੀਤੇ ਜਾ ਰਹੇ ਆਪਣੇ ਸੁਪਨਿਆਂ ਦੇ ਘਰ ਦੀ ਉਸਾਰੀ ਵੀ ਰੁਕ ਗਈ ਹੈ। ਗੁਆਂਢੀ ਸੂਬਿਆਂ ਤੋਂ ਰੇਤਾ-ਬੱਜਰੀ ਮੰਗਵਾਉਣਾ ਬਹੁਤ ਮਹਿੰਗਾ ਪੈ ਰਿਹਾ ਹੈ। ਕਈ ਵੱਡੇ ਪ੍ਰੋਜੈਕਟ ਜੋ ਅੰਤਿਮ ਪੜਾਅ ‘ਤੇ ਹਨ, ਨੂੰ ਪੂਰਾ ਕਰਨ ਲਈ ਬਿਲਡਰਾਂ ਨੂੰ ਪੰਜਾਬ ਦੇ ਗੁਆਂਢੀ ਸੂਬਿਆਂ ਹਿਮਾਚਲ, ਹਰਿਆਣਾ ਅਤੇ ਜੰਮੂ ਤੋਂ ਮਟੀਰੀਅਲ ਮੰਗਵਾਉਨਾ ਪੈ ਰਿਹਾ ਹੈ। ਜ਼ਿਆਦਾਤਰ ਬਿਲਡਿੰਗ ਪ੍ਰੋਜੈਕਟ ਬੰਦ ਹੋ ਚੁੱਕੇ ਹਨ। ਪੰਜਾਬ ਵਿੱਚ ਇਨ੍ਹੀਂ ਦਿਨੀਂ ਬਿਲਡਰਾਂ ਨੂੰ ਚਿੱਟੀ ਰੇਤ 13 ਦੀ ਬਜਾਏ 45 ਰੁਪਏ ਪ੍ਰਤੀ ਫੁੱਟ, ਕਰੱਸ਼ਰ 28 ਦੀ ਬਜਾਏ 42 ਰੁਪਏ ਪ੍ਰਤੀ ਫੁੱਟ, ਮੋਟਾ ਰੇਤਾ 36 ਦੀ ਬਜਾਏ 55 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਮਿਲ ਰਿਹਾ ਹੈ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਭਵਨ ਨਿਰਮਾਣ ਉਦਯੋਗ ਲਈ ਵੱਡੀ ਚੁਣੌਤੀ ਦਾ ਸਮਾਂ ਹੈ। ਪਹਿਲਾਂ ਕੋਵਿਡ ਕਾਰਨ ਆਈ ਮੰਦੀ ਕਾਰਨ ਨਕਦੀ ਦੀ ਕਿੱਲਤ ਕਾਰਨ ਉਸਾਰੀ ਪ੍ਰਾਜੈਕਟ ਠੱਪ ਪਏ ਸਨ ਅਤੇ ਹੁਣ ਜਦੋਂ ਕੰਮ ਮੁੜ ਲੀਹ ’ਤੇ ਆਉਣ ਲੱਗਾ ਹੈ ਤਾਂ ਭਗਵੰਤ ਮਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਰੇਤਾ-ਬੱਜਰੀ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਇੰਨਾ ਹੀ ਨਹੀਂ ਬਿਲਡਿੰਗ ਮਟੀਰੀਅਲ ਨਾਲ ਜੁੜੇ ਹੋਰ ਵੀ ਕਈ ਉਤਪਾਦਾਂ ਦੀਆਂ ਕੀਮਤਾਂ ‘ਚ ਭਾਰੀ ਉਛਾਲ ਆਇਆ ਹੈ। ਜਿਸ ਕਾਰਨ ਕਈ ਬਿਲਡਰਾਂ ਅਤੇ ਆਮ ਲੋਕਾਂ ਨੂੰ ਆਪਣੇ ਪ੍ਰੋਜੈਕਟਾਂ ਨੂੰ ਅਧੂਰਾ ਛੱਡਣਾ ਪਿਆ ਹੈ। ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਆਮ ਜਨਤਾ ਅਤੇ ਬਿਲਡਰਾਂ ਨੂੰ ਰਾਹਤ ਮਿਲੇ ਅਤੇ ਲੋਕ ਵਾਜਬ ਕੀਮਤਾਂ ‘ਤੇ ਆਪਣੀਆਂ ਇਮਾਰਤਾਂ ਦੀ ਉਸਾਰੀ ਕਰ ਸਕਣ।

Share and Enjoy !

Shares

Leave a Reply

Your email address will not be published.