ਭਾਸ਼ਾ ਵਿਭਾਗ ਗੁਰਦਾਸਪੁਰ ਵੱਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਇਤਿਹਾਸਕ ਹੋ ਨਿੱਬੜਿਆ

पंजाब राष्ट्रीय

ਰਾਵੀ ਨਿਊਜ ਗੁਰਦਾਸਪੁਰ (ਸਰਵਣ ਸਿੰਘ ਕਲਸੀ)

ਭਾਸ਼ਾ ਵਿਭਾਗ ਗੁਰਦਾਸਪੁਰ ਵੱਲੋਂ ਡਾ. ਪਰਮਜੀਤ ਸਿੰਘ ਕਲਸੀ (ਸਟੇਟ ਤੇ ਨੈਸ਼ਨਲ ਐਵਾਰਡੀ), ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਪੰਡਿਤ ਮੋਹਨ ਲਾਲ ਐੱਸ. ਡੀ. ਕਾਲਜ ਫ਼ਾਰ ਵੂਮੈਨ ਗੁਰਦਾਸਪੁਰ ਵਿਚ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਦੇ ਸਹਿਯੋਗ ਹੇਠ ਕਰਵਾਇਆ ਗਿਆ, ਜਿਸ ਵਿੱਚ ਹਰਪਾਲ ਸਿੰਘ ਸੰਧਾਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਗੁਰਦਾਸਪੁਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੌਰਾਨ ਸ਼੍ਰੋਮਣੀ ਕਵੀ ਡਾ. ਰਵਿੰਦਰ , ਉੱਘੇ ਗ਼ਜ਼ਲਗੋ ਸੁਲੱਖਣ ਸਰਹੱਦੀ, ਨਾਮੀ ਕਹਾਣੀਕਾਰ  ਦੇਵਿੰਦਰ ਦੇਦਾਰ ਨੇ ਵੱਖ-ਵੱਖ ਪੜਾਵਾਂ ਦੀ ਪ੍ਰਧਾਨਗੀ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੇ ਦੱਸਿਆ ਕਿ ਅੱਜ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਰੋਹ ਵਿੱਚ ਸਵੇਰੇ 11 ਵਜੇ ਪੰਜਾਬੀ ਮਾਂ-ਬੋਲੀ ਦਾ ਅਹਿਦ ਲੈ ਕੇ ਪੰਜਾਬੀ ਕਵੀ ਦਰਬਾਰ,  ਪੁਸਤਕ ਗੋਸ਼ਟੀ ( ਇਹਨੂੰ ਹੁਣ ਕੀ ਕਹੀਏ ? ) , ਮਾਂ ਬੋਲੀ ਦੀ ਸਾਰਥਿਕਤਾ ‘ਤੇ ਕੁੰਜੀਵਤ ਭਾਸ਼ਣ (ਸ਼੍ਰੋਮਣੀ ਸਾਹਿਤ ਆਲੋਚਕ  ਡਾ. ਅਨੂਪ ਸਿੰਘ, ਉੱਘੇ ਸਿੱਖਿਆ ਸ਼ਾਸਤਰੀ ਮੱਖਣ ਕੁਹਾੜ)   ਕਰਵਾਏ ਗਏ ਅਤੇ ( ‘ਨਾਰੀ ਬਰਾਬਰੀ : ਸੀਮਾ ਤੇ ਸੰਭਾਵਨਾ’ ) ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ । ਪੁਸਤਕ ‘ਇਹਨੂੰ ਹੁਣ ਕੀ ਕਹੀਏ’ ‘ਤੇ ਗੋਸ਼ਟੀ ਡਾ. ਗੁਰਵੰਤ ਸਿੰਘ ਅਤੇ ਗੁਰਮੀਤ ਸਿੰਘ ਬਾਜਵਾ (ਸਟੇਟ ਐਵਾਰਡੀ) ਨੇ ਕੀਤੀ । ਇਸ ਦੌਰਾਨ ਬੀਬਾ ਬਲਵੰਤ , ਜੇ.ਪੀ. ਖ਼ਰਲਾਂਵਾਲਾ, ਮੰਗਤ ਚੰਚਲ, ਸੁੱਚਾ ਸਿੰਘ ਪਸਨਾਵਾਲ ਵੱਲੋਂ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਹਰੇਕ ਪੜਾਅ ਦੀ ਪ੍ਰਧਾਨਗੀ ਵੱਖਰੀਆਂ ਵੱਖਰੀਆਂ ਨਾਮੀ ਸਾਹਿਤਕ ਹਸਤੀਆਂ ਡਾ. ਰਵਿੰਦਰ (ਸ਼੍ਰੋਮਣੀ ਪੰਜਾਬੀ ਕਵੀ),  ਸੁਲੱਖਣ ਸਰਹੱਦੀ (ਉੱਘੇ ਗ਼ਜ਼ਲਗੋ) ਅਤੇ  ਕਮਲਜੀਤ ਸਿੰਘ ਕਮਲ  ਨੇ ਕੀਤੀ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਮਦਨ ਲਾਲ ਸ਼ਰਮਾ , ਪ੍ਰਿੰ. ਅਵਤਾਰ ਸਿੰਘ ਸਿੱਧੂ, ਕਮਲਜੀਤ ਸਿੰਘ ਕਮਲ , ਉੱਘੇ ਕਹਾਣੀਕਾਰ ਦੇਵਿੰਦਰ ਦੇਦਾਰ ਵਿਸ਼ੇਸ਼ ਮਹਿਮਾਨਾਂ ਵਜੋਂ ਸਾਹਿਤਕ ਸਮਾਗਮ ਵਿੱਚ ਸ਼ਾਮਲ ਹੋਏ । ਮੌਕੇ ਤੇ ਸੱਠ ਦੇ ਕਰੀਬ ਵਿਦਵਾਨ ਹਸਤੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਸੁੰਦਰ ਸਲੋਗਨ ਲੇਖਣ ਮੁਕਾਬਲੇ,  ਸੁੰਦਰ ਲਿਖਾਈ ਮੁਕਾਬਲੇ ਅਤੇ ਪੀ.ਪੀ.ਟੀ. ਪੇਸ਼ਕਾਰੀ ਦੇ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ  ਸਨਮਾਨ-ਚਿੰਨ੍ਹ ਅਤੇ ਪ੍ਰਸ਼ੰਸਾ-ਪੱਤਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਸਮੁੱਚਾ ਸਮਾਗਮ ਪ੍ਰਿੰ. ਨੀਰੂ ਸ਼ਰਮਾ  ਦੀ ਸਰਪ੍ਰਸਤੀ ਵਿੱਚ ਹੋਇਆ। ਜ਼ਿਲ੍ਹਾ ਖੋਜ ਅਫ਼ਸਰ ਰਜਵੰਤ ਕੌਰ ਵੱਲੋਂ ਸਾਰੇ ਮਹਿਮਾਨਾਂ ਦਾ  ਸਮਾਗਮ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ। ਮੌਕੇ ‘ਤੇ ਭਾਸ਼ਾ ਵਿਭਾਗ ਗੁਰਦਾਸਪੁਰ ਤੋਂ ਸੁਖਦੇਵ ਸਿੰਘ ,ਸ਼ਾਮ ਸਿੰਘ ਅਤੇ ਸਮੂਹ ਅਮਲੇ ਵੱਲੋਂ ਭਾਸ਼ਾ ਵਿਭਾਗ ਦੀ ਪੁਸਤਕ ਪ੍ਰਦਰਸ਼ਨੀ ਵੀ ਵਿਸ਼ੇਸ਼ ਰੂਪ ਵਿੱਚ ਲਗਾਈ ਗਈ ।ਇਸ ਮੌਕੇ ਸੈਂਕੜੇ ਲੇਖਕਾਂ, ਵਿਦਵਾਨਾਂ’, ਆਲੋਚਕਾਂ, ਭਾਸ਼ਾ ਮੰਚ ਦੇ ਸਰਪ੍ਰਸਤਾਂ, ਵਿਦਿਆਰਥੀਆਂ ਆਦਿ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਗੁਰਮੀਤ ਸਿੰਘ ਪਾਹੜਾ, ਗੁਰਮੀਤ ਸਿੰਘ ਸਰਾਂ, ਡਾ ਗੁਰਚਰਨ ਸਿੰਘ ਗਾਂਧੀ, ਪ੍ਰਿੰਸੀਪਲ ਸੁਖਬੀਰ ਸਿੰਘ, ਯੁੱਧਵੀਰ ਸਿੰਘ, ਜਸਪਾਲ ਸਿੰਘ ਕਲਿਆਣਪੁਰ, ਜਨਕ ਰਾਜ ਰਾਠੌਰ, ਜੋਗਿੰਦਰ ਸਿੰਘ ਉੱਚਾ ਪਿੰਡ, ਵਿਜੇ ਬੱਧਣ, ਜੇ.ਪੀ. ਸਿੰਘ ਖਰਲਾਂਵਾਲਾ, ਹਰਪਾਲ ਸਿੰਘ ਬੈਂਸ, ਪ੍ਰਤਾਪ ਪਾਰਸ, ਸੁਭਾਸ਼ ਦੀਵਾਨਾ, ਸ਼ੀਤਲ ਸਿੰਘ ਗੁਨੋਪੁਰੀ, ਰਾਜੇਸ਼ ਭਗਤ, ਡਾ. ਰਾਜਵਿੰਦਰ ਕੌਰ, ਹੀਰਾ ਸਿੰਘ ਸੈਣੀ, ਰਾਜੇਸ਼ ਬੱਬੀ,ਗਗਨਦੀਪ ਸਿੰਘ, ਸੁਰਿੰਦਰ ਨਿਮਾਣਾ, ਵਿਜੇ ਅਗਨੀਹੋਤਰੀ, ਸਟੇਟ ਐਵਾਰਡੀ ਸਤਿੰਦਰ ਕੌਰ ਕਾਹਲੋਂ, ਕਰਮਜੀਤ ਕੌਰ, ਡਾ.ਸਤਿੰਦਰ ਸਿੰਘ ਰੈਬੀ, ਗੁਰਮੀਤ ਸਿੰਘ ਬਾਜਵਾ, ਡਾ. ਸੁਖਵਿੰਦਰ ਕੌਰ (ਦੋਵੇਂ ਮੰਚ ਸੰਚਾਲਕ), ਦਲਜੀਤਪਾਲ ਰਛਪਾਲ ਸਿੰਘ ਘੁੰਮਣ  ਰਘਬੀਰ ਸਿੰਘ ਚਾਹਲ  , ਕਪੂਰ ਸਿੰਘ ਘੁੰਮਣ,  ਸੁਰਿੰਦਰ ਸਿੰਘ ਨਿਮਾਣਾ,  ਨਰਿੰਦਰ ਸਿੰਘ ਸੰਘਾ,ਡਾ. ਸੁਖਵਿੰਦਰ ਕੌਰ ਹਰਜੀਤ ਕੌਰ, ਕਮਲੇਸ਼ ਕੌਰ,  ਪੁਨੀਤ ਸਹਿਗਲ,ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।

Share and Enjoy !

Shares

Leave a Reply

Your email address will not be published.