ਬੱਬੇਹਾਲੀ ਮੇਲੇ ਵਿਚ ਪਹੁੰਚੇ ਬਿਕਰਮ ਮੰਜੀਠੀਆ

गुरदासपुर आसपास राजनीति

ਰਾਵੀ ਨਿਊਜ ਗੁਰਦਾਸਪੁਰ

ਗੁਰਦਾਸਪੁਰ ਦੀ ਮਸ਼ਹੂਰ ਅਤੇ ਇਤਿਹਾਸਿਕ ਬੱਬੇਹਾਲੀ ਛਿੰਝ ਦੇ ਦੂਸਰੇ ਦਿਨ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਜਿਥੇ ਮਜੀਠੀਆ ਨੇ ਕਰੋਨਾ ਕਾਲ ਤੋਂ ਬਾਅਦ ਦੁਬਾਰਾ ਹੋਈ ਬੱਬੇਹਾਲੀ ਛਿੰਝ ਦੁਬਾਰਾ ਸ਼ੁਰੂ ਹੋਣ ਤੇ ਵਧਾਈ ਦਿੱਤੀ ਓਥੇ ਹੀ ਓਹਨਾ ਕਿਹਾ ਕਿ ਐਸੇ ਛਿੰਝ ਮੇਲੇ ਨੌਜਵਾਨ ਨੂੰ ਖੇਡਾਂ ਨਾਲ ਜੋੜਦੇ ਹਨ ਜਿਸ ਕਾਰਨ ਨੌਜਵਾਨਾਂ ਗਲਤ ਰਸਤਿਆਂ ਤੇ ਤੁਰਨ ਤੋਂ ਦੂਰ ਰਹਿੰਦੇ ਹਨ ਇਸ ਮੌਕੇ ਉਨ੍ਹਾਂ ਨਾਲ ਸਾਬਕਾ ਐਮ ਐਲ ਏ ਗੁਰਬਚਨ ਸਿੰਘ ਬੱਬੇਹਾਲੀ ,ਸਾਬਕਾ ਐੱਮ ਐਲ ਏ ਲਖਬੀਰ ਸਿੰਘ ਲੋਧੀਨੰਗਲ ਅਤੇ ਸੁੱਚਾ ਸਿੰਘ ਛੋਟੇਪੁਰ ਸਮੇਤ ਵਰਕਰ ਵੀ ਮਜ਼ੂਦ ਰਹੇ  ਇਸ ਮੌਕੇ ਬਿਕਰਮ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ BBMB,,SYL,,ED ਅਤੇ ਵਿਜੀਲੈਂਸ ਮੁੱਦਿਆਂ ਤੋਂ ਇਲਾਵਾ ਆਪ ਅਤੇ ਭਾਜਪਾ ਦੀ ਦੋਗਲੀ ਨੀਤੀ ਤੇ ਖੁੱਲ ਕੇ ਬੋਲਦੇ ਹੋਏ ਕਿਹਾ ਕਿ ਭਾਜਪਾ ਅਤੇ ਆਪ ਪਾਰਟੀ ਦੇ ਨੇਤਾਵਾਂ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ  ਈਡੀ ਅਤੇ ਵਿਜੀਲੈਂਸ ਦੀ ਰੇਡਾਂ ਜੇਕਰ ਤਾਂ ਠੀਕ ਨੇ ਤਾਂ ਤੇ ਕੋਈ ਗੱਲ ਨਹੀਂ ਪਰ ਜੇਕਰ ਰਾਜਨੀਤਕ ਫਾਇਦਾ ਚੁੱਕਿਆ ਜਾ ਰਿਹਾ ਤਾਂ ਬਹੁਤ ਗਲਤ ਹੈ ਮਜੀਠੀਆ ਨੇ ਕਿਹਾ ਹਾਈ ਕੋਰਟ ਨੇ ਕਹਿ ਪੰਜਾਬ ਵਿਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ,,, ਬਾਦਲ ਨੂੰ ਜੋ ਸਮਨਿੰਗ ਹੋਈ ਹੈ ਅਸੀ ਤਿਆਰ ਹਾਂ BBMB ,,SYL ਨੂੰ ਲੈਕੇ ਭਾਜਪਾ ਅਤੇ ਆਪ ਪਾਰਟੀ ਅਤੇ ਓਹਨਾ ਦੇ ਨੇਤਾ ਦੋਗਲੀ ਪਾਲਸੀ ਖੇਡ ਰਹੇ ਹਨ ਇਹਨਾਂ ਪਾਰਟੀਆਂ ਦੇ ਨੇਤਾਵਾਂ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇ ਓਹਨਾ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹਣ ਦੀ ਸਾਜਿਸ਼ ਹੋ ਰਹੀ ਹੈ ਜੋ ਪੰਜਾਬ ਵਾਸੀ ਨਹੀਂ ਹੋਣ ਦੇਣਗੇ —

Share and Enjoy !

Shares

Leave a Reply

Your email address will not be published.