ਬੱਚਿਆਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਲਈ ਸਤਨਪਾਨ ਲਾਜ਼ਮੀ

Breaking News ताज़ा

ਸੰਦੀਪ ਕੁਮਾਰ

ਗੁਰਦਾਸਪੁਰ।ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਡਾ. ਸ਼ਿਲਪਾ ਪੀ ਐੱਚ ਸੀ ਰਣਜੀਤ ਬਾਗ ਦੀ ਅਗੁਵਾਈ ਵਿੱਚ 1 ਅਗਸਤ ਤੋਂ 7 ਅਗਸਤ ਤੱਕ ਵਿਸ਼ਵ ਸਤਨਪਾਨ ਜਾਗਰੁਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਬਾਰੇ ਡਾ. ਸ਼ਿਲਪਾ ਅਤੇ ਬੀ.ਈ.ਈ ਸੰਦੀਪ ਕੌਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੇਫ ਦੀ ਇੱਕ ਰਿਪੋਰਟ ਦੇ ਅਨੁਸਾਰ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਵਿਕਾਸ ਲਈ ਮਾਂ ਦਾ ਦੁੱਧ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ 1 ਘੰਟੇ ਦੇ ਅੰਦਰ ਸਤਨਪਾਨ ਸ਼ੁਰੂ ਕਰਵਾਉਣਾ ਅਤੇ ਪਹਿਲਾਂ 6 ਮਹੀਨੇ ਤੱਕ ਬੱਚਾ ਨੂੰ ਸਿਰਫ ਸਤਨਪਾਨ ਕਰਵਾਇਆ ਜਾਣਾ ਚਾਹੀਦਾ ਹੈ। ਇਸ ਦੇ ਬਾਅਦ ਪੂਰਕ ਖੁਰਾਕ ਦੇ ਨਾਲ – ਨਾਲ ਘਟੋਂ ਘੱਟ 2 ਸਾਲ ਤੱਕ ਸਤਨਪਾਨ ਜਾਰੀ ਰੱਖਣਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਕਿ ਅੱਧਾ ਅਧੂਰਾ ਸਤਨਪਾਨ ਜਾਂ ਸਤਨਪਾਨ ਨੂੰ ਉਚਿਤ ਸਮੇਂ ਤੱਕ ਜਾਰੀ ਨਾ ਰੱਖਣ ਦੇ ਕਾਰਨ ਬੱਚਿਆਂ ਵਿੱਚ ਨਿਮੋਨਿਆ ਅਤੇ ਡਾਇਰਿਆ ਦਾ ਖ਼ਤਰਾ ਵੱਧ ਜਾਂਦਾ ਹੈ। ਇਸਦੇ ਇਲਾਵਾ ਬੱਚੇ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ ਅਤੇ ਔਰਤਾਂ ਵਿੱਚ ਬਰੈਸਟ ਕੈਂਸਰ ਅਤੇ ਅੰਡਾਸ਼ਏ ਦੇ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ । ਸਤਨਪਾਨ ਨਾ ਕਰਵਾਉਣ ਵਾਲੀ ਔਰਤਾਂ ਵਿੱਚ ਟਾਈਪ – 2 ਸ਼ੁਗਰ ਪਾਈ ਜਾਂਦੀ ਹੈ ।
ਉਹਨਾਂ ਨੇ ਦੱਸਿਆ ਕਿ ਕੋਰੋਨਾ ਵਰਗੀ ਮਹਾਮਾਰੀ ਦੌਰਾਨ ਬੱਚਿਆਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਲਈ ਵੀ ਸਤਨਪਾਨ ਲਾਜ਼ਮੀ ਹੈ। ਉਹਨਾਂ ਗਰਭਵਤੀ ਔਰਤਾਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਸਤਨਪਾਨ ਕਰਵਾਉਣ ਨਾਲ ਮਾਂ ਅਤੇ ਬੱਚਿਆਂ ਦੋਵਾਂ ਨੂੰ ਹੀ ਫਾਇਦਾ ਹੁੰਦਾ ਹੈ ਅਤੇ ਇਹ ਪਰਿਵਾਰ ਨਿਯੋਜਨ ਦਾ ਇੱਕ ਸਾਧਨ ਵੀ ਹੈ। ਬੱਚੇ ਦੇ ਮਾਨਸਿਕ, ਸਰੀਰਕ ਅਤੇ ਸਰਵਾਂਗੀਣ ਵਿਕਾਸ ਲਈ ਲਾਭਦਾਇਕ ਹੈ। ਇਸ ਮੌਕੇ ਡਾ ਆਸ਼ਾ, ਡਾ ਗਗਨ, ਐਲਐਚਵੀ ਹਰਬੰਸ ਕੌਰ, ਸੀਐਚਓ ਜਸਮੀਤ ਕੌਰ, ਸੋਸ਼ਲ ਵਰਕਰ ਹਰਮਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *