ਬਾਰੂਦ ਦੇ ਢੇਰ ਵਿਚ ਜ਼ੀਰਕਪੁਰ ਦੀ ਰਿਹਾਇਸੀ ਸੁਸਾਇਟੀਆਂ, ਫਰਜੀਵਾੜਾ ਕਰ ਲੈ ਰਹੇ ਫਾਇਰ ਵਿਭਾਗ ਦੀ ਐਨ. ਓ. ਸੀ, ਬਿਲਡਰ ਲਾਬੀ ਦੇ ਅੱਗੇ ਦਮਕਲ ਅਧਿਕਾਰੀ ਵੀ ਹੋਏ ਨਤਮਸਤਕ

Breaking News

ਰਾਵੀ ਨਿਊਜ ਜ਼ੀਰਕਪੁਰ (ਗੁਰਵਿੰਦਰ ਸਿੰਘ ਮੋਹਾਲੀ)

ਜ਼ੀਕਰਪੁਰ ਵਿਚ ਇਸ ਸਮੇਂ ਹਜ਼ਾਰਾਂ ਰਿਹਾਇਸ਼ੀ ਸੁਸਾਇਟੀਆਂ ਬਾਰੂਦ ਦੇ ਢੇਰ ’ਤੇ ਬੈਠੀਆਂ ਹਨ। ਇਥੇ ਅੱਗ ਲੱਗਣ ਦੀ ਸੂਰਤ ਵਿਚ ਬਚਾਅ ਪ੍ਰਬੰਧ ਕੇਵਲ ਕਾਗਜਾਂ ਵਿਚ ਹੀ ਹਨ। ਸਥਾਨਕ ਸਰਕਾਰਾਂ ਵਿਭਾਗ ਦੀ ਤਰ੍ਹਾਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਪੂਰੀ ਤਰ੍ਹਾਂ ਨਾਲ ਬਿਲਡਰ ਲਾਬੀ ਦੇ ਅੱਗੇ ਨਤਮਸਤਕ ਹੋ ਚੁੱਕੇ ਹਨ। ਜੈਕ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਵੱਖ ਵੱਖ ਸੁਸਾਇਟੀਆਂ ਦਾ ਦੌਰਾਨ ਕਰਨ ਤੋਂ ਬਾਅਦ ਦੱਸਿਆ ਕਿ ਫਾਇਰ ਵਿਭਾਵ ਨੇ ਬਿਲਡਰਾਂ ਨੂੰ ਫਾਇਰ ਸੇਫਟੀ ਸਰਟੀਫਿਕੇਟ ਦੇਣ ਦੀ ਅਲੱਗ ਤੋਂ ਫੀਸ ਤੈਅ ਕਰਕੇ ਰੱਖੀ ਹੈ। ਉਸ ਵਿਚ ਚਾਹੇ ਕਿਸੇ ਵੀ ਤਰ੍ਹਾਂ ਦੀ ਸੇਫਟੀ ਨਾ ਹੋਵੇ ਪਰ ਸਰਟੀਫਿਕੇਟ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ। ਚੌਧਰੀ ਨੇ ਦੱਸਿਆ ਕਿ ਜ਼ੀਰਕਪੁਰ, ਪੀਰਮੁਛੱਲਾ, ਢਕੌਲੀ, ਗਾਜੀਪੁਰ, ਵੀ. ਆਈ. ਪੀ. ਰੋਡ ਆਦਿ ਵਿਚ ਚੱਲ ਰਹੀਆਂ ਸੋਸਾਇਟੀਆਂ ਵਿਚ ਅੱਗ ਤੋਂ ਬਚਾਅ ਲਈ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਥੇ ਜਿਨ੍ਹਾਂ ਸੁਸਾਇਟੀਆਂ ਵਿਚ ਅੱਗ ਬਚਾਓ ਯੰਤਰ ਲੱਗੇ ਹੋਏ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਐਕਸਪਾਇਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਥੋਂ ਦੀਆਂ ਸੁਸਾਇਟੀਆਂ ਵਿਚ ਐਨ. ਓ. ਸੀ. ਜਾਰੀ ਕਰਦੇ ਸਮੇਂ ਫਾਇਰ ਵਿਭਾਗ ਵਲੋਂ ਜਮੀਨੀ ਪੱਧਰ ’ਤੇ ਕੋਈ ਜਾਂਚ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਬਿਲਡਰਾਂ ਦੀਆਂ ਫਾਈਲਾਂ ਜਦੋਂ ਰੇਰਾ ਦੇ ਕੋਲ ਜਾਂਦੀਆਂ ਹਨ ਤਾਂ ਉਥੇ ਵੀ ਅਧਿਕਾਰੀ ਆਪਣੇ ਦਫ਼ਤਰਾਂ ਵਿਚ ਬੈਠ ਕੇ ਹੀ ਸਰਟੀਫਿੇਕਟ ਜਾਰੀ ਕਰ ਦਿੰਦੇ ਹਨ ਜਦਕਿ ਉਨ੍ਹਾਂ ਕੋਲ ਅਸਲੀ ਲੇਆਊਟ ਪਲਾਨ ਵੀ ਹੁੰਦਾ ਹੈ ਫਿਰ ਵੀ ਉਹ ਫਾਇਰ ਸਰਟੀਫਿਕੇਟ ਦੇ ਨਾਲ ਨਹੀਂ ਮਿਲਾਉਦੇ ਕਿ ਫਾਇਰ ਸਰਟੀਫਿਕੇਟ ਵਿਚ ਦਿਖਾਏ ਟਾਵਰ ਅਤੇ ਉਨ੍ਹਾਂ ਕੋਲ ਮੌਜੂਦ ਲੇਆਊਟ ਵਿਚ ਦਿਖਾਏ ਗਏ ਟਾਵਰ ਵਿਚ ਕੀ ਅੰਤਰ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਅਧੀਨ ਚੱਲ ਰਹੇ ਫਾਇਰ ਬ੍ਰਿਗੇਟ ਵਿਭਾਗ ਨੂੰ ਘੇਰਦਿਆਂ ਜੈਕ ਪ੍ਰਧਾਨ ਨੇ ਕਿਹਾ ਕਿ ਉਹ ਦੱਸਣ ਕਿ ਅੱਜ ਤੱਕ ਜ਼ੀਰਕਪੁਰ ਵਿਚ ਕਿੰਨੀਆਂ ਸੁਸਾਇਟੀਆਂ ਵਿਚ ਅੱਗ ਬੁਝਾਓ ਯੰਤਰਾਂ ਦੀ ਜਾਂਚ ਕੀਤੀ ਗਈ ਹੈ ਅਤੇ ਕਿੰਨੀਆਂ ਦਾ ਚਲਾਨ ਕੀਤਾ ਗਿਆ ਹੈ।

ਬਾਕਸ ਆਈਟਮ

ਕਿਵੇਂ ਹੁੰਦਾ ਹੈ ਫਰਜ਼ੀਵਾੜਾ:- 

ਜੈਕ ਪ੍ਰਧਾਨ ਨੇ ਮੀਡੀਆ ਨੂੰ ਦਸਤਾਵੇਜ ਜਾਰੀ ਕਰਦਿਆਂ ਕਿਹਾ ਕਿ ਇਥੇ ਬਹੁਤ ਸਾਰੀਆਂ ਸੁਸਾਇਟੀਆਂ ਅਜਿਹੀਆਂ ਹਨ, ਜਿਨ੍ਹਾਂ ਵਿਚ ਇਕ ਤੋਂ ਵੱਧ ਟਾਵਰ ਬਣੇ ਹੋਏ ਹਨ। ਇਨ੍ਹਾਂ ਵਿਚ ਕਈ ਅਜਿਹੀਆਂ ਹਨ ਜਿਨ੍ਹਾਂ ਦੇ ਟਾਵਰ ਤਾਂ ਦੋ ਹਨ ਪਰ ਉਨ੍ਹਾਂ ਵਿਚਾਲੇ ਜਗ੍ਹਾ ਨਹੀਂ ਛੱਡੀ ਗਈ। ਅਜਿਹੇ ਟਾਵਰਾਂ ਨੂੰ ਬਿਲਡਰ ਪੈਸੇ ਬਚਾਉਣ ਲਈ ਇਕ ਟਾਵਰ ਦਿਖਾ ਕੇ ਐਨ. ਓ. ਸੀ. ਲੈ ਲੈਂਦਾ ਹੈ। ਅਧਿਕਾਰੀ ਵੀ ਮੌਕੇ ’ਤੇ ਜਾਂਚ ਕਰਕੇ ਐਨ. ਓ. ਸੀ. ਦੇਣ ਦੀ ਥਾਂ ਆਪਣੀ ਅਤੇ ਸਰਕਾਰੀ ਫੀਸ ਲੈ ਕੇ ਦਫ਼ਤਰ ਵਿਚ ਬੈਠ ਕੇ ਹੀ ਐਨ. ਓ. ਸੀ. ਜਾਰੀ ਕਰ ਦਿੰਦੇ ਹਨ। 

ਬਾਕਸ ਆਈਟਮ

ਜ਼ਿਆਦਾਤਰ ਸੁਸਾਇਟੀਆਂ ਵਿਚ ਲੱਗੇ ਹਨ ਮਿਆਦ ਖਤਮ ਕਰ ਚੁੱਕੇ ਫਾਇਰ ਫਾਈਟਿੰਗ

ਜੈਕ ਨੁਮਾਇੰਦਿਆਂ ਨੇ ਕਿਹਾ ਕਿ ਜਿਨ੍ਹਾਂ ਥਾਵਾਂ ’ਤੇ ਅੱਗ ਤੋਂ ਬਚਾਓ ਲਈ ਸਿਲੰਡਰ ਲੱਗੇ ਹੋਏ ਹਨ ਉਹ ਆਪਣੀ ਮਿਆਦ ਖਤਮ ਕਰ ਚੁੱਕੇ ਹਨ। ਉਨ੍ਹਾਂ ਸਬੰਧੀ ਕੋਈ ਜਾਂਚ ਨਹੀਂ ਕੀਤੀ ਜਾ ਰਹੀ। ਹਾਲਾਤ ਇਹ ਹਨ ਕਿ ਜ਼ੀਕਰਪੁਰ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ। ਇਥੇ ਜਿੰਨੀ ਤੇਜੀ ਨਾਲ ਬਿਲਡਰ ਲਾਬੀ ਆਪਣੇ ਪੈਰ ਪਸਾਰ ਰਹੀ ਹੈ, ਉਨੀ ਤੇਜੀ ਨਾਲ ਫਲੈਟਾਂ ਵਿਚ ਰਹਿਣ ਵਾਲਿਆਂ ਦੀ ਸੁਰੱਖਿਆ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।

ਬਾਕਸ ਆਈਟਮ

ਅੱਗ ਲੱਗੇ ਤਾਂ ਗੱਡੀਆਂ ਦਾ ਆਉਣਾ ਵੀ ਮੁਸ਼ਕਲ

ਜੈਕ ਪ੍ਰਧਾਨ ਸੁਖਦੇਵ ਚੌਧਰੀ ਨੇ ਦੱਸਿਆ ਕਿ ਇਥੇ ਬਹੁਤ ਇਲਾਕੇ ਅਜਿਹੇ ਹਨ ਜਿਥੇ ਬਿਲਡਰਾਂ ਨੇ ਮਾਸਟਰ ਪਲਾਨ ਵਿਗਾੜ ਕੇ ਸੜਕਾਂ ਨੂੰ ਤੰਗ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਥੋਂ ਦੀਆਂ ਸੁਸਾਇਟੀਆਂ ਅਤੇ ਹੋਰਨਾਂ ਖੇਤਰਾਂ ਵਿਚ ਬਹੁਤ ਸਾਰੀਆਂ ਗਲੀਆਂ ਅਜਿਹੀਆਂ ਹਨ ਜਿਥੇ ਫਾਇਰ ਵਿਭਾਗ ਦੀਆਂ ਗੱਡੀਆਂ ਨਹੀਂ ਜਾ ਸਕਦੀਆਂ। ਅਜਿਹੇ ਵਿਚ ਵੱਡੀ ਦੁਰਘਟਨਾ ਦੀ ਸੂਰਤ ਵਿਚ ਇਥੇ ਰਹਿਣ ਵਾਲੇ ਲੱਖਾਂ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਜਾਪਦੀ ਹੈ। ਪਿਛਲੇ ਦਿਨੀਂ ਪੀਰ ਮੁਛੱਲਾ ਦੀ ਇੰਪਰੀਅਲ ਰੈਜੀਡੈਂਸੀ ਵਿਚ ਅੱਗ ਲੱਗਣ ਦੀ ਸੂਰਤ ਵਿਚ ਪੰਜਾਬ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇਰੀ ਨਾਲ ਪਹੁੰਚਣ ਕਾਰਨ ਹਰਿਆਣਾ ਦੀਆਂ ਗੱਡੀਆਂ ਨੂੰ ਬੁਲਾ ਕੇ ਅੱਗ ’ਤੇ ਕਾਬੂ ਕੀਤਾ ਗਿਆ ਸੀ ਕਿਉਂਕਿ ਜ਼ੀਰਕਪੁਰ ਦੀਆਂ ਤੰਗ ਗਲੀਆਂ ਤੋਂ ਹੁੰਦੇ ਹੋਈ ਗੱਡੀਆਂ ਅੱਧਾ ਘੰਟੇ ਬਾਅਤ ਇਥੇ ਪਹੁੰਚੀਆਂ ਸਨ।

Share and Enjoy !

Shares

Leave a Reply

Your email address will not be published.