ਬਸਪਾ ਮੁਖੀ ਮਾਇਆਵਤੀ ਜੀ ਵਲੋਂ ਸ ਪਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਨ ਮੌਕੇ ਵਧਾਈ

राष्ट्रीय

ਬਸਪਾ ਮੁਖੀ ਮਾਇਆਵਤੀ ਜੀ ਨੇ ਸ ਪਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਨ ਮੌਕੇ ਟਵੀਟ ਕਰਕੇ ਵਧਿਵਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ । ਕੁਮਾਰੀ ਮਾਇਆਵਤੀ ਨੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਸੂਬੇ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਜੀ ਨੂੰ ਓਹਨਾ ਦੇ ਜਨਮ ਦਿਨ ਦੇ ਸ਼ੁੱਭ ਮੌਕੇ ਤੇ ਹਾਰਦਿਕ ਵਧਾਈ ਅਤੇ ਸ਼ੁੱਭ ਕਾਮਨਾਵਾਂ। ਕੁਦਰਤ ਅੱਗੇ ਬੇਨਤੀ ਹੈ ਕਿ ਉਹ ਸ ਬਾਦਲ ਜੀ ਚੰਗੀ ਸਿਹਤ ਨਾਲ ਲੰਬੀ ਉਮਰ ਜਿਊਣ।

ਟਵੀਟ ਦੀ ਜਾਣਕਾਰੀ ਦਿੰਦਿਆ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਭੈਣ ਕੁਮਾਰੀ ਮਾਇਆਵਤੀ ਜੀ ਲਗਾਤਾਰ ਉੱਤਰ ਪ੍ਰਦੇਸ਼ ਸੂਬੇ ਦੀਆ ਚੋਣਾਂ ਵਿੱਚ ਬਹੁਤ ਵਿਅਸਤ ਹਨ, ਅਜਿਹੀ ਸਥਿਤੀ ਵਿਚ ਵੀ ਭੈਣ ਕੁਮਾਰੀ ਮਾਇਆਵਤੀ ਜੀ ਵਲੋਂ ਸ ਬਾਦਲ ਜੀ ਜਨਮ ਦਿਨ ਮੌਕੇ  ਸ਼ੁੱਭ ਕਾਮਨਾਵਾਂ ਦਾ ਸੁਨੇਹਾ ਆਉਣਾ ਬਸਪਾ ਸ਼ਿਰੋਮਣੀ ਅਕਾਲੀ ਦਲ ਗਠਜੋੜ ਦੀ ਮਜ਼ਬੂਤੀ ਤੇ ਲੰਬੀ ਉਮਰ ਦਾ ਸੁਨੇਹਾ ਵੀ ਹੈ। ਬਸਪਾ ਪੰਜਾਬ ਵਲੋਂ ਸ ਪਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਨ ਮੌਕੇ ਸਮੂਹ ਬਾਦਲ ਪਰਿਵਾਰ ਤੇ ਸ਼ਿਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਤੇ ਵਰਕਰ ਸਾਹਿਬਾਨ ਨੂੰ ਵੀ ਵਧਾਈ ਦਿੱਤੀ ਜਾਂਦੀ ਹੈ।

Leave a Reply

Your email address will not be published. Required fields are marked *