ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੈਕਟਰ 79 ਦੀਆਂ ਗਲੀਆਂ ਵਿੱਚ ਕਈ ਦਿਨ ਤਕ ਖੜ੍ਹਾ ਰਹਿੰਦਾ ਹੈ ਪਾਣੀ

एस.ए.एस नगर

ਰਾਵੀ ਨਿਊਜ ਐਸ.ਏ.ਐਸ.ਨਗਰ

ਗੁਰਵਿੰਦਰ ਸਿੰਘ ਮੋਹਾਲੀ

ਐਸ ਏ ਐਸ ਨਗਰ ਨੂੰ ਭਾਵੇਂ ਪੰਜਾਬ ਹੀ ਨਹੀਂ ਬਲਕਿ ਵਿਸ਼ਵ ਦੇ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਪਰੰਤੂ ਇਸ ਸ਼ਹਿਰ ਦਾ ਇੱਕ ਸੈਕਟਰ ਅਜਿਹਾ ਵੀ ਹੈ ਜਿੱਥੇ ਲੋਕਾਂ ਨੂੰ ਪਲਾਟ ਅਲਾਟ ਕੀਤੇ ਜਾਣ ਤੋਂ ਬਾਅਦ ਕੋਠੀਆਂ ਤਾਂ ਬਣ ਗਈਆਂ ਹਨ ਪਰੰਤੂ ਉਸ ਖੇਤਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਬਰਸਾਤ ਪੈਣ ਤੋਂ ਬਾਅਦ ਗਲੀਆਂ ਅਤੇ ਪਾਰਕਾਂ ਵਿੱਚ ਕਈ ਦਿਨ ਤਕ ਪਾਣੀ ਖੜ੍ਹਾ ਰਹਿੰਦਾ ਹੈ।

ਸਥਾਨਕ ਵਸਨੀਕਾਂ ਰੇਨੂੰ ਵਰਮਾ, ਰਾਜਿੰਦਰ ਸਿੰਘ ,ਜਰਨੈਲ ਸਿੰਘ ਧੰਮੀ, ਸ਼ਿਵਾਨੀ ਵਰਮਾ, ਹਰਵਿੰਦਰ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ, ਜੋਗਿੰਦਰ ਸਿੰਘ, ਵੀਰੇਂਦਰ ਗੁਪਤਾ, ਸੁਰਿੰਦਰ ਸਿੰਘ, ਜੇ ਐਸ ਸੰਧੂ, ਰਾਜੇਸ਼ ਕੁਮਾਰ, ਗੁਰਮੀਤ, ਸੁਖਦੇਵ ਸਿੰਘ, ਕਰਮਜੀਤ ਕੌਰ ਨੇ ਦੱਸਿਆ ਕਿ ਸੈਕਟਰ 79 ਵਿਖੇ 8-10 ਮਰਲਾ ਮਕਾਨਾਂ (1922 ਤੋਂ 1910, 1994 ਤੋਂ 1977, 2065 ਤੋਂ 2053) ਦੇ ਖੇਤਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਹੈ। ਉਹਨਾਂ ਦੱਸਿਆ ਕਿ ਥੋੜ੍ਹੀ ਜਿਹੀ ਬਰਸਾਤ ਹੋਣ ਤੇ ਸੜਕਾਂ ਨਹਿਰਾਂ ਦਾ ਰੂਪ ਧਾਰ ਲੈਂਦੀਆਂ ਹਨ ਅਤੇ ਫਿਰ ਕਈ ਦਿਨ ਤਕ ਗਲੀਆਂ ਵਿੱਚ ਗਿੱਟੇ ਗਿੱਟੇ ਪਾਣੀ ਖੜ੍ਹਾ ਰਹਿੰਦਾ ਹੈ। ਇਸ ਸੰਬੰਧੀ ਸਥਾਨਕ ਵਸਨੀਕਾਂ ਵਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਮੇਅਰ ਨੂੰ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਇਸ ਖੇਤਰ ਦੀਆਂ ਸਮੱਸਿਆਵਾ ਨੂੰ ਹਲ ਕੀਤਾ ਜਾਵੇ। ਵਸਨੀਕਾਂ ਨੇ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ 1994 ਤੋਂ 1977 ਵੱਲ ਹੈ ਪ੍ਰੰਤੂ ਸਟਾਰਮ ਮੇਨ ਹੋਲਾਂ ਵਿੱਚ ਗਾਦ ਭਰੀ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਅਅਤੇ ਪਾਣੀ ਸੜਕਾਂ ਤੇ ਹੀ ਖੜ੍ਹਾ ਰਹਿੰਦਾ ਹੈ। ਵਸਨੀਕਾਂ ਨੇ ਕਿਹਾ ਕਿ ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਾਰ ਵਾਰ ਸ਼ਿਕਾਇਤਾਂ ਦਿੱਤੇ ਜਾਣ ਦੇ ਬਾਵਜੂਦ ਇਸ ਖੇਤਰ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਵਸਨੀਕਾਂ ਨੇ ਦੱਸਿਆ ਕਿ ਇਸ ਖੇਤਰ ਵਿਚ ਰੋਡ ਗਲੀਆਂ, ਕਰਵ ਚੈਨਲ ਅਤੇ ਪੇਵਰ ਬਲਾਕਸ ਨਾਲ ਸੰਬੰਧਿਤ ਕੰਮ ਹੋਣ ਵਾਲੇ ਹਨ। ਸੜਕਾਂ ਦਾ ਵੀ ਬੁਰਾ ਹਾਲ ਹੈ ਅਤੇ ਥਾਂ ਥਾਂ ਤੋਂ ਟੁੱਟਣ ਕਾਰਨ ਵੱਡੇ ਵੱਡੇ ਖੱਡੇ ਪਏ ਹੋਏ ਹਨ ਜਿਨ੍ਹਾਂ ਵਿੱਚ ਬਰਸਾਤ ਤੋਂ ਬਾਅਦ ਦੱਸ ਪੰਦਰਾਂ ਦਿਨ ਤਕ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਸੰਬੰਧੀ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਵਸਨੀਕਾਂ ਦੀ ਸਮੱਸਿਆ ਹਲ ਹੋਵੇ।

Leave a Reply

Your email address will not be published. Required fields are marked *