ਪੰਜਾਬੀ ਭਾਸ਼ਾ ਉਤਸਵ ਨੂੰ ਸਮਰਪਿਤ ਅੰਤਰ- ਸਦਨ ਮੁਕਾਬਲੇ ਕਰਵਾਏ ਗਏ 

क्राइम

ਰਾਵੀ ਨਿਊਜ ਅੰਮਿ੍ਤਸਰ/ਗੁਰਦਾਸਪੁਰ

ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਅਤੇ ਬਿਆਸ ਸਦਨ ਵੱਲੋਂ ਸਾਂਝੇ ਤੌਰ ‘ਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਭਾਸ਼ਾ ਉਤਸਵ ਮਨਾਇਆ ਗਿਆ, ਜਿਸ ਵਿੱਚ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਤੇ  ਮੁਕਾਬਲਿਆਂ  ਦੁਆਰਾ ਵਿਦਿਆਰਥੀਆਂ ਵਿਚ ਮਾਂ-ਬੋਲੀ ਪੰਜਾਬੀ ਪ੍ਰਤੀ ਪਿਆਰ ਤੇ ਜਾਗਰੂਕਤਾ ਦੀ ਭਾਵਨਾ ਪੈਦਾ ਕੀਤੀ ਗਈ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਅੰਤਰ- ਜਮਾਤ ਗਤੀਵਿਧੀਆਂ ਵਿੱਚ  ਪੰਜਾਬੀ ਸੁਲੇਖ, ਸ਼ਬਦਾਂ ਦੀ ਖੇਡ, ਸੁੱਚੇ ਮੋਤੀ, ਮੈਂ ਇੱਕ ਨਾਇਕ ਤੇ ਪੰਜਾਬੀ ਬੁਝਾਰਤਾਂ ਦੁਆਰਾ ਵਿਦਿਆਰਥੀਆਂ ਅੰਦਰ ਛੁਪੀ ਕਲਾ ਦਾ ਮੁਲਾਂਕਣ ਕੀਤਾ ਗਿਆ।  ਜਮਾਤ ਛੇਵੀਂ ਤੋਂ ਬਾਰ੍ਹਵੀਂ ਤੱਕ ਅੰਤਰ- ਸਦਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਪੰਜਾਬੀ  ਕਵਿਤਾ ਵਾਚਣ, ਵਾਦ -ਵਿਵਾਦ ਅਤੇ ਲੋਕ-ਨਾਚ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। 

ਪੰਜਾਬੀ ਕਵਿਤਾ ਵਾਚਣ ਮੁਕਾਬਲੇ ਵਿੱਚ ਨਿਮਰਤ ਸੰਧੂ, ਜਿਹਲਮ  ਸਦਨ ਨੇ ਪਹਿਲਾ, ਚਾਹਤ ਕੌਰ ਜਿਹਲਮ ਸਦਨ ਨੇ ਦੂਜਾ ਅਤੇ ਤੇਗ ਅਸੀਸ ਸਿੰਘ ਜਿਹਲਮ ਸਦਨ ਨੇ ਤੀਜਾ ਸਥਾਨ ਹਾਸਲ ਕੀਤਾ। ਵਾਦ- ਵਿਵਾਦ ਮੁਕਾਬਲੇ ਵਿੱਚ ਸਹਿਰਾਜਪ੍ਰੀਤ ਕੌਰ ਸਤਲੁਜ ਸਦਨ ਨੇ ਪਹਿਲਾ, ਹਰਸਿਮਰਤ ਕੌਰ ਬਿਆਸ ਸਦਨ ਨੇ ਦੂਜਾ ਅਤੇ ਭਵਨੂਰ ਸਿੰਘ ਜਿਹਲਮ ਸਦਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੋਕ- ਨਾਚ ਮੁਕਾਬਲਿਆਂ ਵਿੱਚ ਪਲਕਪ੍ਰੀਤ ਕੌਰ ਬਿਆਸ ਸਦਨ ਨੇ ਪਹਿਲਾ ਸੁਖਮਨਪ੍ਰੀਤ ਕੌਰ ਬਿਆਸ ਸਦਨ ਨੇ ਦੂਜਾ ਅਤੇ ਮੁਸਕਾਨ ਕੌਰ ਰਾਵੀ ਸਦਨ ਨੇ ਤੀਜਾ ਸਥਾਨ ਹਾਸਲ ਕੀਤਾ।

 ਇਸ ਮੌਕੇ ‘ਤੇ ਮੁੱਖ ਮਹਿਮਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਅੰਮ੍ਰਿਤਸਰ ਡਾ. ਪਰਮਜੀਤ ਸਿੰਘ ਕਲਸੀ ਨੇ ਸਕੂਲ ਅਤੇ ਪੰਜਾਬੀ ਵਿਭਾਗ ਦੇ ਪੰਜਾਬੀ ਮਾਂ ਬੋਲੀ ਪ੍ਰਤੀ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ । ਉਹਨਾਂ ਨੇ  ਵੱਖ -ਵੱਖ ਖੇਤਰਾਂ ਵਿੱਚ ਨਾਮਣਾ ਖੱਟ ਰਹੇ ਵਿਦਿਆਰਥੀਆਂ  ਗੁਰਮਿਹਰ ਗਰੇਵਾਲ ,ਅਕਾਂਕਸ਼ਾ ਸਨੇਹਲ, ਦਿਵਜੋਤ ਕੌਰ ਅਤੇ ਸੁਰਖ਼ਾਬ ਸਿੰਘ ਓਠੀ ਨੂੰ ਵੀ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਸੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ । ਨਿਰਣਾਇਕ ਮੰਡਲ ਵਿੱਚ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਮੈਡਮ ਜਸਬੀਰ ਕੌਰ ਜੱਸ  ਅਤੇ ਮੈਡਮ ਰੰਜੂ ਸ਼ਰਮਾ ਨੇ ਵਿਦਿਆਰਥੀਆਂ ਅੰਦਰ ਛੁਪੀ ਕਲਾ ਦੀ ਸਰਾਹਨਾ ਕੀਤੀ। ਪ੍ਰਿੰਸੀਪਲ ਸ੍ਰੀ ਕਮਲ ਚੰਦ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ  ਤੇ ਪੰਜਾਬੀ ਵਿਭਾਗ ਦੇ ਮੁਖੀ ਸਤਿੰਦਰ ਸਿੰਘ ਓਠੀ ਨੇ ਸਭ ਦਾ ਧੰਨਵਾਦ ਕੀਤਾ। ਅੰਤਰ -ਸਦਨ ਮੁਕਾਬਲਿਆਂ ਦਾ ਆਯੋਜਨ ਬਿਆਸ ਸਦਨ ਦੁਆਰਾ ਕੀਤਾ ਗਿਆ। ਇਸ ਮੌਕੇ ‘ਤੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ।

Share and Enjoy !

Shares

Leave a Reply

Your email address will not be published.