ਪੰਜਾਬ ਪੁਲਿਸ ਦੀ ਭਰਤੀ ਤੋਂ ਇਲਾਵਾ ਫੌਜ ਤੇ ਹਰ ਕਿਸਮ ਦੀ ਭਰਤੀ ਲਈ ਪੁਲਿਸ ਲਾਇਨ, ਗੁਰਦਾਸਪੁਰ ਵਿਖੇ ਫਿਜ਼ੀਕਲ ਟਰੇਨਿੰਗ, ਮੁਫਤ ਮੁਹੱਈਆ ਕਰਵਾਈ ਜਾਵੇਗੀ-ਐਸ.ਐਸ.ਪੀ ਡਾ. ਨਾਨਕ ਸਿੰਘ

गुरदासपुर

ਰਾਵੀ ਨਿਊਜ ਗੁਰਦਾਸਪੁਰ

ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ ਨੇ ਕੱਲ੍ਹ 25 ਸਤੰਬਰ ਨੂੰ ਪੰਜਾਬ ਪੁਲਿਸ ਦੀ ਹੋ ਰਹੀ ਭਰਤੀ ਵਿਚ ਹਿੱਸਾ ਲੈ ਰਹੇ ਜ਼ਿਲੇ ਦੇ ਨੋਜਵਾਨ ਲੜਕੇ-ਲੜਕੀਆਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਦਿਆ ਕਿਹਾ ਕਿ ਪੁਲਿਸ ਵਿਭਾਗ ਵਿਚ ਗੁਰਦਾਸਪੁਰ ਦੇ ਨੋਜਵਾਨ ਵੱਧ ਤੋ ਵੱਧ ਭਰਤੀ ਹੋਣ ਅਤੇ ਜ਼ਿਲੇ ਦਾ ਨਾਂਅ ਰੋਸ਼ਨ ਕਰਨ। ਇਸ ਮੌਕੇ ਨਵਜੋਤ ਸਿੰਘ ਐਸ.ਪੀ (ਹੈੱੱਡ ਕੁਆਟਰ), ਚੇਅਰਮੈਨ ਸਵਿੰਦਰ ਸਿੰਘ ਗਿੱਲ ਅਤੇ ਪਰਮਿੰਦਰ ਸਿੰਘ ਸੈਣੀ ਜ਼ਿਲਾ ਗਾਈਡੈਂਸ ਕਾਊਸਲਰ ਗੁਰਦਾਸਪੁਰ ਵੀ ਮੋਜੂਦ ਸਨ।

ਇਸ ਮੌਕੇ ਗੱਲ ਕਰਦਿਆਂ ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪਾਹੜਾ ਟਰੱਸਟ, ਸਮਰਪਣ ਸੁਸਾਇਟੀ ਅਤੇ ਪੁਲਿਸ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਪੁਲਿਸ ਵਿਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਸੁਖਜਿੰਦਰਾ ਕਾਲਜ ਗੁਰਦਾਸਪੁਰ ਵਿਖੇ ਲਿਖਤੀ ਟੈਸਟ ਅਤੇ ਪੁਲਿਸ ਲਾਈਨ ਵਿਖੇ ਫਿਜ਼ੀਕਲ ਟਰੇਨਿੰਗ ਦੀ ਮੁਫ਼ਤ ਸਿਖਲਾਈ ਪ੍ਰਦਾਨ ਕੀਤੀ ਗਈ। ਉਨਾਂ ਦੱਸਿਆ ਕਿ ਪੰਜਾਬ ਪੁਲਿਸ ਵਿਚ ਵੱਖ-ਵੱਖ ਭਰਤੀਆਂ ਜਿਵੇਂ ਐਸ.ਆਈ, ਜੇਲ੍ਹ ਵਾਡਰਨ, ਹੈੱਡ ਕਾਂਸਟੇਬਲ ਅਤੇ ਸਿਪਾਹੀ ਦੀ ਭਰਤੀ ਲਈ ਮੁਫ਼ਤ ਫਿਜੀਕਲ ਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਗਈ, ਜਿਸ ਵਿਚ ਕਰੀਬ 1500 ਪ੍ਰਾਰਥੀਆਂ ਵਲੋਂ ਫਿਜ਼ੀਕਲ ਅਤੇ 1130 ਉਮੀਦਵਾਰਾਂ ਨੇ ਲਿਖਤੀ ਟੈਸਟ ਲਈ ਮੁਫ਼ਤ ਕੋਚਿੰਗ ਪ੍ਰਾਪਤ ਕੀਤੀ। ਉਨਾਂ ਦੱਸਿਆ ਕਿ ਪੰਜਾਬ ਪੁਲਿਸ ਦੀ ਇਸ ਭਰਤੀ ਤੋਂ ਬਾਅਦ ਵੀ ਜੇਕਰ ਪੁਲਿਸ ਵਿਭਾਗ ਜਾਂ ਆਰਮੀ ਆਦਿ ਵਿਚ ਦੁਬਾਰਾ ਭਰਤੀ ਹੁੰਦੀ ਹੈ , ਤਾਂ ਪੁਲਿਸ ਲਾਈਨ ਵਿਖੇ ਲਗਾਤਾਰ ਫਿਜ਼ੀਕਲ ਦੀ ਮੁਫਤ ਟਰੇਨਿੰਗ ਪ੍ਰਦਾਨ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ 9 ਜੁਲਾਈ 2020 ਨੂੰ ਸੁਖਜਿੰਦਰ ਕਾਲਜ ਗੁਰਦਾਸਪੁਰ ਵਿਖੇ ਲਿਖਤੀ ਟੈਸਟ ਲਈ ਮੁਫਤ ਕੋਚਿੰਗ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਪਾਹੜਾ ਟਰੱਸਟ ਅਤੇ ਸਮਰਪਣ ਸੁਸਾਇਟੀ ਵਲੋਂ ਕਰੀਬ 237 ਕਿਤਾਬਾਂ, ਪ੍ਰਾਰਥੀਆਂ ਨੂੰ ਉਤਸ਼ਾਹਤ ਕਰਨ ਲਈ 413 ਗੋਲਡ ਮੈਡਲ, 40 ਟੀ-ਸ਼ਰਟ ਅਤੇ 15 ਕਿਲੋ ਦੇਸੀ ਘਿਓ ਵੀ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ 15 ਲੋੜਵੰਦ ਬੱਚਿਆਂ ਦੀ ਲਿਖਤੀ ਫੀਸ ਵੀ ਜਮ੍ਹਾ ਕਰਵਾਈ ਗਈ। ਇਸ ਮੁਫ਼ਤ ਕੋਚਿੰਗ ਵਿਚ ਨਾ ਕੇਵਲ ਗੁਰਦਾਸਪੁਰ ਜ਼ਿਲੇ ਦੇ ਪ੍ਰਾਰਥੀ ਬਲਕਿ ਬਿਆਸ, ਮੁਕੇਰੀਆਂ, ਪਠਾਨਕੋਟ ਤੇ ਹੁਸ਼ਿਆਰਪੁਰ ਦੇ ਪ੍ਰਾਰਥੀਆਂ ਨੇ ਹਿੱਸਾ ਲਿਆ।

ਵੀਡੀਓ ਵੀ ਦੇਖੋ

Leave a Reply

Your email address will not be published. Required fields are marked *