ਪੰਜਾਬੀ ਸਾਹਿਤ ਸਭਾ ਵੱਲੋਂ ਪੁਸਤਕ ਰਿਲੀਜ ਸਮਾਗਮ, ਸੁਭਾਸ ਦੀਵਾਨਾ ਅਤੇ ਤਰਸੇਮ ਸਿੰਘ ਭੰਗੂ ਦੀਆਂ ਪੁਸਤਕਾਂ ਕੀਤੀਆਂ ਗਈਆਂ ਲੋਕ ਅਰਪਣ

Breaking News गुरदासपुर ताज़ा पंजाब मनोरंजन

ਗੁਰਦਾਸਪੁਰ

 ਇੱਥੋਂ ਦੇ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਪੁਸਤਕ ਰਿਲੀਜ ਸਮਾਗਮ ਕਰਵਾਇਆ ਗਿਆ  |  ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸੁਭਾਸ ਦੀਵਾਨਾ ਦੀ ਕਾਵਿ ਪੁਸਤਕ ਮੌਸਮ ਬਦਲ ਗਿਆ ਅਤੇ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ ਭੰਗੂ ਦੇ ਨਾਵਲ ਫਰਸ਼ ਤੋਂ ਅਰਸ਼ ਤੱਕ ਨੂੰ  ਲੋਕ ਅਰਪਣ ਕੀਤਾ ਗਿਆ  । ਪ੍ਰਧਾਨਗੀ ਮੰਡਲ ਵਿਚ ਨੂਰ ਸੰਤੋਖ ਪੁਰੀ ਸੁਲੱਖਣ ਸਰਹੱਦੀ ਅਤੇ ਪ੍ਰੋ ਕਿਰਪਾਲ ਸਿੰਘ ਯੋਗੀ ਸੰਤੋਖਪੁਰਾ ਸਨ  ਕਾਵਿ ਪੁਸਤਕ ਮੌਸਮ ਬਦਲ ਗਿਆ ਉੱਤੇ ਸੀਤਲ ਸਿੰਘ ਗੁੰਨੋਪੁਰੀ ਅਤੇ ਨਾਵਲ ਫਰਸ਼ ਤੋਂ ਅਰਸ਼ ਤੱਕ   ਉੱਪਰ ਨੂਰ ਸੰਤੋਖ ਪੁਰੀ ਨੇ ਪਰਚਾ ਪੜ੍ਹਿਆ  ਪੁਸਤਕ ਰਿਲੀਜ ਸਮਾਗਮ ਉਪਰੰਤ ਹਾਜਰ ਵਿਦਵਾਨਾਂ ਦੇ ਪਰਚਿਆਂ ਤੇ ਭਾਵਪੂਰਨ ਚਰਚਾ ਕੀਤੀ  ।ਇਨ੍ਹਾਂ ਵਿੱਚ ਮੱਖਣ ਕੁਹਾੜ, ਹਰਭਜਨ ਸਿੰਘ ਬਟਾਲਾ, ਡਾ ਲੇਖ ਰਾਜ, ਹਰਪਾਲ ਬੈਂਸ, ਮੰਗਤ ਚੰਚਲ, ਰਾਜਨ  ਤ੍ਰੇੜੀਆ, ਸਨੇਹ ਇੰਦਰ ਸਿੰਘ ਮੀਲੂ, ਦਵਿੰਦਰ ਦੀਦਾਰ, ਜਸਵੰਤ ਹਾਂਸ, ਵਿਜੇ ਅਗਨੀਹੋਤਰੀ, ਰਮੇਸ ਕੁਮਾਰ, ਪ੍ਰਮੁੱਖ ਸਨ  । ਪੁਸਤਕ ਰਿਲੀਜ ਤੋਂ ਪਹਿਲਾਂ ਪ੍ਰੀਤ ਰਾਣਾ, ਬਲਦੇਵ ਸਿੱਧੂ, ਹਰਪ੍ਰੀਤ ਸਿੰਮੀ, ਪ੍ਰਤਾਪ ਪਾਰਸ, ਕਾਮਰੇਡ ਮੁਲਖ ਰਾਜ, ਗੁਰਦੇਵ ਸਿੰਘ ਭੁੱਲਰ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ  । ਸੁਭਾਸ ਦੀਵਾਨਾ ਨੇ ਸਾਹਿਤ ਦੇ ਸਨਮੁੱਖ ਚੁਨੌਤੀਆਂ ਤੇ ਰੌਸਨੀ ਪਾਈ  । ਪ੍ਰਧਾਨਗੀ ਮੰਡਲ ਵੱਲੋਂ ਸੁਲੱਖਣ ਸਰਹੱਦੀ  ਨੇ ਸਮੁੱਚੀ ਕਾਰਵਾਈ ਅਤੇ ਕਿਤਾਬਾਂ ਦਾ ਮੁਲਾਂਕਣ ਕੀਤਾ  । ਸੁਭਾਸ ਦੀਵਾਨਾ ਅਤੇ ਤਰਸੇਮ ਭੰਗੂ ਨੇ ਚਰਚਾ ਦਾ ਸੰਖੇਪ ਉੱਤਰ ਦਿੱਤਾ  । ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਨੇ ਸਭਾ ਦੀ ਕਾਰਜ ਸੈਲੀ, ਇਤਿਹਾਸ ਅਤੇ ਪ੍ਰਾਪਤੀਆਂ ਤੇ ਰੌਸਨੀ ਪਾਉਂਦਿਆਂ ਆਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ  । ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਨਾਵਲਕਾਰ ਨਿਰਮਲ ਨਿੰਮਾਂ, ਸੋਹਣ ਸਿੰਘ, ਦੌਲਤ ਸਿੰਘ, ਕੇ ਪੀ ਸਿੰਘ, ਸੁਨੀਲ ਕੁਮਾਰ, ਅਸਵਨੀ ਕੁਮਾਰ, ਰਜਨੀਸ ਵਸਸਿਟ, ਸੁਰਿੰਦਰ ਮੋਹਨ ਸਰਮਾ , ਹਰਭਜਨ ਮਾਂਗਟ, ਗੁਰਦਿਆਲ ਸਿੰਘ, ਰਾਜਿੰਦਰ ਤੱਗੜ, ਰਜਨੀਸ ਵਸਸਿਟ,  ਅਵਤਾਰ ਸਿੰਘ, ਡਾ ਚਿਰੰਜੀਵ ਸਿੰਘ, ਪ੍ਰੋਫੈਸਰ ਚੇਤਨਾ ਬਜਾਜ, ਤੇਜਿੰਦਰ ਕੌਰ, ਜਗਦੀਸ ਕਲਾਨੌਰ, ਰਵੀ ਕੁਮਾਰ, ਨਿਖਿਲ ਕੁਮਾਰ, ਦੀਕਸ਼ਾਂਤ, ਰੋਹਿਤ ਗੁਪਤਾ, ਗੁਰਮੀਤ ਬਾਜਵਾ,  ਪ੍ਰੋਫੈਸਰ ਜੇ ਐੱਸ ਗਰੋਵਰ ਵੀ ਮੌਜੂਦ ਸਨ ।

Leave a Reply

Your email address will not be published. Required fields are marked *