ਪ੍ਰੋ: ਆਈ ਸੀ ਨੰਦਾ ਨੂੰ ਐਸ ਡੀ ਕਾਲਜ ਵਿੱਚ ਨਾਟਕਾਂ ਰਾਹੀਂ ਕੀਤਾ ਯਾਦ

गुरदासपुर

ਰਾਵੀ ਨਿਊਜ ਗੁਰਦਾਪੁਰ

ਨਟਾਲੀ ਰੰਗ ਮੰਚ ਰਜਿ: ਗੁਰਦਾਸਪੁਰ ਅਤੇ ਇਪਟਾ (ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ) ਗੁਰਦਾਸਪੁਰ  ਵਲੋਂ ਪੰਜਾਬੀ ਹਿੰਦੀ ਵਿਭਾਗ ਐਸ ਡੀ ਕਾਲਜ ਫਾਰ ਵੋਮੈਨ ਦੇ ਸਹਿਯੋਗ ਨਾਲ ਪੰਜਾਬੀ ਨਾਟਕ ਦੇ ਮੋਢੀ, ਨਾਟਕਾਂ ਦੇ ਪਿਤਾਮਾ ਨਾਟਕਕਾਰ ਪ੍ਰੋਫੈਸਰ  ਈਸ਼ਵਰ ਚੰਦਰ ਸ਼ੇਖਰ ਨੰਦਾ ਜੀ ਨੂੰ ਉਨ੍ਹਾਂ ਦੇ 129 ਵੇਂ ਜਨਮ  ਦਿਹਾੜੇ ਤੇ ਉਨ੍ਹਾਂ ਦੀ ਯਾਦ ਵਿੱਚ ਸਭਿਆਚਾਰਕ ਪ੍ਰੋਗਰਾਮ ਸਥਾਨਿਕ ਪੰਡਤ ਮੋਹਨ ਲਾਲ ਐਸ ਡੀ ਕਾਲਜ ਫਾਰ ਵੋਮੈਨ ਗੁਰਦਾਸਪੁਰ ਵਿੱਚ ਕੀਤਾ ਗਿਆ। ਜਿਸ ਵਿੱਚ ਲੋਕ ਕਲਾ ਮੰਚ ਕਪੂਰਥਲਾ ਵਲੋਂ ਸ. ਇੰਦਰਜੀਤ ਸਿੰਘ ਰੂਪੋਵਾਲੀ ਜਰਨਲ ਸਕੱਤਰ ਇਪਟਾ ਪੰਜਾਬ  ਦੀ ਨਿਰਦੇਸ਼ਨਾ ਹੇਠ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦਾ ਲਿਖਿਆ ਚਰਚਿਤ ਕਾਮੇਡੀ ਨਾਟਕ “ਪਲਾਨਿੰਗ” ਜਿਸ ਵਿੱਚ ਵੱਖ-ਵੱਖ ਸਰਕਾਰੀ ਤੇ ਗੈਰਸਰਕਾਰੀ ਕੰਪਨੀਆਂ ਦੇ ਏਜੰਟ ਆਪਣੇ ਮੁਫ਼ਾਦਾਂ ਲਈ ਕਿਵੇਂ ਪ੍ਰੇਸ਼ਾਨ ਕਰਦੇ ਹਨ ਅਤੇ   ਪੰਜਾਬੀ ਦੇ ਨਾਮਵਰ ਲੇਖਕ ਬਲਦੇਵ ਸਿੰਘ ਸੜਕਨਾਮਾ ਦਾ ਲਿਖਿਆ ਝੂਠੇ ਕਰਮ ਕਾਂਡਾਂ ਦਾ ਖੰਡਣ ਕਰਦਾ ਤਰਕਪੂਰਨ ਨਾਟਕ “ਪੰਡਤ ਬਲਾਕੀ ਰਾਮ” ਬੜੀ ਸਫ਼ਲਤਾ ਪੂਰਵਕ ਖੇਡਿਆ ਗਿਆ। ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਤੇ ਆਧਾਰਿਤ ਕੋਰੀਓਗਰਾਫੀ “ਭਗਤ ਸਿੰਹਾਂ ਤੇਰਾ ਅਜੇ ਵੀ ਦੇਸ਼ ਆਜ਼ਾਦ ਨਹੀਂ ਹੋਇਆ” ਪੇਸ਼ ਕੀਤੀ ਗਈ ਮੰਗਲਦੀਪ ਸਟੇਟ ਐਵਾਰਡੀ ਤੇ ਪ੍ਰਿੰਸੀਪਲ ਸੁਖਬੀਰ ਸਿੰਘ ਨੇ ਗੀਤ, ਰਜਿੰਦਰ ਰਾਜ ਕਲਾਨੌਰ, ਡਾਕਟਰ ਗੁਰਚਰਨ ਗਾਂਧੀ,ਜੋਧ ਸਿੰਘ ਲੈਕਚਰਾਰ ਸਟੇਟ ਐਵਾਰਡੀ ਰਛਪਾਲ ਸਿੰਘ ਘੁੰਮਣ, ਮਾਸਟਰ ਸੰਤੋਖ ਸਿੰਘ, ਸਿਮਰਦੀਪ ਕੌਰ, ਚਰਨਪ੍ਰੀਤ ਕੌਰ, ਪ੍ਰੀਤੀ ਕੌਰ, ਸੁਰਖ਼ਾਬ ਸ਼ੈਲੀ ਅਸਿਸਟੈਂਟ ਪ੍ਰੋਫੈਸਰ ਤੇ ਗੁਰਮੀਤ ਸਿੰਘ ਬਾਜਵਾ ਨੇ “ਲਾਲ ਖੂਨ ਅੱਜ ਚਿੱਟਾ ਹੋ ਰਿਹਾ ਏ, ਚਿੱਟੇ ਵਾਲ ਹੋਏ ਨੇ ਲਾਲ ਇਥੇ” ਕਵਿਤਾਵਾਂ ਪੇਸ਼ ਕੀਤੀਆਂ ਗਈਆਂ।

ਇਸ ਸਭਿਆਚਾਰਕ ਦੀ ਪ੍ਰੋਗਰਾਮ ਦੀ ਪ੍ਰਧਾਨਗੀ ਵਿਸ਼ੇਸ਼ ਮਹਿਮਾਨ ਉਘੇ ਸੁਤੰਤਰਤਾ ਸੈਨਾਨੀ ਮਹਾਸ਼ਾ ਪੂਰਨ ਚੰਦ ਦੇ ਸਪੁੱਤਰ ਸ੍ਰੀ ਯੁਧਵੀਰ ਸਿੰਘ ਸੌਰੀਆ ਚੱਕਰ ਪੱਤਰ  ਪ੍ਰਾਪਤ (ਬਹਾਦਰੀ ਪੁਰਸਕਾਰ) ਨੇ ਕੀਤੀ। ਪ੍ਰਿੰਸੀਪਲ ਸ੍ਰੀਮਤੀ ਨੀਰੂ ਸ਼ਰਮਾ ਨੇ ਸਮੁੱਚੇ ਸਟਾਫ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਨਟਾਲੀ ਰੰਗ ਮੰਚ ਤੇ ਇਪਟਾ ਗੁਰਦਾਸਪੁਰ ਦੇ ਪ੍ਰਧਾਨ ਜੀ ਐਸ ਪਾਹੜਾ ਨੇ ਬੱਚਿਆਂ ਨੂੰ ਆਪਣੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਹੱਕਾਂ ਲਈ ਡੱਟ ਕੇ ਪਹਿਰਾ ਦੇਣ ਲਈ ਸੁਚੇਤ ਕੀਤਾ।

ਇਪਟਾ ਗੁਰਦਾਸਪੁਰ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਾਜਵਾ ਸਟੇਟ ਆਵਰਡੀ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ ਤੇ ਭਗਤ ਸਿੰਘ ਦੇ ਸੁਪਨਿਆਂ ਦਾ ਸੰਸਾਰ ਸਿਰਜਣ ਲਈ ਹਾਜ਼ਰੀਨ ਨੂੰ ਭਗਤ ਸਿੰਘ ਦੇ ਫਲਸਫੇ ਨੂੰ ਪੜ੍ਹਨ ਸਮਝਨ ਅਤੇ ਉਸ ਤੇ ਚਲਣ ਲਈ ਲਾਮਬੰਦ ਹੋਣ ਦਾ ਸੰਦੇਸ਼ ਦਿੱਤਾ।

ਪ੍ਰਿੰਸੀਪਲ ਕੁਲਵੰਤ ਸਿੰਘ, ਡਾਕਟਰ ਅਵਤਾਰ ਸਿੰਘ ਰੰਧਾਵਾ,ਅਮਰੀਕ ਸਿੰਘ ਮਾਨ, ਸਰਵਨ ਸਿੰਘ ਮਾਨ, ਮਨਪ੍ਰੀਤ ਸਿੰਘ ਵਰਸੋਲਾ, ਬਲਜਿੰਦਰ ਸਿੰਘ, ਕਸ਼ਮੀਰ ਸਿੰਘ ਮਾੜੀ, ਚਰਨਜੀਤ ਸਿੰਘ ਜੇ ਈ, ਮਾਸਟਰ ਸੁਭਾਸ਼, ਨਵਰਾਜ ਸਿੰਘ ਸੰਧੂ, ਡਾਕਟਰ ਸੁਖਵਿੰਦਰ ਕੌਰ ਤੇ ਪੁਨੀਤ ਸਹਿਗਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *