ਪਿੰਡ ਭੁਪਨਗਰ ਵਿੱਚ ਲਗਾਇਆ ਗਿਆ ਦੁੱਧ ਉਤਪਾਦਕ ਜਾਗਰੂਕਤਾ ਕੈਪ

एस.ए.एस नगर

ਰਾਵੀ ਨਿਊਜ ਮੋਹਾਲੀ

ਗੁਰਵਿੰਦਰ ਸਿੰਘ ਮੋਹਾਲੀ

ਦਫਤਰ ਡਿਪਟੀ ਡਾਇਰੈਕਟਰ ਡੇਅਰੀ ਐਸ.ਏ.ਐਸ ਨਗਰ ਵੱਲੋ ਪਿੰਡ ਭੂਪਨਗਰ ਬਲਾਕ ਮਾਜਰੀ ਜਿਲਾ ਐਸ.ਏ.ਐਸ ਨਗਰ ਵਿਖੇ ਇੱਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਸ: ਗੁਰਿੰਦਰਪਾਲ ਸਿੰਘ ਕਾਹਲੋ, ਡਿਪਟੀ ਡਾਇਰੈਕਟਰ ਡੇਅਰੀ ਦੀ ਯੋੋਗ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਦੁੱਧ ਉਤਪਾਦਕਾਂ ਵੱਲੋ ਭਾਗ ਲਿਆ ਗਿਆ। ਇਸ ਕੈੱਪ ਦਾ ਉਦੇਸ਼ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਵਿਭਾਗ ਦੀਆ ਸਕੀਮਾ ਪ੍ਰਤੀ ਜਾਗਰੂਕ ਕਰਨਾ ਸੀ। ਸ.ਕਸ਼ਮੀਰ ਸਿੰਘ ਕਾਰਜਕਾਰੀ ਅਫਸਰ ਵੱਲੋ ਵੱਖ ਵੱਖ ਵਿਭਾਗਾ ਤੋ ਆਏ ਨੁਮਾਇੰਦਿਆ ਦਾ ਸਵਾਗਤ ਕੀਤਾ ਗਿਆ। ਇਸ ਕੈਂਪ ਵਿੱਚ ਸ੍ਰੀ ਮਨਦੀਪ ਸਿੰਘ ਸੈਣੀ,ਡੇਅਰੀ ਵਿਕਾਸ ਇੰਸਪੈਕਟਰ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋੋਏ ਕਿਸਾਨਾਂ ਨੂੰ ਸਰਕਾਰ ਵਲੋੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋੋਂ ਵਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਵਿਭਾਗ ਵਲੋ ਚਲਾਈਆ ਜਾ ਰਹੀਆਂ ਗਤੀਵਿਧੀਆਂ ਅਤੇ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਕੈਪ ਵਿੱਚ ਖੇਤੀਬਾੜੀ ਵਿਭਾਗ ਤੋੋਂ ਆਏ ਐਗਰੀਕਲਚਰ ਅਫਸਰ ਰਮਨ ਕਰੌੜੀਆ ਵਲੋੋ ਪਰਾਲੀ ਨਾ ਸਾੜਨ ਸਬੰਧੀ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ। ਸ੍ਰੀ ਗੁਰਪ੍ਰੀਤ ਸਿੰਘ, ਏ.ਡੀ.ੳ ਵੱਲੋ ਫਸਲਾ ਸੰਬੰਧੀ ਜਾਣਕਾਰੀ ਦਿੱਤੀ ਗਈ। ਕਿ੍ਰਸੀ ਵਿਗਿਆਨ ਕੇਦਰ ਤੋ ਆਏ ਸ. ਪਰਮਿੰਦਰ ਸਿੰਘ, ਡਿਪਟੀ ਡਾਇਰੈਕਟਰ ਵੱਲੋ ਦੁਧਾਰੂ ਪਸੂਆ ਨੂੰ ਆਮ ਬੀਮਾਰੀਆ ਤੋ ਬਚਾਅ ਲਈ ਜਰੂਰੀ ਜਾਣਕਾਰੀ ਦਿੱਤੀ ਗਈ। ਦਰਸ਼ਨ ਸਿੰਘ, ਡੇਅਰੀ ਟੈਕਨਾਲੋਜਿਸਟ ਵੱਲੋ ਕਾਮਯਾਬ ਡੇਅਰੀ ਫਾਰਮਿੰਗ ਦੇ ਮੂਲਮੰਤਰ, ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਖੁਰਾਕ ਦਾ ਪ੍ਰਬੰਧ ਅਤ ਦੁੱਧ ਸੰਬੰਧੀ ਜਰੂਰੀ ਜਾਣਕਾਰੀ ਦਿੱਤੀ। ਪੰਜਾਬ ਨੈਸਨਲ ਬੈਕ ਤੋ ਆਏ ਸ੍ਰੀ ਪ੍ਰੀਤਮਦਾਸ ਵੱਲੋ ਕਰਜਾ ਲੈਣ ਸੰਬੰਧੀ ਪਿੰਡ ਵਾਸੀਆ ਨੂੰ ਦੱਸਿਆ ਗਿਆ। ਇਸ ਕੈਂਪ ਵਿੱਚ ਬਲਾਕ ਐਗਰੀਕਲਚਰ ਅਫਸਰ ਸ. ਗੁਰਬਚਨ ਸਿੰਘ , ਅਜੈਪਾਲ ਸਿੰਘ, ਬਾਗਬਾਨੀ ਵਿਭਾਗ, ਗੁਰਵਿੰਦਰ ਸਿੰਘ, ਐਮ.ਪੀ.ਏ, ਡਾ. ਸਸੀਪਾਲ, ਕੇ.ਵੀ.ਕੇ ਵਿਸੇਸ ਤੌਰ ਤੇ ਹਾਜਰ ਹੋੋਏ। ਇਸ ਕੈਂਪ ਦੀ ਕਾਮਯਾਬੀ ਲਈ ਸ. ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਰਪਿੰਦਰ ਸਿੰਘ, ਗੁਰਦੀਪ ਸਿੰਘ ਅਤੇ ਹਰਦੇਵ ਸਿੰਘ ਵਲੋੋ ਪੂਰਨ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *