ਪਾਹੜਾ ਟਰੱਸਟ ਵੱਲੋਂ ਨੌਜਵਾਨਾਂ ਵਰਗ‌ ਦੀ ਭਲਾਈ ਲਈ ਮੁਫ਼ਤ ਕੋਚਿੰਗ ਨਿਰੰਤਰ ਚਲਦੀ ਰਹੇਗੀ: ਕਿਰਨਪ੍ਰੀਤ ਸਿੰਘ ਪਾਹੜਾ

गुरदासपुर

ਰਾਵੀ ਨਿਊਜ ਗੁਰਦਾਸਪੁਰ

ਸਰਦਾਰ ਕਰਤਾਰ ਸਿੰਘ ਪਾਹੜਾ ਐਜੂਕੇਸ਼ਨਲ ਤੇ ਚੈਰੀਟੇਬਲ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਨਰਲ ਸਕੱਤਰ ਕਿਰਨਪ੍ਰੀਤ ਪਾਹੜਾ ਨੇ ਦੱਸਿਆ ਕਿ ਨੌਜ਼ਵਾਨ ਵਿਦਿਆਰਥੀ ਵਰਗ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ, ਕੈਰੀਅਰ ਗਾਈਂਡੈਸ ਦੇਣ , ਉਹਨਾਂ ਦੀ ਕਾਊਂਸਲਿੰਗ ਕਰਨ ਅਤੇ  ਲਿਖਤੀ  ਪ੍ਹਤੀਯੋਗੀ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਫੂਡ ਸੇਫਟੀ ਅਫਸਰਾਂ , ਪਟਵਾਰੀਆਂ ਦੀ ਅਸਾਮੀ ਲਈ ਪ੍ਹੀਖਿਆਂ ਦੀ ਕੋਚਿੰਗ ਅਤੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਐਸਐਸਪੀ ਡਾਕਟਰ ਨਾਨਕ ਸਿੰਘ ਆਈਪੀਐਸ ਜੀ ਦੇ ਪ੍ਹਬੰਧਾ ਹੇਠ ਪੁਲਿਸ ਵਿੱਚ ਭਰਤੀ ਹੋਣ ਵਾਲੇ 1500 ਦੇ ਕਰੀਬ ਨੌਜਵਾਨਾਂ ਨੌਜਵਾਨਾਂ ਨੂੰ  ਲਿਖਤੀ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਟਰੱਸਟ ਵੱਲੋਂ ਲੋੜਵੰਦ ਹੋਣਹਾਰ ਵਿਦਿਆਰਥੀਆਂ ਨੂੰ ਕਿਤਾਬਾਂ, ਘਿਓ ,ਟੀ ਸ਼ਰਟਾਂ ਅਤੇ ਪ੍ਰੀਖਿਆ ਦੀ ਫੀਸ ਵੀ ਦਿੱਤੀ ਗਈ ਹੈ। ਉਹਨਾਂ ਪੁਲਿਸ ਭਰਤੀ ਲਈ ਲਿਖਤੀ ਪ੍ਰੀਖਿਆ ਦੇਣ ਜਾਂ ਰਹੇ ਸਾਰੇ ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਡੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਸਾਰੇ ਸਫ਼ਲ ਹੋਵੋ। ਉਹਨਾਂ ਕਿਹਾ ਕਿ ਨੌਜਵਾਨ ਵਿਦਿਆਰਥੀ ਟਰੱਸਟ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸ਼ੁਰੂ ਕੀਤੇ ਪ੍ਹੋਜੈਕਟਾ ਸਬੰਧੀ ਟਰੱਸਟ ਦੇ ਸਲਾਹਕਾਰ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਸ ਕਾਊਸਲਰ ਨਾਲ ਮੋਬਾਈਲ ਤੇ ਵਟਸਐਪ ਨੰਬਰ 7888592634 ਤੇ ਵੀ ਸਪੰਰਕ ਕਰ ਸਕਦੇ ਹਨ।

ਫੋਟੋ:  ਕਿਰਨਪ੍ਰੀਤ ਸਿੰਘ ਪਾਹੜਾ ਜਨਰਲ ਸਕੱਤਰ  ਪਾਹੜਾ ਟਰੱਸਟ।

Leave a Reply

Your email address will not be published. Required fields are marked *