ਨਹੀਂ ਚੱਲਣ ਵਾਲਾ ਕਾਂਗਰਸ ਦਾ ਦਲਿਤ ਪੱਤਾ- ਬੱਬੇਹਾਲੀ

गुरदासपुर

ਰਾਵੀ ਨਿਊਜ ਗੁਰਦਾਸਪੁਰ

ਅਕਾਲੀ ਦਲ, ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਤੇ ਪ੍ਰਤਿਕਿਰਿਆ ਜਤਾਂਉਦਿਆਂ ਕਿਹਾ ਕਿ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਇੱਕ ਸਿਆਸੀ ਸਟੰਟ ਤੋਂ ਵਧ ਕੇ ਕੁਝ ਵੀ ਨਹੀਂ । ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦਲਿਤ ਵਰਗ ਦੇ ਏਨਾ ਹਿਤੈਸ਼ੀ ਹੈ ਤਾਂ ਸੰਨ 2017 ਵਿੱਚ ਹੀ ਕਿਸੇ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾ ਸਕਦੀ ਸੀ । ਦਰਅਸਲ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਅੰਬਿਕਾ ਸੋਨੀ ਵੱਲੋਂ ਮੁੱਖ ਮੰਤਰੀ ਬਣਨ ਤੋਂ ਨਾਂਹ ਕੀਤੇ ਜਾਣ ਦੇ ਬਾਅਦ ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਿਚਲੀ ਲੜਾਈ ਦੇ ਚਲਦਿਆਂ ਕਾਂਗਰਸ ਨੂੰ ਮਜਬੂਰੀ ਵੱਸ ਇਹ ਫੈਸਲਾ ਲੈਣਾ ਪਿਆ ਹੈ ।

ਲੋਕਾਂ ਦੇ ਮਨਾਂ ਵਿੱਚ ਸਵਾਲ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਸਾਢੇ ਚਾਰ ਸਾਲ ਵਿੱਚ ਪੰਜਾਬ ਦੇ ਦਲਿਤਾਂ ਦੇ ਹਿਤ ਵਿੱਚ ਕੀ ਕੀਤਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਣ ਮਹਿਜ ਤਿੰਨ-ਚਾਰ ਮਹੀਨੇ ਬਚੇ ਹਨ ਅਤੇ ਪੰਜਾਬ ਪਹਿਲਾਂ ਹੀ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ । ਏਨੇ ਘੱਟ ਸਮੇਂ ਵਿੱਚ ਪੰਜਾਬ ਦੇ ਹਾਲਾਤ ਨੂੰ ਬਦਲਣਾ ਕਿਸੇ ਸੂਰਤ ਵਿੱਚ ਸੰਭਵ ਨਹੀਂ । ਕਾਂਗਰਸ ਨੇ ਦਲਿਤਾਂ ਦੀਆਂ ਵੋਟਾਂ ਹਾਸਲ ਕਰਨ ਲਈ ਜੋ ਪੱਤਾ ਖੇਡਿਆ ਹੈ , ਉਹ ਕਿਸੇ ਹਾਲ ਵਿੱਚ ਚੱਲਣ ਵਾਲਾ ਨਹੀਂ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਜੇਕਰ ਸੱਚ ਵਿੱਚ ਕਾਂਗਰਸ ਦਲਿਤਾਂ ਦੀ ਹਿਤੈਸ਼ੀ ਹੈ ਤਾਂ ਪੰਜਾਬ ਵਿੱਚ ਪੰਜ ਸਾਲ ਲਈ ਦਲਿਤ ਮੁੱਖ ਮੰਤਰੀ ਲਗਾਂਉਂਦੀ ਨਾਂ ਕਿ ਚਾਰ ਮਹੀਨੇ ਲਈ ।

Leave a Reply

Your email address will not be published. Required fields are marked *