ਦ ਗ੍ਰੇਟ ਖੱਲੀ ਦੇ ਰੋਡ ਸ਼ੋਅ ’ਚ ਉਮੜਿਆ ਜਨ ਸੈਲਾਬ 

चुनाव अखाड़ा 2022

ਰਾਵੀ ਨਿਊਜ ਬਟਾਲਾ

ਅੱਜ ਪ੍ਰਸਿੱਧ ਰੈਸਲਰ ਦ ਗ੍ਰੇਟ ਖੱਲੀ ਵਲੋਂ ਬਟਾਲਾ ’ਚ ਭਾਜਪਾ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਦੇ ਸਮਰਥਨ ’ਚ ਇਕ ਰੋਡ ਸ਼ੋਅ ਕੱਢਿਆ ਗਿਆ ਜਿਸ ਵਿਚ ਨੌਜਵਾਨਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਬਟਾਲਾ ਦੀ ਜਨਤਾ ਨੇ ਜਨ ਸੈਲਾਬ ਦੇ ਰੂਪ ’ਚ ਖੱਲੀ ਦਾ ਵੱਖ-ਵੱਖ ਥਾਵਾਂ ’ਤੇ ਖੱਲੀ ਦਾ ਸਵਾਗਤ ਕੀਤਾ। ਇਸ ਰੋਡ ਸ਼ੋਅ ਨੇ ਜਿਥੇ ਫਤਹਿਜੰਗ ਸਿੰਘ ਬਾਜਵਾ ਦੇ ਹੱਕ ’ਚ ਹਵਾ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ, ਉੱਥੇ ਭਾਜਪਾ ਹਾਈਕਮਾਂਡ ਵਲੋਂ ਲਗਾਤਾਰ ਫਤਹਿ ਬਾਜਵਾ ਦਾ ਜੋਰਦਾਰ ਸਮਰਥਨ ਕਰਨ ਨਾਲ ਫਤਹਿ ਬਾਜਵਾ ਦੀ ਬਟਾਲਾ ’ਚ ਪਕੜ ਕਾਫੀ ਮਜ਼ਬੂਤ ਹੋ ਚੁੱਕੀ ਹੈ  ਜਿਸ ਨਾਲ ਆਮ ਲੋਕਾਂ ’ਚ ਇਹ ਚਰਚਾ ਹੈ ਕਿ ਇਸ ਵਾਰ ਫਤਹਿਜੰਗ ਸਿੰਘ ਬਾਜਵਾ ਭਾਜਪਾ ਦੇ ਉਮੀਦਵਾਰ ਦੇ ਰੂਪ ’ਚ ਭਾਰੀ ਉਲਟ ਫੇਰ ਕਰ ਦੇਣਗੇ। ਇਸ ਮੌਕੇ ਗੱਲਬਾਤ ਕਰਦੇ ਹੋਏ ਗ੍ਰੇਟ ਖੱਲੀ ਨੇ ਦੱਸਿਆ ਕਿ ਜੋ ਪਿਆਰ ਅਤੇ ਸਤਿਕਾਰ ਬਟਾਲਾ ਦੀ ਜਨਤਾ ਵਲੋਂ ਅੱਜ ਉਨ੍ਹਾਂ ਨੂੰ ਦਿੱਤਾ ਗਿਆ ਹੈ, ਉਹ ਉਸਨੂੰ ਕਦੇ ਵੀ ਨਹੀਂ ਭੁੱਲਣਗੇ। ਉਨ੍ਹਾ ਬਟਾਲਾ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਟਾਲਾ ਵਾਸੀ ਵੱਡੀ ਗਿਣਤੀ ’ਚ ਭਾਜਪਾ ਦੇ ਹੱਕ ’ਚ ਵੋਟਿੰਗ ਕਰਕੇ ਭਾਜਪਾ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਨੂੰ ਜੇਤੂ ਬਣਾਉਣ ਤਾਂ ਜੋ ਉਹ ਬਟਾਲਾ ਦੇ ਵਿਕਾਸ ’ਚ ਆਪਣਾ ਯੋਗਦਾਨ ਪਾ ਸਕਣ। ਇਸ ਮੌਕੇ ਗੱਲਬਾਤ ਕਰਦੇ ਹੋਏ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਦੇ ਸੂਝਵਾਨ ਲੋਕ ਉਨ੍ਹਾਂ ਨੂੰ ਹੀ ਇਸ ਚੋਣ ’ਚ ਜੇਤੂ ਬਣਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਬਟਾਲਾ ਦੇ ਹਰ ਵਾਰਡ ਅਤੇ ਹਰ ਗਲੀ ਦੇ ਨਾਲ ਪਿੰਡਾਂ ’ਚ ਵੀ ਚੋਣ ਪ੍ਰਚਾਰ ਕੀਤਾ ਹੈ ਅਤੇ ਵੱਡੀ ਗਿਣਤੀ ’ਚ ਬਟਾਲਾ ਵਾਸੀ ਉਨ੍ਹਾਂ ਦੇ ਨਾਲ ਜੁੜੇ ਹਨ। ਉਨ੍ਹਾਂ ਉਮੀਦ ਜਾਹਿਰ ਕੀਤੀ ਕਿ 20 ਫਰਵਰੀ ਨੂੰ ਲੋਕ ਭਾਜਪਾ ਦੇ ਹੱਕ ’ਚ ਵੋਟਿੰਗ ਕਰਦੇ ਹੋਏ ਭਾਜਪਾ ਨੂੰ ਹੀ ਜਿਤਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਅਰਜੁਨ ਬਾਜਵਾ ਅਤੇ ਵੱਡੀ ਗਿਣਤੀ ’ਚ ਭਾਜਪਾ ਵਰਕਰ ਵੀ ਮੌਜੂਦ ਸਨ। 

Share and Enjoy !

Shares

Leave a Reply

Your email address will not be published.