ਦੀਨਾਨਗਰ ਵਿੱਚ ਭਾਜਪਾ ਦੀ ਮਹਿਲਾ ਆਗੂ ਨਾਲ ਪੁਲੀਸ ਵੱਲੋਂ ਕੀਤੀ ਗਈ ਖਿੱਚੋਤਾਣ ਦੇ ਮਾਮਲੇ ਵਿਚ ਪੀੜਤ ਮਹਿਲਾ ਨੂੰ ਮਿਲਣ ਪਹੁੰਚੇ ਵਿਜੇ ਸਾਂਪਲਾ

Breaking News ताज़ा पंजाब

ਰਾਵੀ ਨਿਊਜ

ਗੁਰਦਾਸਪੁਰ। ਕੁੱਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਕੇਸਲ ਵਿੱਚ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਦੇਣ ਪਹੁਚੀ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਨੂੰ ਪਿੰਡ ਦੀ ਇਕ ਔਰਤਾਂ ਨੇ ਉਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਸਬੰਧੀ ਸਵਾਲ ਪੁੱਛਿਆ ਤਾਂ ਪੁਲਿਸ ਨੇ ਉਕਤ ਪਿੰਡ ਦੀ ਇਕ ਔਰਤ ਸਮੇਤ ਉਸਦੇ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਜਦੋਂ ਉਨ੍ਹਾਂ ਦੇ ਸਮਰਥਨ ਵਿੱਚ ਇੱਕ ਭਾਜਪਾ ਪਾਰਟੀ ਦੀ ਮਹਿਲਾ ਆਗੂ ਨੇ ਪੁਲਿਸ ਨਾਲ ਗੱਲ ਕਰਣੀ ਚਾਹੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਅਤੇ ਠਾਣੇ ਵਿਚ ਪਹੁੰਚਣ ਤੋਂ ਬਾਅਦ ਪੁਲਿਸ ਅਤੇ ਬਾਜਪਾ ਵਰਕਰਾਂ ਵਿਚ ਕਾਫੀ ਖਿੱਚੋ ਤਾਨ ਹੋਈ ਇਸ ਦੌਰਾਨ ਭਾਜਪਾ ਆਗੂ ਜਖਮੀ ਹੋ ਗਈ ਸੀ ਅਤੇ ਭਾਜਪਾ ਸਮਰਥਕਾਂ ਨੇ ਪੁਲਿਸ ਪ੍ਰਸ਼ਾਸ਼ਨ ਤੇ ਕੁੱਟਮਾਰ ਕਰਨ ਦੇ ਆਰੋਪ ਲਗਾਏ ਸ਼ਨ ਅੱਜ ਪੀੜਤ ਮਹਿਲਾਂ ਨੂੰ ਮਿਲਣ ਲਈ ਨੈਸ਼ਨਲ ਐਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਉਹਨਾਂ ਦੇ ਘਰ ਪਹੁੰਚੇ ਇਸ ਮੌਕੇ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਅਤੇ ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਸੱਖਤ ਕਾਰਵਾਈ ਕਰਨ ਦੇ ਹੁਕਮ ਦਿਤੇ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ ਸੀ ਕਿ ਦੀਨਾਨਗਰ ਵਿੱਚ ਅਨੁਸੂਚਿਤ ਜਾਤੀ ਦੀ ਭਾਜਪਾ ਮਹਿਲਾ ਆਗੂ ਨਾਲ ਪੁਲੀਸ ਵੱਲੋਂ ਖਿੱਚੋਤਾਣ ਕੀਤੀ ਗਈ ਹੈ ਅਤੇ ਉਹਨਾਂ ਦਾ ਕਸੂਰ ਸਿਰਫ਼ ਇਨ੍ਹਾਂ ਸੀ ਕਿ ਉਹਨਾਂ ਨੇ ਆਪਣੇ ਰਾਸ਼ਨ ਕਾਰਡ ਕਟੇ ਜਾਣ ਸਬੰਧੀ ਮੰਤਰੀ ਅਰੁਣਾ ਚੌਧਰੀ ਨੂੰ ਸਵਾਲ ਕੀਤਾ ਸੀ ਉਹਨਾਂ ਕਿਹਾ ਕਿ ਪੁਲਿਸ ਨੇ ਸਿਆਸੀ ਸ਼ਹਿ ਉੱਪਰ ਭਾਜਪਾ ਮਹਿਲਾਂ ਨਾਲ ਖਿੱਚੋਤਾਣ ਕੀਤੀ ਹੈ ਉਹਨਾ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਵੀਡੀਓ ਸਾਹਮਣੇ ਆਈਆਂ ਹਨ ਉਸ ਸਾਫ ਦੇਖਿਆ ਜਾ ਰਿਹਾ ਹੈ ਕਿ ਮਹਿਲਾ ਨਾਲ ਖਿੱਚੋਤਾਣ ਕੀਤੀ ਗਈ ਹੈ ਉਹਨਾਂ ਕਿਹਾ ਇਸ ਸਬੰਧੀ ਜਿਲ੍ਹਾ ਪ੍ਰਸਾਸ਼ਨ ਨੂੰ ਜਾਂਚ ਕਰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ ਜੋ ਵੀ ਦੋਸ਼ੀ ਹੋਇਆ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ

ਜਾਣਕਾਰੀ ਦਿੰਦਿਆਂ ਪੀਡ਼ਤ ਮਹਿਲਾ ਗੁਰਮੀਤ ਕੌਰ ਨੇ ਦੱਸਿਆ ਕਿ ਪਿੰਡ ਦੀ ਇਕ ਔਰਤ ਨੇ ਕੈਬਨਿਟ ਮੰਤਰੀ ਪੰਜਾਬ ਅਰੁਨਾ ਚੌਧਰੀ ਨੂੰ ਸਿਰਫ਼ ਕਾਰਡ ਕੱਟੇ ਜਾਣ ਸਬੰਧੀ ਸਵਾਲ ਕੀਤਾ ਸੀ ਜਿਸ ਤੋਂ ਬਾਅਦ ਦੀਨਾਨਗਰ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਜਦੋਂ ਉਹ ਪੁਲੀਸ ਨਾਲ ਗੱਲਬਾਤ ਕਰਨ ਦੀਨਾਨਗਰ ਥਾਣੇ ਪਹੁੰਚੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਵੀ ਥਾਣੇ ਵਿੱਚ ਬਿਠਾ ਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਬਾਅਦ ਵਿੱਚ ਜਦੋਂ ਭਾਜਪਾ ਸਮਰਥਕ ਨੇ ਕੇ ਪੁਲਿਸ ਨਾਲ ਉਹਨਾਂ ਨੂੰ ਜ਼ਬਰੀ ਬਿਠਾਉਣ ਦਾ ਕਾਰਨ ਪੁੱਛਿਆ ਅਤੇ ਉਹਨਾਂ ਨੂੰ ਛੱਡਣ ਲਈ ਕਿਹਾ ਤਾਂ ਪੁਲਿਸ ਅਤੇ ਭਾਜਪਾ ਵਰਕਰਾਂ ਵਿਚ ਖਿੱਚੋਤਾਣ ਸ਼ੁਰੂ ਹੋ ਗਈ ਜਿਸਤੋ ਬਾਅਦ ਗੁਰਮੀਤ ਕੌਰ ਨੂੰ ਪੁਲਿਸ ਨੇ ਜ਼ਬਰੀ ਚੁੱਕ ਕੇ ਅੰਦਰ ਲੈ ਗਈ ਜਿਸ ਕਾਰਨ ਉਹ ਜ਼ਖਮੀ ਹੋ ਗਏ ਉਹਨਾਂ ਦਸਿਆ ਕਿ ਵਿਜੇ ਸਾਂਪਲਾ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਦੋਸ਼ੀਆਂ ਖਿਲਾਫ ਸੱਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਦਸਿਆ ਕਿ ਇਸ ਮਾਮਲੇ ਵਿਚ ਥਾਣੇ ਦਾ ਐਸ ਐਚ ਕੁਲਵਿੰਦਰ ਸਿੰਘ ਅਤੇ ਇਕ ਮਹਿਲਾਂ ਪੁਲਿਸ ਕਰਮਚਾਰੀ ਦੋਸ਼ੀ ਹੈ ਜਿਹਨਾਂ ਨੇ ਉਸ ਨਾਲ ਖਿੱਚੋਤਾਣ ਕੀਤੀ ਹੈ।

ਵਿਡੀਓ ਵੀ ਦੇਖੋ

Leave a Reply

Your email address will not be published. Required fields are marked *