ਦਾਦੀ ਤੇ ਪੋਤੇ ਨੂੰ ਗਡੀ ਸਮੇਤ ਅਗਵਾ ਕਰਨ ਦੀ ਕੋਸ਼ਿਸ਼

Breaking News क्राइम ताज़ा पंजाब होम

ਰਾਵੀ ਨਿਊਜ

ਫਤਿਹਗੜ੍ਹ ਚੂੜੀਆਂ। ਕਸਬਾ ਫਤਿਹਗੜ੍ਹ ਚੂੜੀਆਂ ਦੇ ਪੁਰਾਣੇ ਬੱਸ ਅੱਡੇ ਵਿਖੇ ਦਿਨ ਦਿਹਾੜੇ ਇਕ ਵਿਅਕਤੀ ਵਲੋਂ ਸਵਿਫਟ ਗੱਡੀ ਸਮੇਤ 1 ਸਾਲ ਦੇ ਬੱਚੇ ਅਤੇ ਉਸਦੀ ਦਾਦੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।   ਦਰਅਸਲ ਸਵਿਫਟ ਗੱਡੀ ਵਿਚ ਸਵਾਰ ਪਿੰਡ ਮਾਲੇਵਾਲ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ, ਉਸਦੀ ਪਤਨੀ ਸੰਦੀਪ ਕੌਰ, ਅਮਰੀਕ ਕੌਰ ਅਤੇ ਛੋਟਾ ਬੱਚਾ ਸਮਰਜੀਤ ਅੰਮ੍ਰਿਤਸਰ ਤੋਂ ਦਵਾਈ ਲੈ ਕੇ ਫਤਿਹਗੜ੍ਹ ਚੂੜੀਆਂ ਵਿਖੇ ਪਹੁੰਚੇ ਸਨ, ਜਿੱਥੇ ਉਹ ਐਕਸਿਸ ਬੈੰਕ ਦੇ ਏ.ਟੀ.ਐਮ ਵਿਚੋਂ ਪੈਸੇ ਕਢਵਾ ਰਹੇ ਸਨ ਕਿ ਦੂਰ ਤੋਂ ਇਕ ਮੋਨਾ ਵਿਅਕਤੀ ਗੱਡੀ ਦੀ ਨਿਗਰਾਨੀ ਕਰ ਰਿਹਾ ਸੀ, ਜੋ ਗੱਡੀ ਚਲਾ ਰਹੇ ਕੁਲਵਿੰਦਰ ਸਿੰਘ ਅਤੇ ਉਸਦੀ ਪਤਨੀ ਸੰਦੀਪ ਕੌਰ ਦੇ ਗੱਡੀ ਵਿਚੋਂ ਬਾਹਰ ਨਿਕਲਣ ਤੋਂ ਬਾਅਦ ਗੱਡੀ ਵਿਚ ਸਵਾਰ ਦਾਦੀ ਅਤੇ ਪੋਤਰੇ ਨੂੰ ਅਗਵਾ ਕਰਕੇ ਉਥੋਂ ਚੱਲਦਾ ਬਣਿਆ ਅਤੇ ਕੁਝ ਸਮੇਂ ਬਾਅਦ ਉਸਨੇ ਦਾਦੀ ਅਤੇ ਪੋਤਰੇ ਨੂੰ ਅਲੀਵਾਲ ਨੇੜੇ ਪੈਂਦੇ ਪਿੰਡ ਸ਼ੰਕਰਪੁਰਾ ਵਿਖੇ ਜਾ ਕੇ ਛੱਡ ਦਿੱਤਾ ਅਤੇ ਆਪ ਉਥੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਫਤਿਹਗੜ੍ਹ ਚੂੜੀਆਂ ਵਿਖੇ ਕਿਸੇ ਵਿਅਕਤੀ ਦੀ ਮਦਦ ਨਾਲ ਪੋਤਰੇ ਸਮੇਤ ਪੁੱਜੀ ਦਾਦੀ ਨੇ ਮੀਡੀਆ ਦੇ ਸਾਹਮਣੇ ਮਾਮਲਾ ਦੱਸਿਆ। ਫਿਲਹਾਲ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗੱਡੀ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *